ਦੁਨੀਆ ਲਈ ਖ਼ਤਰਾ ਬਣਦਾ ਜਾ ਰਿਹੈ ਬਿਟਕੁਆਇਨ

Thursday, Nov 01, 2018 - 08:00 PM (IST)

ਦੁਨੀਆ ਲਈ ਖ਼ਤਰਾ ਬਣਦਾ ਜਾ ਰਿਹੈ ਬਿਟਕੁਆਇਨ

ਨਵੀਂ ਦਿੱਲੀ— ਇੱਕ ਪਾਸੇ ਵਰਚੁਅਲ ਕਰੰਸੀ ਬਿਟਕੁਆਇਨ ਦੁਨੀਆ ਭਰ 'ਚ ਘੱਟ ਸਮੇਂ 'ਚ ਜਿਆਦਾ ਤੋਂ ਜਿਆਦਾ ਕਮਾਈ ਦਾ ਜਰੀਆ ਬਣਦਾ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਹੀ ਬਿਟਕੁਆਇਨ ਦੁਨੀਆ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਹਾਲ ਹੀ 'ਚ ਜਾਰੀ ਹੋਈ ਇੱਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਦੁਨੀਆ ਦੀ ਦੂਜੀ ਤਕਨੋਲਾਜੀ ਵਾਂਗ ਹੀ ਬਿਟਕੁਆਇਨ ਨਾਲ ਵੀ ਵਾਤਾਵਰਣ ਲਈ ਖ਼ਤਰਾ ਪੈਦਾ ਹੋ ਰਿਹਾ ਹੈ।
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਬਿਟਕੁਆਇਨ ਦੀ ਵਰਤੋਂ ਇਸ ਦਰ ਨਾਲ ਅੱਗੇ ਵੀ ਹੁੰਦੀ ਰਹੀ ਤਾਂ ਸਾਲ 2033 ਤੱਕ ਗਲਾਬਲ ਤਾਪਮਾਨ 'ਚ 2 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ । ਇੱਕ ਅਮਰੀਕੀ ਯੂਨਿਵਰਸਿਟੀ ਦੇ ਵਿਦਿਆਰਥੀ ਰੈਂਡੀ ਕਾਲਿਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਬਿਟਕੁਆਇਨ ਇੱਕ ਤਰ੍ਹਾਂ ਦੀ ਕ੍ਰਿਪਟੋ ਕਰੰਸੀ ਹੈ ਜਿਸ 'ਚ ਹੈਵੀ ਹਾਰਡਵੇਯਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਲਈ ਵੱਡੇ ਪੱਧਰ 'ਤੇ ਬਿਜ਼ਲੀ ਦੀ ਜ਼ਰੂਰਤ ਹੁੰਦੀ ਹੈ। ਹਾਲ ਹੀ 'ਚ ਜਾਰੀ ਕੀਤੀ 'ਕਲਾਇਮੇਟ ਚੇਂਜ ਰਿਪੋਰਟ' 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ।
ਦਰਅਸਲ ਹਰ ਬਿਟਕੁਆਇਨ ਦੀ ਖਰੀਦ ਨੂੰ ਕੁੱਝ ਲੋਕਾਂ ਵੱਲੋਂ ਰਿਕਾਰਡ ਕੀਤਾ ਜਾਂਦਾ ਹੈ ਜਿਸ ਨੂੰ ਮਾਇਨਰਸ ਕਹਿੰਦੇ ਹਨ। ਇਹ ਮਾਇਨਰਸ ਹਰ ਟਾਈਮਫਰੇਮ ਦੇ ਆਧਾਰ 'ਤੇ ਇਸ ਟਰਾਂਜੈਕਸ਼ਨ ਨੂੰ ਅੱਗੇ ਬਲਾਕ ਦੇ ਰੂਪ 'ਚ ਇਕੱਠਾ ਕਰਦੇ ਹਨ। ਇਸ ਬਲਾਕ ਨੂੰ ਅੱਗੇ ਚੱਲ ਕੇ ਚੇਨ ਬਣਾਇਆ ਜਾਂਦਾ ਹੈ ਜੋ ਅੱਗੇ ਚੱਲ ਕੇ ਬਿਟਕੁਆਇਨ ਦਾ ਇੱਕ ਤਰ੍ਹਾਂ ਦਾ ਵਹੀ-ਖਾਤਾ ਹੁੰਦਾ ਹੈ। ਮਾਇਨਰਸ ਨੂੰ ਵੈਰੀਫਿਕੇਸ਼ਨ ਪ੍ਰੋਸੈੱਸ ਅਤੇ ਗਿਣਤੀ ਕਰਨ ਲਈ ਵੱਡੇ ਪੱਧਰ 'ਤੇ ਬਿਜ਼ਲੀ ਦੀ ਜ਼ਰੂਰਤ ਹੁੰਦੀ ਹੈ।
