ਭਾਰਤ ਬ੍ਰਾਂਡ ‘ਚਨਾ ਦਾਲ’ ਗਾਹਕਾਂ ਦੀ ਬਣੀ ਪਹਿਲੀ ਪਸੰਦ, 4 ਮਹੀਨਿਆਂ ’ਚ ਕਾਇਮ ਕੀਤਾ ਵੱਡਾ ਰਿਕਾਰਡ

Wednesday, Jan 10, 2024 - 05:24 PM (IST)

ਭਾਰਤ ਬ੍ਰਾਂਡ ‘ਚਨਾ ਦਾਲ’ ਗਾਹਕਾਂ ਦੀ ਬਣੀ ਪਹਿਲੀ ਪਸੰਦ, 4 ਮਹੀਨਿਆਂ ’ਚ ਕਾਇਮ ਕੀਤਾ ਵੱਡਾ ਰਿਕਾਰਡ

ਨਵੀਂ ਦਿੱਲੀ (ਭਾਸ਼ਾ)– ਭਾਰਤ ਬ੍ਰਾਂਡ ਦੇ ਤਹਿਤ ਪ੍ਰਚੂਨ ਬਾਜ਼ਾਰ ਵਿਚ ਵੇਚੀ ਜਾ ਰਹੀ ‘ਚਨਾ ਦਾਲ’ ਘਰੇਲੂ ਖਪਤਕਾਰਾਂ ਦਰਮਿਆਨ ਸਭ ਤੋਂ ਵੱਧ ਵਿਕਣ ਵਾਲਾ ਬ੍ਰਾਂਡ ਬਣ ਕੇ ਉੱਭਰੀ ਹੈ। ਇਸ ਨੇ ਬਾਜ਼ਾਰ ਵਿਚ ਉਤਾਰੇ ਜਾਣ ਤੋਂ ਚਾਰ ਮਹੀਨਿਆਂ ’ਚ ਹੀ ਇਕ-ਚੌਥਾਈ ਬਾਜ਼ਾਰ ਹਿੱਸੇਦਾਰੀ ਹਾਸਲ ਕਰ ਲਈ ਹੈ। ਇਸ ਸਬੰਧ ਵਿੱਚ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਵਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ - Gold Silver Price: ਲੋਹੜੀ ਦੇ ਤਿਉਹਾਰ ਤੋਂ ਪਹਿਲਾ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਕਿੰਨੀ ਹੋਈ ਕੀਮਤ

ਰੋਹਿਤ ਕੁਮਾਰ ਨੇ ਕਿਹਾ ਕਿ ਰਿਆਇਤੀ ਹੋਣ ਕਾਰਨ ਇਸ ਦਾਲ ਨੂੰ ਖਪਤਕਾਰ ਕਾਫ਼ੀ ਪਸੰਦ ਕਰ ਰਹੇ ਹਨ। ਅਕਤੂਬਰ ਵਿਚ ਜਾਰੀ ਕੀਤੀ ਗਈ ਭਾਰਤ-ਬ੍ਰਾਂਡ ‘ਚਨਾ ਦਾਲ’ ਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦ ਕਿ ਹੋਰ ਬ੍ਰਾਂਡ ਦੀ ਦਾਲ ਲਗਭਗ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਸਿੰਘ ਨੇ ਕਿਹਾ ਕਿ ਗਾਹਕਾਂ ਦੀ ਪ੍ਰਤੀਕਿਰਿਆ ਇੰਨੀ ਚੰਗੀ ਰਹੀ ਹੈ ਕਿ ਦੇਸ਼ ਦੇ ਸਾਰੇ ਘਰਾਂ ਵਿਚ 1.8 ਲੱਖ ਟਨ ਮਾਸਿਕ ਬ੍ਰਾਂਡ ਵਾਲੀ ‘ਚਨਾ ਦਾਲ’ ਦੀ ਖਪਤ ’ਚੋਂ ਇਕ ਚੌਥਾਈ ‘ਭਾਰਤ’ ਬ੍ਰਾਂਡ ਵਾਲੀ ‘ਚਨਾ ਦਾਲ’ ਹੈ। 

