ਕਮਜ਼ੋਰ ਪਾਸਵਰਡ ਤੋਂ ਜ਼ਿਆਦਾ ਸੁਰੱਖਿਅਤ ਪਾਸਵਰਡ ਦਾ ਨਾ ਹੋਣਾ : WEF
Thursday, Jan 23, 2020 - 01:28 AM (IST)
![ਕਮਜ਼ੋਰ ਪਾਸਵਰਡ ਤੋਂ ਜ਼ਿਆਦਾ ਸੁਰੱਖਿਅਤ ਪਾਸਵਰਡ ਦਾ ਨਾ ਹੋਣਾ : WEF](https://static.jagbani.com/multimedia/2020_1image_01_28_44873639719mkstaneja15.jpg)
ਦਾਵੋਸ (ਭਾਸ਼ਾ)-ਦੁਨੀਆ ਭਰ ’ਚ ਸਾਈਬਰ ਕ੍ਰਾਈਮ ਅਤੇ ਡਾਟਾ ਚੋਰੀ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਇਕ ਵੱਡੀ ਵਜ੍ਹਾ ਪਾਸਵਰਡ ਦਾ ਚੋਰੀ ਹੋ ਜਾਣਾ ਜਾਂ ਕਮਜ਼ੋਰ ਪਾਸਵਰਡ ਹੋਣਾ ਹੈ। ਇਸ ਦੀ ਬਜਾਏ ਕਿਸੇ ਵਿਅਕਤੀ ਦਾ ਪਾਸਵਰਡ ਤੋਂ ਮੁਕਤ ਹੋਣਾ ਉਸ ਨੂੰ ਜ਼ਿਆਦਾ ਸੁਰੱਖਿਅਤ ਅਤੇ ਕਾਰੋਬਾਰਾਂ ਨੂੰ ਜ਼ਿਆਦਾ ਕੁਸ਼ਲ ਬਣਾਉਂਦਾ ਹੈ।
ਵਿਸ਼ਵ ਅਾਰਥਿਕ ਮੰਚ (ਡਬਲਯੂ. ਈ. ਐੱਫ.) ਨੇ ਆਪਣੀ 2020 ਦੀ ਸਾਲਾਨਾ ਬੈਠਕ ਦੌਰਾਨ ਇਹ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਕੌਮਾਂਤਰੀ ਪੱਧਰ ’ਤੇ ਡਾਟਾ ਚੋਰੀ ਦੀਆਂ 5 ਘਟਨਾਵਾਂ ’ਚੋਂ 4 ਦਾ ਕਾਰਣ ਪਾਸਵਰਡ ਦਾ ਕਮਜ਼ੋਰ ਹੋਣਾ ਜਾਂ ਉਸ ਦਾ ਚੋਰੀ ਹੋ ਜਾਣਾ ਹੁੰਦਾ ਹੈ। 2020 ’ਚ ਸਾਈਬਰ ਕ੍ਰਾਈਮ ਨਾਲ ਕੌਮਾਂਤਰੀ ਅਰਥਵਿਵਸਥਾ ਨੂੰ ਹਰ ਇਕ ਮਿੰਟ 29 ਲੱਖ ਡਾਲਰ ਦਾ ਨੁਕਸਾਨ ਝੱਲਣਾ ਪਵੇਗਾ। ਇਸ ’ਚ ਕਰੀਬ 80 ਫੀਸਦੀ ਸਾਈਬਰ ਹਮਲੇ ਪਾਸਵਰਡ ਨਾਲ ਜੁਡ਼ੇ ਹੋਣਗੇ।
ਅਧਿਐਨ ’ਚ ਪਾਇਆ ਗਿਆ ਕਿ ਮੈਮੋਰੀ ’ਤੇ ਆਧਾਰਿਤ ਕੋਈ ਵੀ ਪ੍ਰਮਾਣਨ ਪ੍ਰਣਾਲੀ ਫਿਰ ਉਹ ਚਾਹੇ ਪਿੰਨ ਜਾਂ ਪਾਸਵਰਡ ਕੁਝ ਵੀ ਹੋਵੇ, ਇਹ ਨਾ ਸਿਰਫ ਯੂਜ਼ਰਜ਼ ਲਈ ਪ੍ਰੇਸ਼ਾਨੀ ਭਰਿਆ ਹੈ, ਸਗੋਂ ਇਸ ਪ੍ਰਣਾਲੀ ਦਾ ਰੱਖ-ਰਖਾਅ ਵੀ ਕਾਫੀ ਮਹਿੰਗਾ ਹੈ। ਵੱਡੀਆਂ ਕੰਪਨੀਆਂ ਦੇ ਆਈ. ਟੀ. ਹੈਲਪ ਡੈਸਕ ਦੀ ਕਰੀਬ 50 ਫੀਸਦੀ ਲਾਗਤ ਸਿਰਫ ਪਾਸਵਰਡ ਦੇ ਦੁਬਾਰਾ ਵੰਡ ’ਤੇ ਲੱਗਦੀ ਹੈ। ਇਹ ਕੰਮ ਕਰਨ ਵਾਲੇ ਕਰਮਚਾਰੀਆਂ ’ਤੇ ਕੰਪਨੀਆਂ ਨੂੰ ਸਾਲਾਨਾ ਔਸਤਨ 10 ਲੱਖ ਡਾਲਰ ਖਰਚ ਕਰਨੇ ਪੈਂਦੇ ਹਨ।