ਅੰਤਰਰਾਸ਼ਟਰੀਕਰਣ ਦੇ ਜੋਖਮਾਂ ਨਾਲ ਨਜਿੱਠਣ ਲਈ ਰੁਪਏ ਦੇ ਬਿਹਤਰ ਅਸਥਿਰਤਾ ਪ੍ਰਬੰਧਨ ਦੀ ਲੋੜ : RBI

03/10/2023 12:33:04 PM

ਮੁੰਬਈ (ਭਾਸ਼ਾ) – ਭਾਰਤ ਨੂੰ ਵਟਾਂਦਰਾ ਦਰ ’ਚ ਉਤਰਾਅ-ਚੜ੍ਹਾਅ ਦਾ ਪ੍ਰਬੰਧਨ ਕਰਨ ਦੀ ਲੋੜ ਹੈ ਕਿਉਂਕਿ ਦੇਸ਼ ਰੁਪਏ ਦੇ ਅੰਤਰਰਾਸ਼ਟਰੀਕਰਣ ਅਤੇ ਮੁਕਤ ਪੂੰਜੀ ਖਾਤਾ ਕਨਵਰਟੀਬਿਲਿਟੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਐੱਮ. ਰਾਜੇਸ਼ਵਰ ਰਾਵ ਨੇ ਇਹ ਗੱਲ ਕਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੁਪਏ ਦੇ ਅੰਤਰਰਾਸ਼ਟਰੀਕਰਣ ਦੇ ਆਪਣੇ ਲਾਭ ਦੇ ਨਾਲ ਹੀ ਚੁਣੌਤੀਆਂ ਅਤੇ ਜੋਖਮ ਵੀ ਹਨ, ਜਿਸ ਨਾਲ ਦੇਸ਼ ਅਤੇ ਆਰ. ਬੀ. ਆਈ. ਨੂੰ ਨਜਿੱਠਣਾ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ ਦੀ ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, 492 ਕਰੋੜ ’ਚ ਹੋਵੇਗਾ ਸੌਦਾ

ਰਾਵ ਨੇ ਐਤਵਾਰ ਨੂੰ ਕਾਹਿਰਾ ’ਚ 17ਵੇਂ ਐੱਫ. ਈ. ਡੀ. ਏ. ਆਈ. ਸੰਮੇਲਨ ’ਚ ਮੁੱਖ ਭਾਸ਼ਣ ਦਿੰਦੇ ਹੋਏ ਕਿਹਾ ਕਿ ਜਿਵੇਂ-ਜਿਵੇਂ ਅਰਥਵਿਵਸਥਾ ਵਧੇਗੀ ਹੋਰ ਵਿਕਸਿਤ ਹੋਵੇਗੀ, ਵਿਦੇਸ਼ੀ ਮੁਦਰਾ ਬਾਜ਼ਾਰਾਂ ’ਚ ਭਾਈਵਾਲੀ ਦਾ ਘੇਰਾ ਬਦਲ ਜਾਏਗਾ। ਉਨ੍ਹਾਂ ਨੇ ਕਿਹਾ ਕਿ ਬਾਕੀ ਦੁਨੀਆ ਦੇ ਨਾਲ ਅਰਥਵਿਵਸਥਾ ਦੇ ਵਧਦੇ ਏਕੀਕਰਣ ਕਾਰਣ ਸਿੱਧੇ ਜਾਂ ਅਸਿੱਧੇ ਤੌਰ ’ਤੇ ਵੱਧ ਤੋਂ ਵੱਧ ਸੰਸਥਾਵਾਂ ਦੇ ਵਿਦੇਸ਼ੀ ਮੁਦਰਾ ਜੋਖਮਾਂ ਦੇ ਪ੍ਰਭਾਵ ’ਚ ਆਉਣ ਦਾ ਖਦਸ਼ਾ ਹੈ। ਅਜਿਹੇ ’ਚ ਵਧੇਰੇ ਜੋਖਮਾਂ ਦੀ ਹੇਜਿੰਗ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਭਾਈਵਾਲਾਂ ਦੇ ਇਕ ਨਵੇਂ ਸਮੂਹ ਨਾਲ ਇਕ ਨਵਾਂ ਬਾਜ਼ਾਰ ਖੁੱਲ੍ਹ ਗਿਆ ਹੈ। ਰਾਵ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਰੁਪਏ ਦੇ ਅੰਤਰਰਾਸ਼ਟਰੀਕਰਣ ਦੇ ਰਾਹ ’ਤੇ ਅੱਗੇ ਵਧੇਗਾ ਅਤੇ ਗਤੀਸ਼ੀਲਤਾ ਆਉਣ ਦੀ ਸੰਭਾਵਨਾ ਹੈ ਅਤੇ ਸਾਨੂੰ ਇਸ ਨੂੰ ਪ੍ਰਬੰਧਿਤ ਕਰਨ ਲਈ ਕਮਰ ਕੱਸਣ ਦੀ ਲੋੜ ਹੈ।

ਇਹ ਵੀ ਪੜ੍ਹੋ : Foxconn ਭਾਰਤ 'ਚ ਲਗਾਏਗੀ ਦੂਜਾ ਚਿੱਪ ਪਲਾਂਟ, ਰੁਜ਼ਗਾਰ ਦੇ ਵਧਣਗੇ ਮੌਕੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News