ਆਧਾਰ, ਡਿਜੀਟਲੀਕਰਨ ’ਚ ਭਾਰਤ ਨੇ ਵਿਕਸਿਤ ਦੇਸ਼ਾਂ ਨੂੰ ਪਛਾੜਿਆ : IMF
Friday, Sep 28, 2018 - 02:08 AM (IST)
ਨਵੀਂ ਦਿੱਲੀ-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਦੇ ਡਿਜੀਟਲੀਕਰਨ ਅਤੇ ਆਧਾਰ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਡਿਜੀਟਲੀਕਰਨ ਵਿਚ ਵਿਕਸਿਤ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਈ. ਐੱਮ. ਐੱਫ. ਨੇ ਏਸ਼ੀਆ ਵਿਚ ਡਿਜੀਟਲੀਕਰਨ ਬਾਰੇ ਇਕ ਬਲਾਗ ਵਿਚ ਕਿਹਾ ਹੈ, ‘‘ਡਿਜੀਟਲੀਕਰਨ ਨਾਲ ਸਰਕਾਰ ਦੇ ਕੰਮਕਾਜ ਵਿਚ ਪਾਰਦਰਸ਼ਿਤਾ ਆਉਂਦੀ ਹੈ ਅਤੇ ਉਸ ਦੀ ਯੋਗਤਾ ਵਧਦੀ ਹੈ। ‘ਆਧਾਰ’ ਦੇ ਨਾਲ ਭਾਰਤ ਦਾ ਪ੍ਰਯੋਗ ਇਸ ਦੀ ਇਕ ਉਦਾਹਰਣ ਹੈ। ਆਧਾਰ ਦੁਨੀਆ ਦੀ ਸਭ ਤੋਂ ਵੱਡੀ ਬਾਇਓਮੀਟ੍ਰਿਕ ਪਛਾਣ ਪ੍ਰਣਾਲੀ ਹੈ, ਜਿਸ ਵਿਚ 120 ਕਰੋੜ ਲੋਕਾਂ ਨੂੰ 12 ਅੰਕਾਂ ਵਾਲਾ ਵਿਸ਼ੇਸ਼ ਪਛਾਣ ਨੰਬਰ ਜਾਰੀ ਕੀਤਾ ਗਿਆ ਹੈ। ਇਸ ਪਛਾਣ ਨੰਬਰ ਨਾਲ ਕਈ ਸਮਾਜਕ ਪ੍ਰੋਗਰਾਮਾਂ ਨੂੰ ਜੋੜਿਆ ਗਿਆ ਹੈ, ਜਿਨ੍ਹਾਂ ਵਿਚ ਰਸੋਈ ਗੈਸ ਦੀ ਸਬਸਿਡੀ ਵੀ ਸ਼ਾਮਲ ਹੈ।
