ਭਰਪੂਰ ਫੰਡ, ਯੋਗਤਾ ਰੱਖਣ ਵਾਲੀ ਇਕਾਈ ਲਾ ਸਕਦੀ ਹੈ ਏਅਰ ਇੰਡੀਆ ਲਈ ਬੋਲੀ : ਵਿੱਤ ਮੰਤਰਾਲਾ

Friday, Apr 20, 2018 - 02:26 AM (IST)

ਭਰਪੂਰ ਫੰਡ, ਯੋਗਤਾ ਰੱਖਣ ਵਾਲੀ ਇਕਾਈ ਲਾ ਸਕਦੀ ਹੈ ਏਅਰ ਇੰਡੀਆ ਲਈ ਬੋਲੀ : ਵਿੱਤ ਮੰਤਰਾਲਾ

ਨਵੀਂ ਦਿੱਲੀ/ਜਲੰਧਰ (ਭਾਸ਼ਾ, ਸਲਵਾਨ)-ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਨੀਰਜ ਗੁਪਤਾ ਨੇ ਕਿਹਾ ਕਿ ਭਰਪੂਰ ਫੰਡ ਅਤੇ ਯੋਗਤਾ ਵਾਲੀ ਕੋਈ ਵੀ ਇਕਾਈ ਏਅਰ ਇੰਡੀਆ 'ਚ 76 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ ਬੋਲੀ ਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਂਚਰ ਕੈਪੀਟਲ (ਵੀ. ਸੀ.) ਫੰਡ ਜਨਤਕ ਅਦਾਰਿਆਂ ਦੇ ਵਿਨਿਵੇਸ਼ ਪ੍ਰੋਗਰਾਮ 'ਚ ਭਾਗ ਲੈ ਸਕਦੇ ਹਨ ਅਤੇ ਉਹ ਜਨਤਕ ਜਾਇਦਾਦਾਂ ਲਈ ਬੋਲੀ ਲਾਉਣ ਲਈ ਘਰੇਲੂ ਕੰਪਨੀਆਂ ਨਾਲ ਗੱਠਜੋੜ ਕਰ ਸਕਦੇ ਹਨ।
 ਸਰਕਾਰ ਜਨਤਕ ਖੇਤਰ ਦੀ ਹਵਾਈ ਕੰਪਨੀ ਏਅਰ ਇੰਡੀਆ 'ਚ ਬਹੁਅੰਸ਼ ਹਿੱਸੇਦਾਰੀ ਵੇਚਣ ਦੀ ਤਿਆਰੀ 'ਚ ਹੈ। ਇਸ ਦੇ ਤਹਿਤ ਕੰਪਨੀ ਦਾ ਪ੍ਰਬੰਧ ਕੰਟਰੋਲ ਵੀ ਸਫਲ ਬੋਲੀਦਾਤਾ ਨੂੰ ਸੌਂਪ ਦਿੱਤਾ ਜਾਵੇਗਾ। ਗੁਪਤਾ ਨੇ ਇੱਥੇ ਐਸੋਚੈਮ ਦੇ ਇਕ ਪ੍ਰੋਗਰਾਮ 'ਚ ਕਿਹਾ, ''ਅਸੀਂ ਏਅਰ ਇੰਡੀਆ ਦੀ ਅਕਵਾਇਰਮੈਂਟ ਲਈ ਸਿਰਫ ਕਿਸੇ ਹਵਾਈ ਕੰਪਨੀ ਵੱਲ ਨਹੀਂ ਵੇਖ ਰਹੇ, ਵਿੱਤ ਮੁੱਖ ਪੈਮਾਨਾ ਹੈ ਅਤੇ ਇਸ ਤਰ੍ਹਾਂ ਦੀ ਜਾਇਦਾਦ ਦੀ ਅਕਵਾਇਰਮੈਂਟ ਕਰਨ ਅਤੇ ਉਸ ਦਾ ਸੰਚਾਲਨ ਕਰਨ ਦੀ ਸਮਰੱਥਾ ਇਸ ਮਾਮਲੇ 'ਚ ਮੁੱਖ ਪੈਮਾਨਾ ਹੈ।''


Related News