ICICI Pru ਨੂੰ ਵੱਡਾ ਝਟਕਾ, GST ਨੂੰ ਲੈ ਕੇ 492 ਕਰੋੜ ਦਾ ਮਿਲਿਆ ਨੋਟਿਸ
Tuesday, Jun 27, 2023 - 05:21 PM (IST)
ਨਵੀਂ ਦਿੱਲੀ — ICICI ਦੀ ਬੀਮਾ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਕੰਪਨੀ ਨੂੰ ਟੈਕਸ ਨਾਲ ਜੁੜੇ ਇਕ ਮਾਮਲੇ 'ਚ 492 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ। ਇਹ ਨੋਟਿਸ ਜੀਐਸਟੀ ਨਾਲ ਸਬੰਧਤ ਹੈ। ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਦੁਆਰਾ ਬੀਮਾ ਕੰਪਨੀ ਨੂੰ ਕਾਰਨ ਦੱਸੋ ਕਮ ਡਿਮਾਂਡ ਨੋਟਿਸ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਜੁਲਾਈ 2017 ਤੋਂ ਜੁਲਾਈ 2022 ਦਰਮਿਆਨ ਦਾ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਸਮੇਂ ਦੌਰਾਨ 492 ਕਰੋੜ ਰੁਪਏ ਦਾ ਟੈਕਸ ਅਦਾ ਨਹੀਂ ਕੀਤਾ ਹੈ। ਦੂਜੇ ਪਾਸੇ ICICI ਪ੍ਰੂਡੈਂਸ਼ੀਅਲ ਕੰਪਨੀ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਪੂਰੀ ਪ੍ਰਕਿਰਿਆ ਦਾ ਪਾਲਣ ਕਰੇਗੀ ਅਤੇ ਕੇਸ ਦਾ ਸਾਹਮਣਾ ਕਰੇਗੀ।
ਇਹ ਵੀ ਪੜ੍ਹੋ : ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ, ਅੰਬਾਨੀ ਦੂਜੇ ਪਾਸੇ
ICICI ਬੀਮਾ ਕੰਪਨੀ ਨੇ ਕਿਹਾ ਕਿ ਉਹ GST ਐਕਟ, 2017 ਦੇ ਅਨੁਸਾਰ GST ਕ੍ਰੈਡਿਟ ਪਾਲਣਾ ਲਈ ਯੋਗ ਹੈ। ਉਂਝ ਇਸ ਮਾਮਲੇ ਦੀ ਜਾਂਚ ਦੌਰਾਨ ਕੰਪਨੀ ਨੇ ਦੋਸ਼ਾਂ ਨੂੰ ਸਵੀਕਾਰ ਨਾ ਕਰਦੇ ਹੋਏ 190 ਕਰੋੜ ਰੁਪਏ ਜਮ੍ਹਾ ਕਰਵਾ ਦਿੱਤੇ ਹਨ। ਕੰਪਨੀ ਨੇ ਖੁਦ ਸ਼ੇਅਰ ਬਾਜ਼ਾਰ ਨੂੰ ਆਪਣੀ ਐਕਸਚੇਂਜ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ ਹੈ।
ਜੀਐਸਟੀ ਨਾਲ ਸਬੰਧਤ ਹੈ ਮਾਮਲਾ
ICICI ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਕੰਪਨੀ ਨੂੰ GST ਸੰਬੰਧੀ ਨੋਟਿਸ ਪ੍ਰਾਪਤ ਹੋਇਆ ਹੈ। ਇਹ ਨੋਟਿਸ ਇਨਪੁਟ ਟੈਕਸ ਕ੍ਰੈਡਿਟ ਨਾਲ ਸਬੰਧਤ ਦੱਸਿਆ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ, ਇਨਪੁਟ ਟੈਕਸ ਕ੍ਰੈਡਿਟ ਦਾ ਮਤਲਬ ਹੈ ਕਿ ਜਦੋਂ ਆਉਟਪੁੱਟ 'ਤੇ ਟੈਕਸ ਅਦਾ ਕਰਨ ਦਾ ਸਮਾਂ ਆਉਂਦਾ ਹੈ, ਤਾਂ ਇਨਪੁਟਸ 'ਤੇ ਪਹਿਲਾਂ ਤੋਂ ਅਦਾ ਕੀਤੇ ਟੈਕਸ ਨੂੰ ਘਟਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਸ ਟੈਕਸ ਨੂੰ ਘਟਾਉਣ ਤੋਂ ਬਾਅਦ, ਜੋ ਟੈਕਸ ਬਕਾਇਆ ਹੈ, ਉਸ ਦਾ ਆਉਟਪੁੱਟ 'ਤੇ ਨਿਪਟਾਰਾ ਕਰਨਾ ਹੋਵੇਗਾ। ਕੰਪਨੀ ਦੇ ਅਨੁਸਾਰ, CGST ਐਕਟ 2017 ਅਤੇ ਹੋਰ ਨਿਯਮਾਂ ਦੇ ਤਹਿਤ, ਇਹ ਇਨਪੁਟ ਟੈਕਸ ਕ੍ਰੈਡਿਟ ਸਹੂਲਤ ਲਈ ਯੋਗ ਹੈ।
ਇਹ ਵੀ ਪੜ੍ਹੋ : ਜੁਲਾਈ ਮਹੀਨੇ ਕੁੱਲ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
ਕੰਪਨੀ ਦੇ ਸ਼ੇਅਰਾਂ ਦੀ ਸਥਿਤੀ
ਇਹ ਜਾਣਕਾਰੀ ਕੰਪਨੀ ਵੱਲੋਂ ਦੇਰ ਸ਼ਾਮ ਤੱਕ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ। ਮੰਗਲਵਾਰ ਨੂੰ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਕੰਪਨੀ ਦੇ ਸ਼ੇਅਰਾਂ 'ਤੇ ਇਸ ਨੋਟਿਸ ਦਾ ਕੋਈ ਖਾਸ ਅਸਰ ਨਹੀਂ ਦੇਖਿਆ ਗਿਆ। ਬੀਐੱਸਈ ਦੇ ਅੰਕੜਿਆਂ ਮੁਤਾਬਕ ਸਵੇਰੇ 11.10 ਵਜੇ ਇਹ 0.23 ਫੀਸਦੀ ਦੇ ਵਾਧੇ ਨਾਲ 565 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਕਾਰੋਬਾਰੀ ਸੈਸ਼ਨ ਦੌਰਾਨ ਕੰਪਨੀ ਦਾ ਸਟਾਕ ਵੀ ਦਿਨ ਦੇ ਹੇਠਲੇ ਪੱਧਰ 558.45 ਰੁਪਏ 'ਤੇ ਪਹੁੰਚ ਗਿਆ ਸੀ। ਵੈਸੇ, ਕੰਪਨੀ ਦਾ ਸਟਾਕ ਅੱਜ 558.45 ਰੁਪਏ 'ਤੇ ਖੁੱਲ੍ਹਿਆ ਅਤੇ 570.20 ਰੁਪਏ ਦੇ ਨਾਲ ਦਿਨ ਦੇ ਉੱਚ ਪੱਧਰ 'ਤੇ ਚਲਾ ਗਿਆ। ਇੱਕ ਦਿਨ ਪਹਿਲਾਂ ਕੰਪਨੀ ਦਾ ਸ਼ੇਅਰ 563.70 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਕਰਨ ਲਈ ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਆਉਣਗੇ ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।