Big Bazaar ਦਾ ਨਾਂ ਬਦਲਣ ਦੀ ਹੋਈ ਸ਼ੁਰੂਆਤ, Reliance ਕਰ ਰਹੀ ਫਿਊਚਰ ਰਿਟੇਲ ਦੇ ਸਟੋਰਾਂ ਦਾ ਟੇਕਓਵਰ

Sunday, Feb 27, 2022 - 10:46 AM (IST)

Big Bazaar ਦਾ ਨਾਂ ਬਦਲਣ ਦੀ ਹੋਈ ਸ਼ੁਰੂਆਤ, Reliance ਕਰ ਰਹੀ ਫਿਊਚਰ ਰਿਟੇਲ ਦੇ ਸਟੋਰਾਂ ਦਾ ਟੇਕਓਵਰ

ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਰਿਟੇਲ ਨੇ ਫਿਊਚਰ ਰਿਟੇਲ ਦੇ ਸਟੋਰਾਂ ਜਿਵੇਂ ਕਿ ਬਿੱਗ ਬਾਜ਼ਾਰ ਨੂੰ ਆਪਣੇ ਹੱਥਾਂ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਬ੍ਰਾਂਡ ਨਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਿਊਚਰ ਰਿਟੇਲ ਦੇ ਕਰਮਚਾਰੀਆਂ ਨੂੰ ਰਿਲਇੰਸ ਰਿਟੇਲ ਦੇ ਪੇਰੋਲ ’ਤੇ ਰੱਖਣਾ ਸ਼ੁਰੂ ਕੀਤਾ ਹੈ। ਰਿਲਾਇੰਸ ਇੰਡਸਟ੍ਰੀਜ਼ ਨੇ ਫਿਊਚਰ ਰਿਟੇਲ ਦੇ ਕੁੱਝ ਸਟੋਰਾਂ ਨੂੰ ਆਪਣੇ ਹੱਥਾਂ ’ਚ ਲੈ ਲਿਆ ਹੈ ਅਤੇ ਇਸ ਦੇ ਕਰਮਚਾਰੀਆਂ ਨੂੰ ਨੌਕਰੀ ਦਾ ਆਫਰ ਦਿੱਤਾ ਹੈ।

ਇਹ ਵੀ ਪੜ੍ਹੋ : ਪਠਾਨਕੋਟ-ਦਿੱਲੀ ਰੂਟ ਲਈ ਨਹੀਂ ਉਪਲੱਬਧ ਹੋਵੇਗੀ ਫਲਾਈਟ, ਯਾਤਰੀਆਂ ਨੂੰ ਕਰਨੀ ਪੈ ਸਕਦੀ ਹੈ ਉਡੀਕ

ਰਿਲਾਇੰਸ ਨੇ ਇਹ ਟੇਕਓਵਰ ਅਜਿਹੇ ਸਮੇਂ ’ਚ ਕੀਤਾ ਹੈ ਜਦੋਂ ਫਿਊਚਰ ਰਿਟੇਲ ਨੂੰ ਲੈ ਕੇ ਕਾਨੂੰਨੀ ਲੜਾਈਆਂ ’ਤੇ ਆਖਰੀ ਫੈਸਲਾ ਹਾਲੇ ਤੱਕ ਨਹੀਂ ਆਇਆ ਹੈ। ਕਿਸ਼ੋਰ ਬਿਆਨੀ ਦੀ ਫਿਊਚਰ ਗਰੁੱਪ ਦਿੱਗਜ਼ ਈ-ਕਾਮਰਸ ਸੈਕਟਰ ਦੀ ਕੰਪਨੀ ਐਮਾਜ਼ੋਨ ਨਾਲ ਫਿਊਚਰ ਰਿਟੇਲ ਨੂੰ ਰਿਲਾਇੰਸ ਦੇ ਹੱਥਾਂ ’ਚ ਦੇਣ ਨੂੰ ਲੈ ਕੇ ਕੀਤੇ ਗਏ ਇਕ ਸੌਦੇ ਖਿਲਾਫ ਕਾਨੂੰਨੀ ਲੜਾਈ ਲੜ ਰਹੀ ਹੈ। ਐਮਾਜ਼ੋਨ ਨੇ ਇਸ ਮਾਮਲੇ ’ਚ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਘਾਟੇ ’ਚ ਚੱਲ ਰਹੀਆਂ ਕੰਪਨੀਆਂ ਨੂੰ ਰਿਲਾਇੰਸ ਲੈ ਰਹੀ ਆਪਣੇ ਹੱਥ

