ਬਾਟਾ ਇੰਡੀਆ ਦਾ ਸ਼ੁੱਧ ਲਾਭ ਮਾਰਚ ਤਿਮਾਹੀ ''ਚ 69.47 ਫੀਸਦੀ ਦੇ ਉਛਾਲ ਨਾਲ 88.26 ਕਰੋੜ

05/25/2019 11:17:13 AM

ਨਵੀਂ ਦਿੱਲੀ—ਫੁਟਵੀਅਰ ਖੇਤਰ ਦੀ ਮਸ਼ਹੂਰ ਕੰਪਨੀ ਬਾਟਾ ਇੰਡੀਆ ਦਾ ਇਕਸਾਰ ਸ਼ੁੱਧ ਲਾਭ ਜਨਵਰੀ-ਮਾਰਚ ਤਿਮਾਹੀ 'ਚ 69.47 ਫੀਸਦੀ ਦੇ ਉਛਾਲ ਦੇ ਨਾਲ 88.26 ਕਰੋੜ ਰੁਪਏ ਰਿਹਾ। ਕੰਪਨੀ ਨੂੰ ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ 52.08 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਬਾਟਾ ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਿਛਲੀ ਤਿਮਾਹੀ 'ਚ ਕੰਪਨੀ ਦੀ ਸੰਚਾਲਨ ਨਾਲ ਆਮਦਨ 7.44 ਫੀਸਦੀ ਦੇ ਵਾਧੇ ਨਾਲ 679.39 ਕਰੋੜ ਰੁਪਏ ਰਹੀ। ਕੰਪਨੀ ਨੂੰ ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ 632.31 ਕਰੋੜ ਰੁਪਏ ਦੀ ਆਮਦਨੀ ਹੋਈ ਸੀ। ਕੰਪਨੀ ਨੇ ਵਿੱਤੀ ਸਾਲ 2018-19 ਲਈ ਪ੍ਰਤੀ ਸ਼ੇਅਰ 6.25 ਰੁਪਏ ਦਾ ਲਾਭਾਂਸ਼ ਦੇਣ ਦੀ ਸਿਫਾਰਿਸ਼ ਕੀਤੀ ਹੈ।


Aarti dhillon

Content Editor

Related News