ਤਿਉਹਾਰੀ ਸੀਜ਼ਨ ਤੋਂ ਪਹਿਲਾਂ RBI ਨੇ ਫਿਰ ਦਿੱਤਾ EMI 'ਤੇ ਝਟਕਾ, 50 ਬੇਸਿਸ ਪੁਆਇੰਟ ਵਧਾਇਆ ਰੈਪੋ ਰੇਟ
Friday, Sep 30, 2022 - 11:42 AM (IST)
ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮਾਨੀਟਰੀ ਪਾਲਿਸੀ ਕਾਮੇਟੀ (ਐੱਮ.ਪੀ.ਸੀ.) ਦੀ ਬੈਠਕ ਅੱਜ ਖਤਮ ਹੋ ਗਈ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਠਕ 'ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਰੈਪੋ ਰੇਟ 'ਚ ਵਾਧੇ ਦਾ ਐਲਾਨ ਕੀਤਾ ਹੈ। ਸ਼ਕਤੀਕਾਂਤ ਦਾਸ ਨੇ 50 ਬੇਸਿਸ ਪੁਆਇੰਟ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਹੋਇਆ ਹੈ। ਮਹਿੰਗਾਈ 'ਤੇ ਕਾਬੂ ਪਾਉਣ ਲਈ ਕੇਂਦਰੀ ਬੈਂਕ ਲਗਾਤਾਰ ਰੈਪੋ ਰੇਟ 'ਚ ਵਾਧਾ ਕਰ ਰਿਹਾ ਹੈ।
ਇਹ ਵੀ ਪੜ੍ਹੋ-LPG ਖਪਤਕਾਰਾਂ ਲਈ ਵੱਡੀ ਖ਼ਬਰ, ਹੁਣ ਇਕ ਸਾਲ 'ਚ ਮਿਲਣਗੇ ਇੰਨੇ ਸਿਲੰਡਰ, ਜਾਣੋ ਨਵੇਂ ਨਿਯਮ
ਚੌਥੀ ਵਾਰ ਹੋਇਆ ਵਾਧਾ
ਅੱਜ ਹੋਏ ਵਾਧੇ ਨੂੰ ਮਿਲਾ ਕੇ ਕੇਂਦਰੀ ਬੈਂਕ ਮਈ ਤੋਂ ਬਾਅਦ ਤੋਂ ਰੈਪੋ ਰੇਟ ਹੁਣ ਤੱਕ ਚਾਰ ਵਾਰ ਵਾਧਾ ਕਰ ਚੁੱਕਾ ਹੈ। ਇਸ ਕਾਰਨ ਕਰਕੇ ਰੈਪੋ ਰੇਟ ਹੁਣ 5.90 ਫੀਸਦੀ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਹ 5.40 'ਤੇ ਸੀ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਵਾਇਰਸ ਅਤੇ ਰੂਸ-ਯੂਕ੍ਰੇਨ ਯੁੱਧ ਦੇ ਝਟਕੇ ਤੋਂ ਬਾਅਦ ਇਸ ਹੋਰ ਤੂਫਾਨ ਸੰਸਾਰਕ ਕੇਂਦਰੀ ਬੈਂਕਾਂ ਵਲੋਂ ਆਕਰਮਕ ਮੌਦਰਿਕ ਨੀਤੀਆਂ ਨਾਲ ਉਤਪੰਨ ਹੋਇਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।