ਅਗਸਤ 2020 ’ਚ ਰਿਲਾਇੰਸ ਅਤੇ ਫਿਊਚਰ ਦਰਮਿਆਨ ਸੌਦੇ ਤੋਂ ਬਾਅਦ ਲੈਂਡਲਾਰਡਸ ਰਿਲਾਇੰਸ ਕੋਲ ਪਹੁੰਚੇ ਕਿਉਂਕਿ ਫਿਊਚਰ ਰਿਟੇਲ ਕਿਰਾਇਆ ਨਹੀਂ ਅਦਾ ਕਰ ਪਾ ਰਿਹਾ ਸੀ। ਇਸ ’ਤੇ ਰਿਲਾਇੰਸ ਨੇ ਇਨ੍ਹਾਂ ਦੇ ਨਾਲ ਲੀਜ਼ ਐਗਰੀਮੈਂਟ ਕੀਤਾ ਅਤੇ ਜਿੱਥੇ ਸੰਭਵ ਹੋਇਆ, ਉੱਥੇ ਇਸ ਦਾ ਸਭ ਲੀਜ਼ ਸ਼ੁਰੂ ਕੀਤਾ ਤਾਂ ਕਿ ਫਿਊਚਰ ਰਿਟੇਲ ਆਪਣਾ ਕਾਰੋਬਾਰ ਜਾਰੀ ਰੱਖ ਸਕੇ। ਜਿਨ੍ਹਾਂ ਸਟੋਰਸ ਨੂੰ ਰਿਲਾਇੰਸ ਆਪਣੇ ਹੱਥਾਂ ’ਚ ਲੈ ਰਹੀ ਹੈ, ਉਹ ਘਾਟੇ ’ਚ ਚੱਲ ਰਹੇ ਹਨ ਜਦ ਕਿ ਬਾਕੀ ਸਟੋਰਸ ਫਿਊਚਰ ਰਿਟੇਲ ਦੇ ਤਹਿਤ ਚਲਦੇ ਰਹਿਣਗੇ। ਇਸ ਤਰ੍ਹਾਂ ਫਿਊਚਰ ਰਿਟੇਲ ਦਾ ਆਪ੍ਰੇਟਿੰਗ ਘਾਟਾ ਘੱਟ ਹੋਵੇਗਾ। ਹਾਲਾਂਕਿ ਹਾਲੇ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਕਿੰਨੇ ਸਟੋਰਾਂ ਦਾ ਸੰਚਾਲਨ ਰਿਲਾਇੰਸ ਆਪਣੇ ਹੱਥ ’ਚ ਲੈ ਰਹੀ ਹੈ। ਇੰਡਸਟਰੀ ਸੂਤਰਾਂ ਮੁਤਾਬਕ ਰਿਲਾਇੰਸ ਅਜਿਹੇ ਸਟੋਰਾਂ ਦੀ ਪਛਾਣ ਕਰੇਗੀ, ਜਿਨ੍ਹਾਂ ਤੋਂ ਮੁਨਾਫਾ ਕਮਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਸਟੋਰ ਦੇ ਕਰੀਬ 30,000 ਕਰਮਚਾਰੀਆਂ ਨੂੰ ਮੁੜ ਕੰਮ ’ਤੇ ਰੱਖੇਗੀ ਤਾਂ ਕਿ ਉਨ੍ਹਾਂ ਦੀ ਨੌਕਰੀ ਬਚੀ ਰਹੇ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਏਲਨ ਮਸਕ ਨੂੰ 1.03 ਲੱਖ ਕਰੋੜ ਤੇ ਗੌਤਮ ਅਡਾਨੀ ਨੂੰ 9,782 ਕਰੋੜ ਰੁਪਏ ਦਾ ਨੁਕਸਾਨ

ਰਿਲਾਇੰਸ-ਫਿਊਚਰ ਸੌਦੇ ਨੂੰ ਲੈ ਕੇ ਚੱਲ ਰਹੀ ਹੈ ਕਾਨੂੰਨੀ ਲੜਾਈ

ਕਰੀਬ ਦੋ ਸਾਲ ਪਹਿਲਾਂ ਅਗਸਤ 2020 ’ਚ ਫਿਊਚਰ ਗਰੁੱਪ ਨੇ ਰਿਲਾਇੰਸ ਰਿਟੇਲ ਨਾਲ ਆਪਣੀ ਫਿਊਚਰ ਰਿਟੇਲ ਲਈ 24712 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਫਿਊਚਰ ਗਰੁੱਪ ਨੇ ਆਪਣੇ ਪ੍ਰਚੂਨ ਅਤੇ ਥੋਕ ਕਾਰੋਬਾਰ ਅਤੇ ਲਾਜਿਸਟਿਕਸ ਅਤੇ ਵੇਅਰਹਾਊਸ ਵਰਟੀਕਲ ਨੂੰ ਰਿਲਾਇੰਸ ਦੇ ਹੱਥਾਂ ’ਚ ਸੌਂਪਣ ਲਈ ਸੌਦਾ ਕੀਤਾ ਸੀ। ਸੌਦੇ ਦੇ ਤਹਿਤ ਫਿਊਚਰ ਗਰੁੱਪ ਦੀ ਰਿਟੇਲ, ਹੋਲਸੇਲ, ਲਾਜਿਸਟਿਕਸ ਅਤੇ ਵੇਅਰਹਾਊਸਿੰਗ ਦੀਆਂ 19 ਕੰਪਨੀਆਂ ਨੂੰ ਮਿਲਾ ਕੇ ਇਕ ਕੰਪਨੀ ਵਜੋਂ ਰਿਲਾਇੰਸ ਨੂੰ ਟ੍ਰਾਂਸਫਰ ਹੋਵੇਗੀ। ਹਾਲਾਂਕਿ ਐਮਾਜ਼ੋਨ ਇਸ ਸੌਦੇ ਖਿਲਾਫ ਸਿੰਗਾਪੁਰ ਦੀ ਕੌਮਾਂਤਰੀ ਆਰਬਿਟਰੇਸ਼ਨ ਕੇਂਦਰ ’ਚ ਚਲੀ ਗਈ। ਇਸ ਮਾਮਲੇ ’ਤੇ ਹਾਲੇ ਭਾਰਤੀ ਸੁਪਰੀਮ ਕੋਰਟ, ਦਿੱਲੀ ਹਾਈਕੋਰਟ ਅਤੇ ਐੱਨ. ਸੀ. ਐੱਲ. ਟੀ. ਤੋਂ ਵੀ ਫੈਸਲਾ ਆਉਣਾ ਬਾਕੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸੇਕ ਨਾਲ ਵਧੇਗੀ ਦੇਸ਼ 'ਚ ਮਹਿੰਗਾਈ, ਪਹੁੰਚੇਗਾ ਅਰਥਚਾਰੇ ਨੂੰ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News