Airtel ਨੇ 18,699 ਕਰੋੜ 'ਚ ਪ੍ਰਾਪਤ ਕੀਤਾ 355.45 MHz ਸਪੈਕਟ੍ਰਮ

Tuesday, Mar 02, 2021 - 03:11 PM (IST)

ਨਵੀਂ ਦਿੱਲੀ- ਸਰਕਾਰ ਵੱਲੋਂ ਕੀਤੀ ਗਈ ਤਾਜ਼ਾ ਸਪੈਕਟ੍ਰਮ ਨਿਲਾਮੀ ਵਿਚ ਭਾਰਤੀ ਏਅਰਟੈੱਲ ਨੇ 18,699 ਕਰੋੜ ਰੁਪਏ ਵਿਚ 355.45 ਮੈਗਾਹਰਟਜ਼ ਸਪੈਕਟ੍ਰਮ ਹਾਸਲ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਏਅਰਟੈੱਲ ਨੇ ਕਿਹਾ ਕਿ ਇਸ ਨਾਲ ਉਹ ਪਿੰਡਾਂ ਵਿਚ ਕਵਰੇਜ਼ ਨੂੰ ਬਿਹਤਰ ਬਣਾਏਗੀ।

ਇਹ ਸਪੈਕਟ੍ਰਮ ਉਸ ਨੇ ਸਬ ਗੀਗਾਹਰਟਜ਼, ਮਿਡ ਬੈਂਡ ਤੇ 2300 ਮੈਗਾਹਰਟਜ਼ ਬੈਂਡਾਂ ਵਿਚ ਹਾਸਲ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਨਾਲ ਉਹ ਦੇਸ਼ ਵਿਚ ਸਭ ਤੋਂ ਮਜਬੂਤ ਸਪੈਕਟ੍ਰਮ ਵਾਲੀ ਕੰਪਨੀ ਬਣ ਗਈ ਹੈ। ਕੰਪਨੀ ਨੇ ਕਿਹਾ ਕਿ ਇਹ ਸਾਰੇ ਸਪੈਕਟ੍ਰਮ ਆਉਣ ਵਾਲੇ ਸਮੇਂ ਵਿਚ ਏਅਰਟੈੱਲ ਨੂੰ 5-ਜੀ ਸੇਵਾਵਾਂ ਦੇਣ ਵਿਚ ਮਦਦ ਦੇਣਗੇ।

ਕੰਪਨੀ ਦਾ ਕਹਿਣਾ ਹੈ ਕਿ ਹੁਣ ਉਹ ਸ਼ਹਿਰਾਂ ਵਿਚ ਘਰਾਂ ਦੇ ਅੰਦਰ ਅਤੇ ਭਵਨਾਂ ਵਿਚ ਚੰਗੀ ਕਵਰੇਜ਼ ਦੇ ਸਕੇਗੀ। ਇਸ ਸਪੈਕਟ੍ਰਮ ਨਾਲ ਪਿੰਡਾਂ ਵਿਚ ਉਸ ਦੀਆਂ ਸੇਵਾਵਾਂ ਬਿਹਤਰ ਹੋਣਗੀਆਂ। ਏਅਰਟੈੱਲ ਦੇ ਭਾਰਤ ਤੇ ਦੱਖਣੀ ਖੇਤਰ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ. ਗੋਪਾਲ ਵਿੱਠਲ ਨੇ ਕਿਹਾ ਕਿ ਹੁਣ ਕੰਪਨੀ ਕੋਲ ਮਜਬੂਤ ਸਪੈਕਟ੍ਰਮ ਪੋਰਟਫੋਲੀਓ ਹੋ ਗਿਆ ਹੈ। ਇਸ ਨਾਲ ਭਾਰਤ ਵਿਚ ਕੰਪਨੀ ਆਪਣੇ ਗਾਹਕਾਂ ਨੂੰ ਸਭ ਤੋਂ ਬਿਹਤਰ ਮੋਬਾਇਲ ਬ੍ਰਾਡਬੈਂਡ ਦਾ ਤਜਰਬਾ ਕਰਾਉਣ ਵਿਚ ਸਫ਼ਲ ਹੋਵੇਗੀ। 


Sanjeev

Content Editor

Related News