ਕੇਂਦਰੀ ਵਿੱਤ ਮੰਤਰੀ ਵੱਲੋਂ ਸਾਰੇ ਵਿੱਤੀ ਅਦਾਰਿਆਂ ਨੂੰ ਗਾਹਕਾਂ ਦੇ ਉੱਤਰਾਧਿਕਾਰੀ ਨਾਮਜ਼ਦ ਕਰਨ ਦੇ ਆਦੇਸ਼
Tuesday, Sep 05, 2023 - 06:54 PM (IST)
ਬਿਜ਼ਨੈੱਸ ਡੈਸਕ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਗਾਹਕ ਆਪਣੇ ਉੱਤਰਾਧਿਕਾਰੀ ਦਾ ਨਾਂ ਦਰਜ ਕਰਵਾਉਣ ਤਾਂ ਜੋ ਬੇਨਾਮੀ ਰਾਸ਼ੀ ਘੱਟ ਕਰਨ 'ਚ ਮਦਦ ਮਿਲ ਸਕੇ। ਸੀਤਾਰਮਨ ਨੇ ਗਲੋਬਲ ਫਿਨਟੈੱਕ ਫੈਸਟ 'ਚ ਕਿਹਾ, ''ਮੈਂ ਚਾਹੁੰਦੀ ਹਾਂ ਕਿ ਬੈਂਕਿੰਗ ਪ੍ਰਣਾਲੀ, ਵਿੱਤੀ ਸਥਿਤੀ ਪ੍ਰਣਾਲੀ ਸਮੇਤ ਮਿਊਚੁਅਲ ਫੰਡ, ਸ਼ੇਅਰ ਬਾਜ਼ਾਰ ਨੂੰ ਲੈ ਕੇ ਹਰ ਕੋਈ ਇਹ ਧਿਆਨ ਰੱਖੇ ਕਿ ਜਦੋਂ ਕੋਈ ਆਪਣੇ ਪੈਸੇ ਦਾ ਲੈਣ-ਦੇਣ ਕਰਦਾ ਹੈ ਤਾਂ ਸੰਗਠਨਾਂ ਨੂੰ ਭਵਿੱਖ ਬਾਰੇ ਸੋਚਣਾ ਪਵੇਗਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਗਾਹਕ ਆਪਣੇ ਉੱਤਰਾਧਿਕਾਰੀ ਨੂੰ ਨਾਮਜ਼ਦ ਕਰਨ ਅਤੇ ਉਨ੍ਹਾਂ ਦਾ ਨਾਂ ਪਤਾ ਦੇਣ।''
ਇਹ ਵੀ ਪੜ੍ਹੋ : ਲੰਬੀ ਹਲਕੇ ਦੇ ਇਸ ਪਿੰਡ ਵਿੱਚ ਵੀ ਨਸ਼ਾ ਸਮੱਗਲਰ ਦਾ ਘਰ ਸੀਲ ਕਰਨ ਲਈ ਲਾਇਆ ਗਿਆ ਨੋਟਿਸ
ਇਕ ਰਿਪੋਰਟ ਅਨੁਸਾਰ ਸਿਰਫ਼ ਬੈਂਕਿੰਗ ਪ੍ਰਣਾਲੀ 'ਚ 35,000 ਕਰੋੜ ਰੁਪਏ ਤੋਂ ਵੀ ਵੱਧ ਪੈਸਾ ਹੈ, ਜਿਸ ਦਾ ਕੋਈ ਦਾਅਵੇਦਾਰ ਹੀ ਨਹੀਂ ਹੈ। ਅਜਿਹਾ ਕੁਲ ਧਨ ਇਕ ਲੱਖ ਕਰੋੜ ਰੁਪਏ ਦੱਸਿਆ ਗਿਆ ਹੈ। ਸੀਤਾਰਮਨ ਨੇ ਕਿਹਾ ਕਿ 'ਟੈਕਸ ਹੈਵਨ' ਅਤੇ ਪੈਸੇ ਦੀ 'ਰਾਊਂਡ ਟ੍ਰਿਪਿੰਗ' ਜ਼ਿੰਮੇਵਾਰ ਵਿੱਤੀ ਪ੍ਰਸਥਿਤੀ ਲਈ ਖ਼ਤਰਾ ਹੈ। 'ਰਾਊਂਡ ਟ੍ਰਿਪਿੰਗ' ਦਾ ਮਤਲਬ ਕਿਸੇ ਕੰਪਨੀ ਦੀ ਵਿਕਰੀ ਵਧਾਉਣ ਲਈ ਕਿਸੇ ਹੋਰ ਦੀ ਸੰਪਤੀ ਵੇਚਣ ਅਤੇ ਫਿਰ ਦੁਬਾਰਾ ਉਸ ਨੂੰ ਖਰੀਦਣਾ ਹੈ। ਵਿੱਤ ਮੰਤਰੀ ਨੇ ਫਿਨਟੈੱਕ ਕੰਪਨੀਆਂ ਨੂੰ ਸਾਈਬਰ ਸੁਰੱਖਿਆ 'ਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਵਿਸ਼ਵਾਸ ਬੇਹੱਦ ਮਹੱਤਵਪੂਰਨ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8