YES Bank ਸੰਕਟ 'ਤੇ ਬੋਲੇ RBI ਗਵਰਨਰ- 30 ਦਿਨਾਂ ਅੰਦਰ ਕੱਢਿਆ ਜਾਵੇਗਾ ਹੱਲ

03/06/2020 1:27:12 PM

ਨਵੀਂ ਦਿੱਲੀ — ਵਿੱਤੀ ਸੰਕਟ ਸਾਹਮਣਾ ਕਰ ਰਹੇ ਯੈੱਸ ਬੈਂਕ ਦੇ ਖਾਤਾ ਧਾਰਕਾਂ ਲਈ ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਪੈਸਾ ਕਢਵਾਉਣ ਦੀ ਉੱਪਰਲੀ ਹੱਦ(ਲਿਮਟ) ਨਿਰਧਾਰਤ ਕਰ ਦਿੱਤੀ। ਇਸ ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 30 ਦਿਨਾਂ ਦੀ ਹੱਦ ਜ਼ਿਆਦਾ ਹੈ। ਅਸੀਂ ਬੈਂਕ ਦੇ ਸੰਕਟ ਦਾ ਬਹੁਤ ਜਲਦੀ ਹੱਲ ਕੱਢਣ ਦੀ ਯੋਜਨਾ 'ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਾਂ।

ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਅਗਲੇ ਇਕ ਮਹੀਨੇ ਲਈ ਹਰ ਖਾਤੇ ਵਿਚੋਂ ਸਿਰਫ 50,000 ਰੁਪਏ ਕਢਵਾਉਣ ਦੀ ਹੱਦ ਨਿਰਧਾਰਤ ਕਰ ਦਿੱਤੀ ਹੈ। ਯੈੱਸ ਬੈਂਕ ਦੇ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਪ੍ਰਬੰਧਕ ਨਿਯੁਕਤ ਕਰ ਦਿੱਤੇ ਗਏ ਹਨ। ਦਾਸ ਨੇ ਕਿਹਾ ਕਿ ਰੈਗੂਲੇਟਰ ਨੇ ਯੈੱਸ ਬੈਂਕ ਦਾ ਫੈਸਲਾ ਵੱਡੇ ਪੱਧਰ 'ਤੇ ਲਿਆ ਹੈ ਨਾ ਕਿ ਵਿਅਕਤੀਗਤ ਪੱਧਰ 'ਤੇ।

ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਦਾਸ ਨੇ ਕਿਹਾ, 'ਤੁਸੀਂ ਦੇਖੋਗੇ ਕਿ ਯੈੱਸ ਬੈਂਕ ਸੰਕਟ ਦਾ ਹੱੱਲ ਕੱਢਣ ਲਈ ਰਿਜ਼ਰਵ ਬੈਂਕ ਕਾਰਜ ਯੋਜਨਾ 'ਤੇ ਕੰਮ ਕਰ ਰਿਹਾ ਹੈ'। ਕੇਂਦਰੀ ਬੈਂਕ ਨੇ ਯੈੱਸ ਬੈਂਕ ਦੇ ਖਾਤਾਧਾਰਕਾਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਅਤੇ ਉਨ੍ਹਾਂ ਦੇ ਹਿੱਤਾ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਵੇਗੀ।

ਰਿਜ਼ਰਵ ਬੈਂਕ ਦੀਆਂ ਯੈੱਸ ਬੈਂਕ ਖਾਤਾ ਧਾਰਕਾਂ 'ਤੇ ਪਾਬੰਦੀਆਂ

  • ਰਿਜ਼ਰਵ ਬੈਂਕ ਨੇ ਯੈੱਸ ਬੈਂਕ 'ਤੇ ਸਖਤ ਪਾਬੰਦੀ ਲਗਾ ਦਿੱਤੀ ਹੈ।
  • ਪਾਬੰਦੀ ਦੇ ਤਹਿਤ ਗਾਹਕ 50 ਹਜ਼ਾਰ ਤੋਂ ਜ਼ਿਆਦਾ ਰਕਮ ਨਹੀਂ ਕਢਵਾ ਸਕਣਗੇ। 
  • 50 ਹਜ਼ਾਰ ਕਢਵਾਉਣ ਦੀ ਹੱਦ 5 ਮਾਰਚ ਤੋਂ 3 ਅਪ੍ਰੈਲ ਤੱਕ ਲਾਗੂ ਰਹੇਗੀ
  • ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਨੂੰ ਭੰਗ ਕਰ ਦਿੱਤਾ ਹੈ।
  •  

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ :  Yes Bank, ਕੋਰੋਨਾ ਦੇ ਅਸਰ ਕਾਰਨ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ, 1435 ਅੰਕ ਟੁੱਟਿਆ ਸੈਂਸੈਕਸ 


Related News