ਬੈਂਕਾਂ ਨੇ EMI ਭੁਗਤਾਨ ’ਤੇ ਲਾਈ ਰੋਕ, ਲਾਭ ਲੈਣ ਲਈ ਬੈਂਕਾਂ ਨੂੰ ਕਰਨਾ ਪਵੇਗਾ ਈਮੇਲ ਰਾਹੀਂ ਸੂਚਿਤ

04/01/2020 12:58:04 AM

ਨਵੀਂ ਦਿੱਲੀ - ਰਿਜ਼ਰਵ ਬੈਂਕ ਦੇ ਨਿਰਦੇਸ਼ ’ਤੇ ਮੰਗਲਵਾਰ ਨੂੰ ਬੈਂਕਾਂ ਨੇ ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਹਾਊਸ, ਵਾਹਨ ਅਤੇ ਫਸਲ ਸਮੇਤ ਹੋਰ ਤਰ੍ਹਾਂ ਦੇ ਕਰਜ਼ਿਆਂ ਦੀ ਕਿਸ਼ਤ ਅਦਾ ਕਰਨ ’ਤੇ 3 ਮਹੀਨਿਆਂ ਦੀ ਰੋਕ ਨੂੰ ਲੈ ਕੇ ਆਪਣੀਆਂ ਬ੍ਰਾਂਚਾਂ ਨੂੰ ਇਸ ਨੂੰ ਅਮਲ ਵਿਚ ਲਿਆਉਣ ਸਬੰਧੀ ਕਦਮ ਚੁੱਕਣ ਲਈ ਕਿਹਾ ਹੈ। ਕਈ ਬੈਂਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੀਆਂ ਬ੍ਰਾਂਚਾਂ ਨੂੰ ਆਰ. ਬੀ. ਆਈ. ਵਲੋਂ ਐਲਾਨੀਆਂ ਵੱਖ-ਵੱਖ ਯੋਜਨਾਵਾਂ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਵਿਸਥਾਰਿਤ ਦਿਸ਼ਾ-ਨਿਰਦੇਸ਼ ਉਪਲਬਧ ਕਰਵਾਇਆ ਹੈ।

ਯੂਨੀਅਨ ਬੈਂਕ ਆਫ ਇੰਡੀਆ (ਯੂ. ਬੀ.ਆਈ.) ਦੇ ਮੈਨੇਜਿੰਗ ਡਾਇਰੈਕਟਰ ਰਾਜ ਕਿਰਨ ਰਾਏਜੀ ਨੇ ਕਿਹਾ,‘‘ਿਜਨ੍ਹਾਂ ਨੇ ਈ. ਐੱਮ. ਆਈ. ਕੱਟੇ ਜਾਣ ਨੂੰ ਲੈ ਕੇ ਈ. ਸੀ. ਐੱਸ. (ਇਲੈਕਟ੍ਰਾਨਿਕ ਕਲੀਅਰਿੰਗ ਸਰਵਿਸ) ਦਾ ਬਦਲ ਚੁਣਿਆ ਹੈ, ਉਨ੍ਹਾਂ ਗਾਹਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਬੰਧਤ ਬ੍ਰਾਂਚ ਨੂੰ ਈਮੇਲ ਜਾਂ ਹੋਰ ਡਿਜੀਟਲ ਪਲੇਟਫਾਰਮ ਰਾਹੀਂ ਸੂਚਨਾ ਦੇਣੀ ਪਵੇਗੀ।’’

ਇਸ ਯੋਜਨਾ ਤਹਿਤ ਯੂਕੋ ਬੈਂਕ, ਮਾਈ ਇੰਡੀਅਨ, ਸਿੰਡੀਕੇਟ ਬੈਂਕ, ਕੇਨਰਾ ਬੈਂਕ, ਆਈ. ਡੀ. ਬੀ. ਆਈ., ਪੀ. ਐੱਸ. ਬੀ. ਆਈ., ਬੈਂਕ ਆਫ ਬੜੌਦਾ, ਆਈ. ਓ. ਬੀ. ਇੰਡੀਆ, ਸੈਂਟਰਲ ਬੈਂਕ, ਪੀ. ਐੱਨ. ਬੀ., ਐੱਸ. ਬੀ. ਆਈ. ਬੈਂਕ ਲਾਭ ਪ੍ਰਾਪਤ ਕਰ ਰਹੇ ਹਨ।


Inder Prajapati

Content Editor

Related News