ਅਕਤੂਬਰ ਮਹੀਨੇ ਸਿਰਫ਼ 9 ਦਿਨ ਖੁੱਲ੍ਹਣਗੇ ਬੈਂਕ! ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੁਣ ਤੋਂ ਬਣਾ ਲਓ ਯੋਜਨਾ
Friday, Sep 23, 2022 - 03:44 PM (IST)
ਨਵੀਂ ਦਿੱਲੀ - ਇਸ ਸਾਲ ਦਾ ਅਕਤੂਬਰ ਦਾ ਮਹੀਨਾ ਵਰਤ ਅਤੇ ਤਿਉਹਾਰਾਂ ਨਾਲ ਭਰਪੂਰ ਹੋਣ ਵਾਲਾ ਹੈ। ਇਸ ਮਹੀਨੇ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਛਠ ਪੂਜਾ ਸਮੇਤ ਕਈ ਹੋਰ ਤਿਉਹਾਰ ਮਨਾਏ ਜਾਣਗੇ। ਇਹੀ ਕਾਰਨ ਹੈ ਕਿ ਅਕਤੂਬਰ 'ਚ ਕਾਫੀ ਛੁੱਟੀਆਂ ਹੋਣਗੀਆਂ ਅਤੇ ਪੂਰੇ ਮਹੀਨੇ 'ਚ ਬੈਂਕਾਂ 'ਚ ਸਿਰਫ 9 ਦਿਨ ਕੰਮ ਹੋਵੇਗਾ ਯਾਨੀ 21 ਦਿਨ ਬੈਂਕਾਂ 'ਚ ਛੁੱਟੀ ਰਹੇਗੀ। ਇਸ ਲਈ ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਦੇ ਕੁਝ ਜ਼ਰੂਰੀ ਕੰਮ ਹਨ, ਜਿਨ੍ਹਾਂ ਨੂੰ ਤੁਸੀਂ ਬੈਂਕ ਦੀ ਸ਼ਾਖਾ 'ਚ ਜਾ ਕੇ ਨਿਪਟਾਉਣਾ ਹੈ, ਤਾਂ ਇਸ ਮਹੀਨੇ 'ਚ ਹੀ ਪੂਰੀ ਯੋਜਨਾ ਬਣਾ ਲਓਗੇ ਤਾਂ ਠੀਕ ਰਹੇਗਾ।
ਇਹ ਵੀ ਪੜ੍ਹੋ : ਸਫ਼ੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ
ਰਿਜ਼ਰਵ ਬੈਂਕ ਹਰ ਕੈਲੰਡਰ ਸਾਲ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਅਕਤੂਬਰ 'ਚ ਦੇਸ਼ ਭਰ ਦੇ ਸਾਰੇ ਬੈਂਕ 21 ਦਿਨਾਂ ਤੱਕ ਬੰਦ ਨਹੀਂ ਰਹਿਣਗੇ। ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਹਨਾਂ ਵਿੱਚੋਂ ਬਹੁਤ ਸਾਰੀਆਂ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹਨ। ਉਸ ਦਿਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ, ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ਦੀਆਂ ਹੁੰਦੀਆਂ ਹਨ। ਬੈਂਕ ਦੀਆਂ ਸ਼ਾਖਾਵਾਂ ਸਿਰਫ਼ ਸਬੰਧਤ ਰਾਜਾਂ ਵਿੱਚ ਹੀ ਇਨ੍ਹਾਂ ਦਿਨਾਂ ਵਿੱਚ ਬੰਦ ਹੁੰਦੀਆਂ ਹਨ। ਵੱਖ-ਵੱਖ ਰਾਜਾਂ ਲਈ ਛੁੱਟੀਆਂ ਦੀ ਸੂਚੀ ਵੀ ਵੱਖ-ਵੱਖ ਹੁੰਦੀ ਹੈ।