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿਚ ਉਤਾਰੇ ਜਾਣ ਤੋਂ ਬਾਅਦ ਲਗਭਗ 2.28 ਲੱਖ ਟਨ ਭਾਰਤ ਬ੍ਰਾਂਡ ਚਨਾ ਦਾਲ ਵੇਚੀ ਜਾ ਚੁੱਕੀ ਹੈ। ਸ਼ੁਰੂਆਤ ਵਿਚ ਇਸ ਦੀ ਵਿਕਰੀ 100 ਪ੍ਰਚੂਨ ਕੇਂਦਰਾਂ ਰਾਹੀਂ ਕੀਤੀ ਗਈ ਅਤੇ ਹੁਣ 21 ਸੂਬਿਆਂ ਦੇ 139 ਸ਼ਹਿਰਾਂ ਵਿਚ ਮੌਜੂਦ 13,000 ਕੇਂਦਰਾਂ ਤੋਂ ਇਸ ਦੀ ਵਿਕਰੀ ਕੀਤੀ ਜਾ ਰਹੀ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਇਸ ਕਦਮ ਨਾਲ ਦਾਲਾਂ ਦੀ ਮਹਿੰਗਾਈ ਨੂੰ ਕਾਬੂ ਵਿਚ ਕਰਨ ’ਚ ਮਦਦ ਮਿਲਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਦਾਲਾਂ ਦੀਆਂ ਕੀਮਤਾਂ ਇਕ ਸਮੂਹ ਵਜੋਂ ਵਿਵਹਾਰ ਕਰਦੀਆਂ ਹਨ। ਛੋਲਿਆਂ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਬਫਰ ਸਟਾਕ ਦੀ ਵਰਤੋਂ ਕਰਨ ਨਾਲ ਹੋਰ ਦਾਲਾਂ ਦੀਆਂ ਕੀਮਤਾਂ ’ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਸਰਕਾਰ ਘਰੇਲੂ ਉਪਲਬਧਤਾ ਨੂੰ ਉਤਸ਼ਾਹ ਦੇਣ ਅਤੇ ਕੀਮਤਾਂ ’ਤੇ ਰੋਕ ਲਾਉਣ ਦੀ ਟੀਚੇ ਨਾਲ ਪਿਛਲੇ ਕੁੱਝ ਸਾਲਾਂ ਤੋਂ ਛੋਲਿਆਂ ਸਮੇਤ ਵੱਖ-ਵੱਖ ਕਿਸਮ ਦੀਆਂ ਦਾਲਾਂ ਦਾ ਬਫਰ ਸਟਾਕ ਬਣਾ ਕੇ ਰੱਖ ਰਹੀ ਹੈ। ਫਿਲਹਾਲ 15 ਲੱਖ ਟਨ ਛੋਲੇ ਸਰਕਾਰੀ ਬਫਰ ਸਟਾਕ ’ਚ ਹਨ। ਸਰਕਾਰ ਨੈਫੇਡ, ਐੱਨ. ਸੀ. ਸੀ. ਐੱਫ., ਕੇਂਦਰੀ ਭੰਡਾਰ ਅਤੇ ਪੰਜ ਸੂਬਾ ਸਹਿਕਾਰੀ ਕਮੇਟੀਆਂ ਦੇ ਮਾਧਿਅਮ ਰਾਹੀਂ ਭਾਰਤ ਬ੍ਰਾਂਡ ਦੇ ਤਹਿਤ ਚਨਾ ਦਾਲ ਦੀ ਪ੍ਰਚੂਨ ਵਿਕਰੀ ਕਰ ਰਹੀ ਹੈ। ਸਕੱਤਰ ਨੇ ਦੱਸਿਆ ਕਿ ਇਨ੍ਹਾਂ ਏਜੰਸੀਆਂ ਨੂੰ ਬਫਰ ਸਟਾਕ ’ਚੋਂ ਕੱਚੇ ਛੋਲੇ 47.83 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਿਆਇਤੀ ਦਰ ’ਤੇ ਇਸ ਸ਼ਰਤ ਨਾਲ ਦਿੱਤੇ ਜਾ ਰਹੇ ਹਨ ਕਿ ਉਸ ਦੀ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਤੋ ਘੱਟ ਨਹੀਂ ਹੋਣੀ ਚਾਹੀਦੀ। 

ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ

ਦੂਜੇ ਪਾਸੇ ਏਜੰਸੀਆਂ ਸਰਕਾਰ ਤੋਂ ਕੱਚੇ ਛੋਲੇ ਖਰੀਦਦੀਆਂ ਹਨ, ਉਸ ਦੀ ਮਿਲਿੰਗ ਕਰਦੀਆਂ ਹਨ ਅਤੇ ਭਾਰਤ ਬ੍ਰਾਂਡ ਦੇ ਤਹਿਤ ਪ੍ਰਚੂਨ ਵਿਕਰੀ ਕਰਨ ਤੋਂ ਪਹਿਲਾਂ ਉਸ ਦੀ ਪਾਲਿਸ਼ ਕਰਦੀਆਂ ਹਨ। ਸਰਕਾਰ ਭਾਰਤ ਬ੍ਰਾਂਡ ਦੇ ਤਹਿਤ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦਾ ਕਣਕ ਦਾ ਆਟਾ ਵੀ ਵੇਚ ਰਹੀ ਹੈ। ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਉਹ ਭਾਰਤ ਬ੍ਰਾਂਡ ਦੇ ਤਹਿਤ ਐੱਫ. ਸੀ. ਆਈ. ਚੌਲਾਂ ਦੀ ਵਿਕਰੀ ’ਤੇ ਵੀ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News