ਭਾਰਤ ਬਾਇਓਟੈਕ ਨੇ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਮਨਜ਼ੂਰੀ
Tuesday, Dec 08, 2020 - 08:06 AM (IST)
ਨਵੀਂ ਦਿੱਲੀ— ਫਾਈਜ਼ਰ ਅਤੇ ਸੀਰਮ ਇੰਸਟੀਚਿਊਟ ਤੋਂ ਬਾਅਦ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਨੇ ਵੀ ਸੋਮਵਾਰ ਨੂੰ ਕੇਂਦਰੀ ਡਰੱਗ ਰੈਗੂਲੇਟਰ ਕੋਲ ਆਪਣੇ ਕੋਵਿਡ-19 ਟੀਕੇ 'ਕੋਵੈਕਸਿਨ' ਦੇ ਐਮਰਜੈਂਸੀ ਇਸਤੇਮਾਲ ਲਈ ਅਧਿਕਾਰਤ ਮਨਜ਼ੂਰੀ ਮੰਗੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
'ਕੋਵੈਕਸਿਨ' ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਵੱਲੋਂ ਸਵਦੇਸ਼ੀ ਤੌਰ 'ਤੇ ਵਿਕਸਤ ਕੀਤਾ ਜਾ ਰਿਹਾ ਹੈ।
4 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਬੈਠਕ 'ਚ ਉਮੀਦ ਜਤਾਈ ਸੀ ਕਿ ਕੁਝ ਹਫ਼ਤਿਆਂ 'ਚ ਕੋਵਿਡ-19 ਟੀਕਾ ਤਿਆਰ ਹੋ ਸਕਦਾ ਹੈ। ਉਸੇ ਸ਼ਾਮ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਦੀ ਭਾਰਤੀ ਸ਼ਾਖਾ ਨੇ ਕੇਂਦਰੀ ਡਰੱਗ ਰੈਗੂਲੇਟਰ ਤੋਂ ਆਪਣੇ ਟੀਕੇ ਲਈ ਐਮਰਜੈਂਸੀ ਪ੍ਰਵਾਨਗੀ ਦੀ ਮੰਗ ਲਈ ਅਪਲਾਈ ਕਰ ਦਿੱਤਾ। ਫਾਈਜ਼ਰ ਯੂ. ਕੇ. ਅਤੇ ਬਹਿਰੀਨ 'ਚ ਇਸ ਤਰ੍ਹਾਂ ਦੀ ਪ੍ਰਵਾਨਗੀ ਪ੍ਰਾਪਤ ਕਰ ਚੁੱਕੀ ਹੈ। ਸੀਰਮ ਇੰਸਟੀਚਿਊਟ ਨੇ 6 ਦਸੰਬਰ ਨੂੰ ਆਕਸਫੋਰਡ ਕੋਵਿਡ-19 ਟੀਕੇ, 'ਕੋਵੀਸ਼ਿਲਡ' ਲਈ ਅਜਿਹੀ ਪ੍ਰਵਾਨਗੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- TV, ਫਰਿੱਜ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ 20 ਫ਼ੀਸਦੀ ਤੱਕ ਹੋਣਗੇ ਮਹਿੰਗੇ
ਭਾਰਤ ਬਾਇਓਟੈਕ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਫਾਈਜ਼ਰ ਦੀਆਂ ਅਰਜ਼ੀਆਂ ਦੀ ਸਮੀਖਿਆ ਆਉਣ ਵਾਲੇ ਦਿਨਾਂ 'ਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਕੋ.) 'ਚ ਕੋਵਿਡ-19 'ਤੇ ਵਿਸ਼ਾ ਮਾਹਰ ਕਮੇਟੀ (ਐੱਸ. ਈ. ਸੀ.) ਵੱਲੋਂ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ, ''ਹਾਲਾਂਕਿ ਅਜੇ ਤੱਕ ਕੋਈ ਵੀ ਬਿਨੈ-ਪੱਤਰ ਕਮੇਟੀ ਨੂੰ ਨਹੀਂ ਭੇਜਿਆ ਗਿਆ ਹੈ ਅਤੇ ਐੱਸ. ਈ. ਸੀ. ਅਰਜ਼ੀਆਂ ਦੀ ਸਮੀਖਿਆ ਲਈ ਬੈਠਕ ਕਦੋਂ ਕਰੇਗਾ ਇਸ ਦੀ ਫਿਲਹਾਲ ਕੋਈ ਤਾਰੀਖ਼ ਨਿਰਧਾਰਤ ਨਹੀਂ ਕੀਤੀ ਗਈ ਹੈ।''
ਇਹ ਵੀ ਪੜ੍ਹੋ- ਕੈਨੇਡਾ ਨੂੰ ਦਸੰਬਰ ਖ਼ਤਮ ਹੋਣ ਤੋਂ ਪਹਿਲਾਂ ਮਿਲ ਜਾਏਗਾ ਫਾਈਜ਼ਰ ਟੀਕਾ : ਟਰੂਡੋ
► ਕੀ ਕੋਰੋਨਾ ਤੋਂ ਬਚਣ ਲਈ ਸਿਰਫ ਟੀਕਾ ਹੀ ਹੋਵੇਗਾ ਕਾਫੀ ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