ਛੁੱਟੀਆਂ ਸਮੇਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ
ਬੈਂਕਾਂ ਦੀਆਂ ਜ਼ਿਆਦਾਤਰ ਸੇਵਾਵਾਂ ਆਨਲਾਈਨ ਉਪਲਬਧ ਹਨ। ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਨੇ ਗਾਹਕਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਹੈ। ਇਸ ਲਈ, ਜੇਕਰ ਬੈਂਕ ਛੁੱਟੀ ਵਾਲੇ ਦਿਨ ਤੁਹਾਡਾ ਜ਼ਰੂਰੀ ਬੈਂਕਿੰਗ ਕੰਮ ਹੈ, ਤਾਂ ਤੁਹਾਨੂੰ ਬੈਂਕ ਦੀਆਂ ਔਨਲਾਈਨ ਸੇਵਾਵਾਂ ਬਾਰੇ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਇਹ ਸੰਭਵ ਹੈ ਕਿ ਜੋ ਕੰਮ ਤੁਹਾਨੂੰ ਕਰਨਾ ਹੈ ਉਹ ਆਨਲਾਈਨ ਕੀਤਾ ਜਾਵੇਗਾ। ਹਾਲਾਂਕਿ ਅਜੇ ਵੀ ਕਈ ਅਜਿਹੇ ਕੰਮ ਹਨ, ਜੋ ਬੈਂਕ ਦੀ ਸ਼ਾਖਾ ਵਿੱਚ ਜਾ ਕੇ ਹੀ ਕੀਤੇ ਜਾਂਦੇ ਹਨ। ਬੈਂਕ ਬੰਦ ਹੋਣ ਕਾਰਨ ਕਈ ਗਾਹਕਾਂ ਦੇ ਕੁਝ ਜ਼ਰੂਰੀ ਕੰਮ ਠੱਪ ਹੋ ਜਾਂਦੇ ਹਨ। ਇਸ ਕਾਰਨ ਹਰ ਬੈਂਕ ਗਾਹਕ ਨੂੰ ਬੈਂਕ ਛੁੱਟੀਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਵਿਪਰੋ ਦਾ 300 ਮੁਲਾਜ਼ਮਾਂ ਨੂੰ ਵੱਡਾ ਝਟਕਾ, 'ਮੂਨਲਾਈਟਿੰਗ' ਦੇ ਇਲਜ਼ਾਮ 'ਚ ਘਿਰਨ ਮਗਰੋਂ ਨੌਕਰੀ ਤੋਂ ਕੱਢੇ
ਬੈਂਕ ਛੁੱਟੀਆਂ ਅਕਤੂਬਰ, 2022
1 ਅਕਤੂਬਰ – ਬੈਂਕ ਦੀ ਛਿਮਾਹੀ ਕਲੋਜ਼ਿੰਗ (ਦੇਸ਼ ਭਰ ਵਿੱਚ ਛੁੱਟੀ)
2 ਅਕਤੂਬਰ - ਐਤਵਾਰ ਅਤੇ ਗਾਂਧੀ ਜਯੰਤੀ ਦੀ ਛੁੱਟੀ (ਦੇਸ਼ ਭਰ ਵਿੱਚ ਛੁੱਟੀ)
3 ਅਕਤੂਬਰ – ਮਹਾਂ ਅਸ਼ਟਮੀ (ਦੁਰਗਾ ਪੂਜਾ) (ਅਗਰਤਲਾ, ਭੁਵਨੇਸ਼ਵਰ, ਗੁਹਾਟੀ, ਇੰਫਾਲ, ਕੋਲਕਾਤਾ, ਪਟਨਾ, ਰਾਂਚੀ ਵਿੱਚ ਬੈਂਕ ਬੰਦ ਰਹਿਣਗੇ)
4 ਅਕਤੂਬਰ – ਮਹਾਨਵਮੀ / ਸ਼੍ਰੀਮੰਤ ਸੰਕਰਦੇਵ ਦਾ ਜਨਮਦਿਨ (ਅਗਰਤਲਾ, ਬੰਗਲੌਰ, ਭੁਵਨੇਸ਼ਵਰ, ਗੁਹਾਟੀ, ਕੋਲਕਾਤਾ, ਚੇਨਈ, ਗੰਗਟੋਕ, ਕਾਨਪੁਰ, ਕੋਚੀ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤਿਰੂਵਨੰਤਪੁਰਮ ਵਿੱਚ ਛੁੱਟੀ)
5 ਅਕਤੂਬਰ – ਦੁਰਗਾ ਪੂਜਾ/ਦੁਸਹਿਰਾ (ਵਿਜੇ ਦਸ਼ਮੀ) (ਦੇਸ਼ ਭਰ ਵਿੱਚ ਛੁੱਟੀ)
6 ਅਕਤੂਬਰ – ਦੁਰਗਾ ਪੂਜਾ (ਦਸਾਈ) (ਗੰਗਟੋਕ ਵਿੱਚ ਛੁੱਟੀਆਂ)