ਬਿਟਕੁਆਇਨ ਦੀ ਵਰਤੋਂ ਨਾਲ ਵਧ ਰਹੀ ਹੈ ਕਾਰਬਨ ਡਾਈਆਕਸਾਈਡ ਦੀ ਨਿਕਾਸੀ
ਬਿਟਕੁਆਇਨ ਲਈ ਬਿਜ਼ਲੀ ਦੀ ਜ਼ਰੂਰਤ ਨੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਖੜੀਆਂ ਕੀਤੀਆਂ ਹਨ । ਬੀਤੇ ਕੁੱਝ ਸਮੇਂ 'ਚ ਇਸ ਨੂੰ ਲੈ ਕੇ ਕਈ ਆਨਲਾਈਨ ਪਲੇਟਫਾਰਮਾਂ 'ਤੇ ਬਹਿਸ ਵੀ ਹੋਈ ਹੈ । ਇਸ ਬਹਿਸ 'ਚ ਜਿਆਦਾਤਰ ਗੱਲਾਂ ਬਿਟਕੁਆਇਨ ਦੀਆਂ ਸਹੂਲਤਾਂ ਅਤੇ ਰਿੰਗਸ ਨੂੰ ਕਿੱਥੇ ਰੱਖਿਆ ਜਾਵੇ, 'ਤੇ ਕੇਂਦਰਿਤ ਰਹੀਆਂ, ਪਰ ਬਿਟਕੁਆਇਨ ਦਾ ਵਾਤਾਵਰਣ 'ਤੇ ਕੀ ਅਸਰ ਪਵੇਗਾ, ਇਸ ਦੇ ਬਾਰੇ 'ਚ ਬਿਲਕੁੱਲ ਘੱਟ ਗੱਲਾਂ ਹੋਈਆਂ ਹਨ । ਖੋਜਕਾਰਾਂ ਨੇ ਬਿਟਕੁਆਇਨ ਮਾਈਨਿੰਗ ਲਈ ਵਰਤੇ ਜਾਣ ਵਾਲੇ ਕੰਪਿਊਟਰਾਂ ਦੀ ਪਾਵਰ ਸਮਰੱਥਾ ਅਤੇ ਉਸ ਦੀ ਵਰਤੋਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਇਸ ਰਿਸਰਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਥਾਵਾਂ 'ਤੇ ਜਿੱਥੇ ਬਿਟਕੁਆਇਨ ਮਾਈਨਿੰਗ ਲਈ ਕੰਪਿਊਟਰਾਂ ਦੀ ਵਰਤੋਂ ਹੁੰਦੀ ਹੈ, ਉੱਥੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਜਿਆਦਾ ਹੋਈ ਹੈ।
22 ਸਾਲਾਂ 'ਚ ਧਰਤੀ ਦਾ ਤਾਪਮਾਨ ਵਧੇਗਾ : ਖੋਜੀ
ਇਸ ਡਾਟਾ ਦੇ ਆਧਾਰ 'ਤੇ ਖੋਜੀਆਂ ਨੇ ਅੰਦਾਜਾ ਲਾਇਆ ਕਿ ਸਾਲ 2017 'ਚ ਬਿਟਕੁਆਇਨ ਨਾਲ ਕੁੱਲ 6 ਕਰੋੜ 90 ਲੱਖ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਹੋਈ ਹੈ। ਇਸ ਦੇ ਨਾਲ ਹੀ ਖੋਜੀ ਇੱਕ ਹੋਰ ਸਟਡੀ ਤੋਂ ਬਾਅਦ ਇਸ ਫ਼ੈਸਲੇ 'ਤੇ ਪੁੱਜੇ ਕਿ ਆਉਣ ਵਾਲੇ 22 ਸਾਲਾਂ 'ਚ ਧਰਤੀ ਦਾ ਤਾਪਮਾਨ ਕੁਲ 2 ਡਿਗਰੀ ਸੈਲਸੀਅਸ ਹੋਰ ਵਧ ਜਾਵੇਗਾ। ਮੌਜੂਦਾ ਸਮੇਂ 'ਚ ਟਰਾਂਸਪੋਰਟੇਸ਼ਨ, ਹਾਊਸਿੰਗ ਅਤੇ ਫੂਡ ਵਰਗੀਆਂ ਚੀਜਾਂ ਨੂੰ ਜਲਵਾਯੂ ਤਬਦੀਲੀ ਲਈ ਸਭ ਤੋਂ ਜਿਆਦਾ ਜ਼ਿੰਮੇਦਾਰ ਮੰਨਿਆ ਜਾਂਦਾ ਹੈ ਪਰ ਹੁਣ ਇਸ ਖੋਜ ਤੋਂ ਬਾਅਦ ਵੀ ਬਿਟਕੁਆਇਨ ਨੂੰ ਵੀ ਇਸ ਸੂਚੀ 'ਚ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।


Related News