BCCI ਨੇ BYJU''S ਦੇ ਖ਼ਿਲਾਫ਼ ਦਰਜ ਕੀਤੀ ਦੀਵਾਲੀਆਪਨ ਪਟੀਸ਼ਨ
Tuesday, Dec 05, 2023 - 12:49 PM (IST)
ਬਿਜ਼ਨੈੱਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦਾਅਵਾ ਕੀਤਾ ਹੈ ਕਿ ਬਾਈਜੂ ਨੇ 158 ਕਰੋੜ ਰੁਪਏ ਦੇ ਭੁਗਤਾਨ 'ਚ ਡਿਫਾਲਟ ਕੀਤਾ ਹੈ। BCCI ਨੇ ਕਾਰਪੋਰੇਟ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਲਈ NCLT ਦੀ ਬੈਂਗਲੁਰੂ ਬੈਂਚ ਕੋਲ ਪਹੁੰਚ ਕੀਤੀ ਹੈ। ਇਹ ਕੇਸ ਬੀਸੀਸੀਆਈ ਬਨਾਮ ਮੈਸਰਜ਼ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ - ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਹਵਾਈ ਸੇਵਾ ਪ੍ਰਭਾਵਿਤ, 171 ਫ਼ੀਸਦੀ ਤੱਕ ਵਧਿਆ ਕਿਰਾਇਆ
28 ਨਵੰਬਰ ਦੇ ਹੁਕਮਾਂ ਅਨੁਸਾਰ 6 ਜਨਵਰੀ, 2023 ਨੂੰ ਬਾਈਜੂ ਨੂੰ ਈਮੇਲ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਡਿਫਾਲਟ ਦੀ ਰਕਮ 158 ਕਰੋੜ ਰੁਪਏ ਸੀ, ਜਿਸ ਵਿੱਚ ਟੀਡੀਐੱਸ ਸ਼ਾਮਲ ਨਹੀਂ ਹੈ। ਇਹ ਪਟੀਸ਼ਨ ਬੈਂਕਰਪਸੀ ਕੋਡ 2016 ਦੀ ਧਾਰਾ 9 ਦੇ ਤਹਿਤ ਦਾਇਰ ਕੀਤੀ ਗਈ ਹੈ। ਇਸ ਦੀ ਸੁਣਵਾਈ ਐੱਨਸੀਐੱਲਟੀ ਦੀ ਬੈਂਗਲੁਰੂ ਬੈਂਚ ਵਿੱਚ ਨਿਆਂਇਕ ਮੈਂਬਰ ਕੇ ਵਿਸਵਾਲ ਅਤੇ ਤਕਨੀਕੀ ਮੈਂਬਰ ਮਨੋਜ ਕੁਮਾਰ ਦੂਬੇ ਨੇ ਕੀਤੀ। ਬੀਤੀ 28 ਨਵੰਬਰ ਨੂੰ ਉਨ੍ਹਾਂ ਨੇ ਇਸ ਮਾਮਲੇ ਵਿੱਚ ਬਾਈਜੂ ਤੋਂ ਜਵਾਬ ਮੰਗਿਆ।
ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ
ਕੰਪਨੀ ਨੂੰ ਦੋ ਹਫ਼ਤਿਆਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਨਵਾਂ ਘਟਨਾਕ੍ਰਮ ਬਾਈਜੂ ਦੇ ਇਸ ਐਲਾਨ ਦੇ ਮਹੀਨਿਆਂ ਬਾਅਦ ਵੇਖਣ ਨੂੰ ਮਿਲਿਆ ਹੈ, ਜਿਸ 'ਚ ਕੰਪਨੀ ਨੇ ਕਿਹਾ ਕਿ ਸੀ ਕਿ ਉਸ ਦੀ ਯੋਜਨਾ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਨਾਲ ਸਬੰਧਿਤ ਸਪਾਂਸਰਸ਼ਿਪ ਕਰਨ ਦੀ ਹੈ, ਕਿਉਂਕਿ ਉਹ ਲਾਭ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਨਕਦੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਰਣਨੀਤਕ ਪੁਨਰਗਠਨ ਅਤੇ ਆਪਣੀ ਅਗਵਾਈ ਵਾਲੀ ਟੀਮ ਨੂੰ ਦਰੁਸਤ ਕਰ ਰਹੀ ਹੈ ਤਾਂਕਿ ਸੰਚਾਲਨ ਦੇ ਮਾਮਲੇ ਵਿੱਚ ਕੁਸ਼ਲਤਾ ਪ੍ਰਾਪਤ ਕੀਤੀ ਜਾ ਸਕੇ, ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਲਾਭ ਪ੍ਰਾਪਤ ਕੀਤਾ ਜਾ ਸਕੇ। ਬਾਈਜੂ ਨੇ ਪੁਨਰਗਠਨ ਅਭਿਆਸ ਦੇ ਹਿੱਸੇ ਵਜੋਂ ਅਗਲੇ ਕੁਝ ਹਫ਼ਤਿਆਂ ਵਿੱਚ ਆਪਣੇ ਲਗਭਗ 4,000 ਕਰਮਚਾਰੀਆਂ ਨੂੰ ਛਾਂਟਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ ਦਾ ਤਾਜ਼ਾ ਭਾਅ
ਬਾਈਜੂ ਨੇ ਅੱਜ ਲਗਭਗ 1,000 ਕਰਮਚਾਰੀਆਂ ਨੂੰ ਆਪਣੀਆਂ ਬਕਾਇਆ ਅਦਾਇਗੀਆਂ ਦਾ ਭੁਗਤਾਨ ਕਰ ਦਿੱਤਾ ਹੈ। ਇਸ ਨਾਲ ਇਸ ਐਡਟੈਕ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ, ਜੋ ਨਵੰਬਰ ਮਹੀਨੇ ਦੀ ਤਨਖ਼ਾਹ ਦਾ ਇੰਤਜ਼ਾਰ ਕਰ ਰਹੇ ਸਨ। ਇਹ ਵਿਕਾਸ ਅਜਿਹੇ ਸਮੇਂ 'ਚ ਹੋਇਆ ਹੈ, ਜਦੋਂ ਪਰੇਸ਼ਾਨ ਕੰਪਨੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ ਨਵੀਂ ਪੂੰਜੀ ਨੂੰ ਸੁਰੱਖਿਅਤ ਕਰਨ ਵਿੱਚ ਮੁਸ਼ਕਲਾਂ, ਵਿੱਤੀ ਜਾਣਕਾਰੀ ਵਿੱਚ ਦੇਰੀ ਅਤੇ ਰਿਣਦਾਤਿਆਂ ਨਾਲ ਕਾਨੂੰਨੀ ਵਿਵਾਦ ਸ਼ਾਮਲ ਹਨ। ਹਾਲਾਂਕਿ ਮੁਲਾਜ਼ਮਾਂ ਨੂੰ 1 ਦਸੰਬਰ ਤੱਕ ਤਨਖ਼ਾਹ ਮਿਲਣੀ ਸੀ। ਬਾਈਜੂ ਨੇ ਪੇਰੋਲ ਸੇਵਾ ਪ੍ਰਦਾਤਾ ਪ੍ਰਣਾਲੀ 'ਤੇ ਵੇਰਵੇ ਅਪਲੋਡ ਕਰਨ ਦੌਰਾਨ ਇਸ ਮੁੱਦੇ ਨੂੰ ਤਕਨੀਕੀ ਖਰਾਬੀ ਲਈ ਜ਼ਿੰਮੇਵਾਰ ਠਹਿਰਾਇਆ। ਹੁਣ ਇਹ ਮਸਲਾ ਹੱਲ ਹੋ ਗਿਆ ਹੈ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8