ਰੱਖੜੀ ਮੌਕੇ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫ਼ਾ ! ਜੇਬ ਤੋਂ ਘਟੇਗਾ ਬੋਝ
Saturday, Aug 09, 2025 - 11:28 AM (IST)

ਨੈਸ਼ਨਲ ਡੈਸਕ- ਯਾਤਰੀਆਂ ਦੀ ਸੁਵਿਧਾ ਅਤੇ ਤਿਉਹਾਰਾਂ ਦੇ ਸੀਜ਼ਨ 'ਚ ਭੀੜ ਨੂੰ ਮੈਨੇਜ ਕਰਨ ਲਈ ਭਾਰਤੀ ਰੇਲਵੇ ਨੇ ਨਵੀਂ 'ਰਾਊਂਡ ਟ੍ਰਿਪ ਪੈਕੇਜ' ਸਕੀਮ ਦਾ ਐਲਾਨ ਕੀਤਾ ਹੈ। ਇਸ ਯੋਜਨਾ ਅਧੀਨ, ਜੋ ਯਾਤਰੀ ਆਪਣੀ ਵਾਪਸੀ ਦੀ ਯਾਤਰਾ ਤੈਅ ਸਮੇਂ ਅੰਦਰ ਬੁੱਕ ਕਰਨਗੇ, ਉਨ੍ਹਾਂ ਨੂੰ ਰਿਟਰਨ ਟਿਕਟ ਦੇ ਬੇਸ ਕਿਰਾਏ 'ਤੇ 20 ਫੀਸਦੀ ਛੋਟ ਮਿਲੇਗੀ।
ਸਕੀਮ ਦੀ ਸ਼ੁਰੂਆਤ ਤੇ ਸਮਾਂ-ਸੀਮਾ
ਇਹ ਯੋਜਨਾ 14 ਅਗਸਤ 2025 ਤੋਂ ਸ਼ੁਰੂ ਹੋਵੇਗੀ। ਇਸ ਅਧੀਨ- ਪਹਿਲੀ ਯਾਤਰਾ (Onward Journey) ਦਾ ਟਿਕਟ 13 ਅਕਤੂਬਰ 2025 ਤੋਂ 26 ਅਕਤੂਬਰ 2025 ਦੇ ਦਰਮਿਆਨ ਦੀ ਤਾਰੀਖ ਲਈ ਬੁੱਕ ਕਰਨਾ ਹੋਵੇਗਾ। ਵਾਪਸੀ (Return Journey) ਦਾ ਟਿਕਟ 17 ਨਵੰਬਰ 2025 ਤੋਂ 1 ਦਸੰਬਰ 2025 ਦੇ ਦਰਮਿਆਨ ਦੀ ਤਾਰੀਖ ਲਈ ‘ਕਨੈਕਟਿੰਗ ਜਰਨੀ ਫੀਚਰ’ ਰਾਹੀਂ ਬੁੱਕ ਕੀਤਾ ਜਾ ਸਕੇਗਾ।
ਸ਼ਰਤਾਂ
ਛੂਟ ਉਦੋਂ ਹੀ ਮਿਲੇਗੀ ਜਦੋਂ ਦੋਵੇਂ ਪਾਸਿਆਂ ਦਾ ਟਿਕਟ ਇਕੋ ਹੀ ਯਾਤਰੀ ਦੇ ਨਾਮ 'ਤੇ ਅਤੇ ਕਨਫ਼ਰਮ ਹੋਵੇ। ਰਿਟਰਨ ਟਿਕਟ ਲਈ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ ਲਾਗੂ ਨਹੀਂ ਹੋਵੇਗਾ। ਛੋਟ ਸਿਰਫ਼ ਰਿਟਰਨ ਯਾਤਰਾ ਦੇ ਬੇਸ ਕਿਰਾਏ 'ਤੇ ਹੀ ਮਿਲੇਗੀ। ਰੇਲਵੇ ਦਾ ਕਹਿਣਾ ਹੈ ਕਿ ਇਹ ਸਕੀਮ ਐਕਸਪਰਿਮੈਂਟਲ ਬੇਸਿਸ 'ਤੇ ਲਾਗੂ ਕੀਤੀ ਜਾ ਰਹੀ ਹੈ, ਤਾਂ ਜੋ ਤਿਉਹਾਰਾਂ ਦੇ ਸਮੇਂ ਟਰੇਨਾਂ ਦਾ ਦੋਵੇਂ ਪਾਸਿਆਂ ਤੋਂ ਵਧੀਆ ਇਸਤੇਮਾਲ ਕੀਤਾ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8