ਫੁੱਟਣ ਤੋਂ ਪਹਿਲਾਂ ਕਈ ਰੰਗ ਦਿਖਾਵੇਗਾ ਬਿਟਕੁਆਇਨ

Sunday, Dec 24, 2017 - 10:19 AM (IST)

ਫੁੱਟਣ ਤੋਂ ਪਹਿਲਾਂ ਕਈ ਰੰਗ ਦਿਖਾਵੇਗਾ ਬਿਟਕੁਆਇਨ

ਨਿਊਯਾਰਕ— ਬਿਟਕੁਆਇਨ ਦੀ ਕੀਮਤ ਕੀ ਹੈ? ਹੁਣ ਤੱਕ ਕਿਸੇ ਨੇ ਇਸ ਦੇ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਸੀ ਪਰ ਸ਼ੁੱਕਰਵਾਰ ਨੂੰ ਇਸਦੀ ਕੀਮਤ, ਵੀਰਵਾਰ ਤੋਂ ਘੱਟ ਸੀ। ਪਿਛਲੇ ਕੁਝ ਦਿਨ੍ਹਾਂ ਤੋਂ ਬਿਟਕੁਆਇਨ ਦੀਆਂ ਕੀਮਤਾਂ 'ਚ ਜਾਰੀ ਗਿਰਾਵਟ ਏਸ਼ੀਆਈ ਦੇਸ਼ਾਂ 'ਚ 30 ਪ੍ਰਤੀਸ਼ਤ ਤੱਕ ਪਹੁੰਚ ਚੁਕੀ ਹੈ। ਹਾਲ ਅਜਿਹਾ ਹੈ ਕਿ ਕਾਨਬੇਸ ਵੈੱਬਸਾਈਟ ਨੇ ਟ੍ਰੇਡਿੰਗ ਬੰਦ ਕਰ ਦਿੱਤੀ ਹੈ।
ਜਾਣਕਾਰ ਕਹਿੰਦੇ ਹਨ ਕਿ ਬਿਟਕੁਆਇਨ ਦਾ ਬੁਲਬੁਲਾ ਜਲਦੀ ਫੁੱਟੇਗਾ, ਪਰ ਇੰਨਾ ਤੈਅ ਹੈ ਕਿ ਇਹ ਬੁਲਬੁਲਾ ਫੁੱਟਣ ਤੋਂ ਪਹਿਲਾਂ ਕਈ ਰੰਗ ਦਿਖਾਵੇਗਾ । ਬਿਟਕੁਆਇਨ ਦੇ ਬਾਰੇ 'ਚ ਸੁਣਿਆ ਤਾਂ ਸਭ ਨੇ ਹੈ ਪਰ ਬਹੁਤ ਘੱਟ ਹੀ ਲੋਕ ਹਜੇ ਬਿਟਕੁਆਇਨ 'ਚ ਪੈਸਾ ਲਗਾ ਰਹੇ ਹਨ। ਫਰਸਟ ਫ੍ਰੈਂਕਲਿਨ ਦੇ ਚੀਫ ਮਾਰਕੀਟ ਸਟ੍ਰੈਟਜਿਸਟ ਬ੍ਰੇਟ ਵਿੰਗ ਨੇ ਦੱਸਿਆ, ' ਬੁਲਬੁਲਾ ਉਦੋਂ ਫੁੱਟਦਾ ਹੈ ਜਦੋਂ ਆਖਰੀ ਬਾਇਰ ਵੀ ਪੈਸਾ ਲਗਾ ਦੇਵੇ। ਆਖਰੀ ਬਾਇਰ ਕੋਣ ਹੈ? ਬਦਕਿਸਮਤੀ ਨਾਲ ਆਮ ਜਨਤਾ। ' ਉਨ੍ਹਾਂ ਨੇ ਕਿਹਾ ਕਿ ਲਗਭਗ 40 ਪ੍ਰਤੀਸ਼ਤ ਬਿਟਕੁਆਇਨ ਦੇ ਮਾਲਕ 1000 ਲੋਕ ਹਨ ਅਤੇ ਜਲਦ ਹੀ ਵੱਡੇ ਨਿਵੇਸ਼ਕ ਇਨ੍ਹਾਂ ਨੂੰ ਖਰੀਦਣ ਲਗ ਜਾਣਗੇ।
ਪਿਛਲੇ ਕਈ ਦਿਨ੍ਹਾਂ ਤੋਂ ਬਿਟਕੁਆਇਨ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਸਨ, ਪਰ ਸ਼ੁੱਕਰਵਾਰ ਨੂੰ ਬਿਟਕੁਆਇਨ ਦੀ ਕੀਮਤ ਦੋ ਹਫਤੇ ਦੀ ਟ੍ਰੇਡਿੰਗ ਕੀਮਤ ਦੇ ਕਰੀਬ ਪਹੁੰਚ ਗਈ। ਇੰਨੀ ਤੇਜ਼ੀ ਨਾਲ ਵੱਧ ਜਾਂ ਘੱਟ ਰਹੀਆਂ ਕੀਮਤਾਂ ਨੇ ਬਿਟਕੁਆਇਨ ਧਾਰਕਾਂ ਨੂੰ ਕਨਫਿਊਜ਼ ਕਰ ਰਿਹਾ ਹੈ। ਬਿਟਕੁਆਇਨ ਦੀਆਂ ਵਧੀਆਂ ਕੀਮਤਾਂ ਨੇ ਇਸਦੀ ਆਸ਼ੰਕਾ ਵਧਾ ਦਿੱਤੀ ਹੈ ਕਿ ਇਸਦਾ ਬਲਬ ਕਦੋਂ ਫੁੱਟੇਗਾ? ਜੇਕਰ ਤੁਸੀਂ ਬਿਟਕਾਅਇਨ ਤੋਂ ਕੁਝ ਖਰੀਦਣਾ ਚਾਹੁੰਦੇ ਹੋ ਤਾਂ ਹਜੇ ਨਹੀਂ ਖਰੀਦ ਸਕਦੇ।
ਬਿਟਕੁਆਇਨ ਦੀਆਂ ਕੀਮਤਾਂ 'ਚ ਭਾਰੀ ਉਤਾਅ-ਚੜਾਅ ਆਉਂਦੇ ਰਹਿੰਦੇ ਹਨ, ਦਸੰਬਰ ਦੇ ਸ਼ੁਰੂਆਤੀ ਦਿਨ੍ਹਾਂ 'ਚ ਇਹ 11.5 ਪ੍ਰਤੀਸ਼ਤ ਗਿਰ ਗਈ ਉੱਥੇ ਨਵੰਬਰ 'ਚ ਪੰਜ ਦਿਨ੍ਹਾਂ ਦੇ ਅੰਦਰ ਇਸਦੀਆਂ ਕੀਮਤਾਂ 'ਚ 21.5 ਪ੍ਰਤੀਸ਼ਤ ਦੀ ਗਿਰਾਵਟ ਆਈ। ਭਾਰਤ ਸਮੇਤ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੀ ਜਨਤਾ ਨੂੰ ਬਿਟਕਾਅਇਨ ਨੂੰ ਲੈ ਕੇ ਸੂਚਿਤ ਕਰ ਰਹੀ ਹੈ।


Related News