7 ਅਕਤੂਬਰ – ਦੁਰਗਾ ਪੂਜਾ (ਦਸਾਈ) (ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ)
8 ਅਕਤੂਬਰ – ਦੂਜੇ ਸ਼ਨੀਵਾਰ ਦੀ ਛੁੱਟੀ ਅਤੇ ਮਿਲਾਦ-ਏ-ਸ਼ਰੀਫ/ਈਦ-ਏ-ਮਿਲਾਦ-ਉਲ-ਨਬੀ (ਭੋਪਾਲ, ਜੰਮੂ, ਕੋਚੀ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਛੁੱਟੀ)
9 ਅਕਤੂਬਰ - ਐਤਵਾਰ
13 ਅਕਤੂਬਰ - ਕਰਵਾ ਚੌਥ (ਸ਼ਿਮਲਾ ਵਿੱਚ ਛੁੱਟੀ)
14 ਅਕਤੂਬਰ – ਈਦ-ਏ-ਮਿਲਾਦ-ਉਲ-ਨਬੀ (ਜੰਮੂ, ਸ੍ਰੀਨਗਰ ਵਿੱਚ ਛੁੱਟੀ)
16 ਅਕਤੂਬਰ - ਐਤਵਾਰ
18 ਅਕਤੂਬਰ – ਕਾਟੀ ਬਿਹੂ (ਗੁਹਾਟੀ ਵਿੱਚ ਛੁੱਟੀ)
22 ਅਕਤੂਬਰ - ਚੌਥਾ ਸ਼ਨੀਵਾਰ
23 ਅਕਤੂਬਰ - ਐਤਵਾਰ
24 ਅਕਤੂਬਰ – ਕਾਲੀ ਪੂਜਾ/ਦੀਵਾਲੀ/ਨਰਕ ਚਤੁਰਦਸ਼ੀ) (ਗੰਗਟੋਕ, ਹੈਦਰਾਬਾਦ ਅਤੇ ਇੰਫਾਲ ਨੂੰ ਛੱਡ ਕੇ ਸਾਰੇ ਦੇਸ਼ ਵਿੱਚ ਛੁੱਟੀ)
25 ਅਕਤੂਬਰ – ਲਕਸ਼ਮੀ ਪੂਜਾ/ਦੀਵਾਲੀ/ਗੋਵਰਧਨ ਪੂਜਾ (ਗੰਗਟੋਕ, ਹੈਦਰਾਬਾਦ, ਇੰਫਾਲ ਅਤੇ ਜੈਪੁਰ ਵਿੱਚ ਛੁੱਟੀ)
26 ਅਕਤੂਬਰ – ਗੋਵਰਧਨ ਪੂਜਾ/ਵਿਕਰਮ ਸੰਵਤ ਨਵੇਂ ਸਾਲ ਦਾ ਦਿਨ/ਭਾਈ ਦੂਜ/ਦੀਵਾਲੀ (ਬਾਲੀ ਪ੍ਰਤੀਪਦਾ)/ਲਕਸ਼ਮੀ ਪੂਜਾ/ਪ੍ਰਵੇਸ਼ ਦਿਵਸ (ਅਹਿਮਦਾਬਾਦ, ਬੈਂਗਲੁਰੂ, ਬੈਂਗਲੁਰੂ, ਦੇਹਰਾਦੂਨ, ਗਗਟਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਮਲਾ, ਸ਼੍ਰੀਨਗਰ ਵਿਚ ਛੁੱਟੀ ਹੋਵੇਗੀ)
27 ਅਕਤੂਬਰ – ਭਾਈ ਦੂਜ / ਚਿਤਰਗੁਪਤ ਜਯੰਤੀ / ਲਕਸ਼ਮੀ ਪੂਜਾ / ਦੀਪਾਵਲੀ / ਨਿੰਗੋਲ ਚੱਕੂਬਾ (ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਵਿੱਚ ਛੁੱਟੀ)
30 ਅਕਤੂਬਰ - ਐਤਵਾਰ
31 ਅਕਤੂਬਰ – ਸਰਦਾਰ ਵੱਲਭ ਭਾਈ ਪਟੇਲ ਦਾ ਜਨਮਦਿਨ / ਸੂਰਿਆ ਸ਼ਸ਼ਠੀ ਦਾਲਾ ਛਠ (ਸਵੇਰ ਅਰਘਿਆ) / ਛਠ ਪੂਜਾ (ਅਹਿਮਦਾਬਾਦ, ਰਾਂਚੀ ਅਤੇ ਪਟਨਾ ਵਿੱਚ ਛੁੱਟੀਆਂ)
ਇਹ ਵੀ ਪੜ੍ਹੋ : ਮੂੰਧੇ ਮੂੰਹ ਡਿੱਗਾ ਰੁਪਇਆ! ਭਾਰਤੀ ਕਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।