ਜੈੱਟ ਏਅਰਵੇਜ਼ ਦੇ ਸਟਾਫ ਨੂੰ ਵਿਸ਼ੇਸ਼ ਕਰਜ਼ਾ ਸਹਾਇਤਾ ਮੁਹੱਈਆ ਕਰਵਾਈ ਜਾਵੇ : ਬੈਂਕ ਯੂਨੀਅਨ
Monday, Apr 22, 2019 - 10:02 PM (IST)

ਨਵੀਂ ਦਿੱਲੀ—ਜੈੱਟ ਏਅਰਵੇਜ਼ ਦੀ ਜ਼ਮੀਨ 'ਤੇ ਖੜ੍ਹੇ ਹੋ ਜਾਣ ਤੋਂ ਬਾਅਦ ਉਸ ਦੇ 20,000 ਤੋਂ ਜ਼ਿਆਦਾ ਕਰਮਚਾਰੀਆਂ ਦੇ ਅਨਿਸ਼ਚਿਤ ਭਵਿੱਖ ਨੂੰ ਵੇਖਦੇ ਹੋਏ ਬੈਂਕ ਯੂਨੀਅਨਾਂ ਨੇ ਬੈਂਕਾਂ ਤੋਂ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਲਈ ਵਿਸ਼ੇਸ਼ ਕਰਜ਼ਾ ਸਹੂਲਤ ਉਪਲਬਧ ਕਰਵਾਉਣ ਦੀ ਅਪੀਲ ਕੀਤੀ ਹੈ। ਬੈਂਕ ਯੂਨੀਅਨਾਂ ਨੇ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਰਕਾਰ ਤੋਂ ਜੈੱਟ ਏਅਰਵੇਜ਼ ਦਾ ਕੰਟਰੋਲ ਆਪਣੇ ਹੱਥਾਂ 'ਚ ਲੈਣ ਦੀ ਅਪੀਲ ਕੀਤੀ ਤਾਂ ਕਿ ਏਅਰਲਾਈਨ ਦੇ ਕਰਮਚਾਰੀਆਂ ਦੇ ਰੋਜ਼ਗਾਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਭਾਰਤੀ ਬੈਂਕ ਸੰਘ ਨੂੰ ਭੇਜੇ ਇਕ ਪੱਤਰ 'ਚ ਬੈਂਕ ਯੂਨੀਅਨਾਂ ਨੇ ਸੰਘ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੈਂਬਰ ਬੈਂਕਾਂ ਨੂੰ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਲਈ ਇਕ ਵਿਸ਼ੇਸ਼ ਕਰਜ਼ਾ ਯੋਜਨਾ ਸ਼ੁਰੂ ਕਰੇ ਤਾਂ ਕਿ ਏਅਰਲਾਈਨ ਦੇ ਕਰਮਚਾਰੀ ਆਪਣੀ ਮੌਜੂਦਾ ਵਿੱਤੀ ਪ੍ਰੇਸ਼ਾਨੀ ਤੋਂ ਉੱਭਰ ਸਕਣ।