ਬਾਟਾ ਇੰਡੀਆ ਨੂੰ ਦੂਜੀ ਤਿਮਾਹੀ ''ਚ 44.32 ਕਰੋੜ ਰੁਪਏ ਦਾ ਘਾਟਾ

Wednesday, Nov 11, 2020 - 10:49 AM (IST)

ਬਾਟਾ ਇੰਡੀਆ ਨੂੰ ਦੂਜੀ ਤਿਮਾਹੀ ''ਚ 44.32 ਕਰੋੜ ਰੁਪਏ ਦਾ ਘਾਟਾ

ਨਵੀਂ ਦਿੱਲੀ: ਜੁੱਤੀਆਂ, ਚੱਪਲ ਅਤੇ ਹੋਰ ਉਤਪਾਦ ਬਣਾਉਣ ਵਾਲੀ ਕੰਪਨੀ ਬਾਟਾ ਇੰਡੀਆ ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 44.32 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਹੈ। ਪਿਛਲੇ ਸਾਲ 2019-20 ਦੀ ਇਸ ਤਿਮਾਹੀ 'ਚ ਕੰਪਨੀ ਨੇ 71.30 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। 
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਪੈਦਾ ਹੋਈ ਰੁਕਾਵਟ ਤੋਂ ਕੰਪਨੀ ਹੌਲੀ-ਹੌਲੀ ਉਭਰ ਰਹੀ ਹੈ ਅਤੇ ਸਥਿਤੀ ਸੁਧਰ ਰਹੀ ਹੈ। ਇਸ ਦੌਰਾਨ ਕੰਪਨੀ ਦੀ ਸੰਚਾਲਨ ਆਮਦਨ ਸਾਲਾਨਾ ਆਧਾਰ 'ਤੇ 721.96 ਕਰੋੜ ਰੁਪਏ ਤੋਂ ਘੱਟ ਕੇ 367.87 ਕਰੋੜ ਰੁਪਏ ਰਹਿ ਗਈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਕਟਾਰੀਆ ਨੇ ਕਿਹਾ ਕਿ ਸਮੀਖਿਆ ਤਿਮਾਹੀ 'ਚ ਉਸ ਦੇ ਸਟੋਰ ਹੌਲੀ-ਹੌਲੀ ਖੁੱਲ੍ਹਣੇ ਸ਼ੁਰੂ ਹੋਏ ਹਨ। ਕੰਪਨੀ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਾਗਤ ਘਟਾਉਣ ਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ। ਲੰਬੇ ਸਮੇਂ 'ਚ ਇਸ ਦਾ ਅਸਰ ਨਤੀਜਿਆਂ 'ਤੇ ਦਿਸੇਗਾ।


author

Aarti dhillon

Content Editor

Related News