AirIndia ਤੇ Air Asia ਦਰਮਿਆਨ ਹੋਇਆ ਵੱਡਾ ਸਮਝੌਤਾ, ਯਾਤਰੀਆਂ ਨੂੰ ਮਿਲੇਗੀ ਖ਼ਾਸ ਸਹੂਲਤ

Saturday, Feb 12, 2022 - 06:11 PM (IST)

ਨਵੀਂ ਦਿੱਲੀ - ਏਅਰ ਇੰਡੀਆਂ ਦੀ 69 ਸਾਲ ਬਾਅਦ ਤੋਂ ਬਾਅਦ ਰਤਨ ਟਾਟਾ ਆਪਣੀ ਇਸ ਏਅਰਲਾਈਨ ਨੂੰ ਸਿਖ਼ਰਾਂ ਤੇ ਪਹੁੰਚਾਉਣ ਲਈ ਕਈ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਵਿਚ ਆਪਣੇ ਯਾਤਰੀਆਂ ਨੂੰ ਵਧੀਆਂ ਸਹੂਲਤਾਂ ਅਤੇ ਅਰਾਮਦਾਇਕ ਸਫ਼ਰ ਦੇਣਾ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ : ਡਰੋਨ ਦੇ ਆਯਾਤ 'ਤੇ ਪਾਬੰਦੀ ਲਗਾਉਣ ਨਾਲ ਚੀਨ ਨੂੰ ਵੱਡਾ ਝਟਕਾ, ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਏਅਰਇੰਡੀਆ ਅਤੇ ਏਅਰ ਏਸ਼ੀਆ ਦਰਮਿਆਨ ਵੱਡਾ ਸਮਝੌਤਾ

ਏਅਰ ਇੰਡੀਆ ਅਤੇ ਏਅਰ ਏਸ਼ੀਆ ਦਰਮਿਆਨ ਸਮਝੌਤੇ ਤਹਿਤ ਹੁਣ ਯਾਤਰੀ ਇਕ ਏਅਰਲਾਈਨ ਦੀ ਟਿਕਟ ਲੈ ਕੇ ਦੂਸਰੀ ਏਅਰਲਾਈਨ ਦੀ ਫਲਾਈਟ ਵਿਚ ਯਾਤਰਾ ਕਰ ਸਕਣਗੇ। ਸਮਝੌਤੇ ਤਹਿਤ ਜੇਕਰ ਦੋਵਾਂ ਵਿਚੋਂ ਕਿਸੇ ਵੀ ਏਅਰਲਾਈਨ ਦੇ ਸੰਚਾਲਨ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਇਕ ਏਅਰਲਾਈਨ ਦੇ ਯਾਤਰੀ ਦੂਜੀ ਏਅਰਲਾਈਨ ਵਿਚ ਆਪਣੀ ਯਾਤਰਾ ਪੂਰੀ ਕਰ ਸਕਣਗੇ। ਭਾਵ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਜਿਹੜੀ ਫਲਾਈਟ ਪਹਿਲਾਂ ਉਪਲੱਬਧ ਹੋਵੇਗੀ ਯਾਤਰੀਆਂ ਨੂੰ ਉਸੇ ਫਲਾਈਟ ਵਿਚ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਯਾਤਰੀ ਸਮੇਂ ਸਿਰ ਆਪਣੀ ਯਾਤਰਾ ਪੂਰੀ ਕਰ ਸਕਣ। ਇਸ ਸਹੂਲਤ ਲਈ, ਹੋਰ ਉਪਲਬਧ ਉਡਾਣਾਂ ਵਿੱਚ ਸੀਟ ਦੀ ਉਪਲਬਧਤਾ ਦੀ ਵੀ ਜਾਂਚ ਕੀਤੀ ਜਾਵੇਗੀ। ਉਸ ਦੇ ਆਧਾਰ 'ਤੇ ਜੋ ਏਅਰਪੋਰਟ ਮੈਨੇਜਰ ਉਥੇ ਮੌਜੂਦ ਹੋਵੇਗਾ, ਉਹ ਇਸ ਸਬੰਧੀ ਫੈਸਲਾ ਲੈਣ ਦੇ ਯੋਗ ਹੋਵੇਗਾ।

ਇਹ ਵੀ ਪੜ੍ਹੋ : ਸੂਰਜੀ ਤੂਫਾਨ ਨੇ ਏਲਨ ਮਸਕ ਦੇ 40 ਸੈਟੇਲਾਇਟਾਂ ਨੂੰ ਬਣਾਇਆ ਅੱਗ ਦਾ ਗੋਲਾ

IROPs ਵਿਵਸਥਾ

ਦੋਵਾਂ ਏਅਰਲਾਈਨਾਂ ਵਿਚਾਲੇ ਹੋਏ ਸਮਝੌਤੇ ਤਹਿਤ ਇਹ ਵਿਵਸਥਾ 10 ਫਰਵਰੀ 2022 ਤੋਂ ਫਰਵਰੀ 2024 ਤੱਕ ਲਾਗੂ ਰਹੇਗੀ। ਹਾਲਾਂਕਿ, ਇਹ ਵਿਵਸਥਾ ਸਿਰਫ ਘਰੇਲੂ ਉਡਾਣਾਂ ਲਈ ਲਾਗੂ ਹੈ। ਇਨ੍ਹਾਂ ਦੋਵਾਂ ਏਅਰਲਾਈਨਾਂ ਨੇ ਇਕ ਸਮਝੌਤੇ ਰਾਹੀਂ IROPs ਵਿਵਸਥਾ ਨੂੰ ਅਪਣਾਇਆ ਹੈ, ਜੋ ਕਿਸੇ ਇੱਕ ਏਅਰਲਾਈਨ ਦੇ ਸੰਚਾਲਨ ਵਿੱਚ ਵਿਘਨ ਪੈਣ ਦੀ ਸਥਿਤੀ ਵਿੱਚ ਯਾਤਰੀਆਂ ਨੂੰ ਦੂਜੀ ਏਅਰਲਾਈਨ ਦੀਆਂ ਉਡਾਣਾਂ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦਿੰਦਾ ਹੈ। 

ਇਹ ਵੀ ਪੜ੍ਹੋ : ਹੁਣ ਹੋਰ ਵੀ ਸੁਰੱਖਿਅਤ ਹੋਣਗੀਆਂ ਤੁਹਾਡੀਆਂ ਕਾਰਾਂ, ਜਾਰੀ ਹੋਏ ਇਹ ਦਿਸ਼ਾ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News