ਬੈਂਕ ਗਾਹਕਾਂ ਨੂੰ ਲੱਗਾ ਝਟਕਾ, ਹੁਣ ਇਨ੍ਹਾਂ ''ਤੇ ਘੱਟ ਹੋ ਗਈ ਹੈ ਵਿਆਜ ਦਰ

09/04/2019 3:50:07 PM

ਨਵੀਂ ਦਿੱਲੀ— ਬੈਂਕਾਂ 'ਚ ਹੁਣ ਐੱਫ. ਡੀ. 'ਤੇ ਇੰਟਰਸਟ ਮਿਲਣਾ ਘੱਟ ਹੋ ਚੁੱਕਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਪਾਲਿਸੀ ਦਰਾਂ 'ਚ ਕੀਤੀ ਗਈ ਕਮੀ ਮਗਰੋਂ ਬੈਂਕਾਂ ਨੇ ਤੇਜ਼ੀ ਨਾਲ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਕੀਤੀ ਹੈ। ਹੁਣ ਬੜੌਦਾ ਬੈਂਕ ਦੇ ਗਾਹਕਾਂ ਨੂੰ ਵੀ ਨਵੀਂ ਐੱਫ. ਡੀ. ਕਰਵਾਉਣ 'ਤੇ ਪਹਿਲਾਂ ਨਾਲੋਂ ਘੱਟ ਇੰਟਰਸਟ (ਵਿਆਜ) ਮਿਲੇਗਾ। ਇਸ ਤੋਂ ਪਹਿਲਾਂ ਹਾਲ ਹੀ 'ਚ ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਐੱਫ. ਡੀ. ਦਰਾਂ 'ਚ ਕਟੌਤੀ ਕੀਤੀ ਸੀ।
 

PunjabKesari


ਬੜੌਦਾ ਬੈਂਕ ਹੁਣ ਇਕ ਸਾਲ ਦੀ ਐੱਫ. ਡੀ. 'ਤੇ 6.45 ਫੀਸਦੀ ਇੰਟਰਸਟ ਦੇ ਰਿਹਾ ਹੈ। ਇਸ ਦੀ ਸਭ ਤੋਂ ਵੱਧ ਇੰਟਰਸਟ ਦਰ 6.60 ਫੀਸਦੀ ਹੈ, ਜੋ ਇਕ ਸਾਲ ਤੋਂ ਵੱਧ ਤੇ 400 ਦਿਨਾਂ ਵਿਚਕਾਰ ਵਾਲੀ ਐੱਫ. ਡੀ. ਕਰਵਾਉਣ 'ਤੇ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ 400 ਦਿਨਾਂ ਤੋਂ ਵੱਧ ਤੇ 2 ਸਾਲ ਤਕ ਵਾਲੀ ਐੱਫ. ਡੀ. ਬੁੱਕ ਕਰਵਾਉਂਦੇ ਹੋ ਤਾਂ ਤੁਹਾਨੂੰ 6.55 ਫੀਸਦੀ ਇੰਟਰਸਟ ਮਿਲੇਗਾ। ਪੰਜ ਤੋਂ 10 ਸਾਲ ਦੀ ਐੱਫ. ਡੀ. 'ਤੇ ਹੁਣ 6.25 ਫੀਸਦੀ ਇੰਟਰਸਟ ਹੈ।

PunjabKesari



ਉੱਥੇ ਹੀ, ਭਾਰਤੀ ਸਟੇਟ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਪਿਛਲੇ ਮਹੀਨੇ ਲਗਾਤਾਰ ਦੋ ਵਾਰ ਐੱਫ. ਡੀ. ਦਰਾਂ 'ਚ ਕਮੀ ਕਰ ਚੁੱਕੇ ਹਨ। ਭਾਰਤੀ ਸਟੇਟ ਬੈਂਕ ਇਕ ਸਾਲ ਦੀ ਐੱਫ. ਡੀ. 'ਤੇ 6.70 ਫੀਸਦੀ ਵਿਆਜ ਦੇ ਰਿਹਾ ਹੈ।

PunjabKesari

 

ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 6.60 ਫੀਸਦੀ ਇੰਟਰਸਟ ਦੇ ਰਿਹਾ ਹੈ। ਕੋਟਕ ਮਹਿੰਦਰਾ ਬੈਂਕ 'ਚ ਇਕ ਸਾਲ ਤੋਂ 389 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 6.75 ਫੀਸਦੀ ਇੰਟਰਸਟ ਦਿੱਤਾ ਜਾ ਰਿਹਾ ਹੈ। ਨਿੱਜੀ ਖੇਤਰ ਦੀ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਦਰਾਂ 'ਚ ਕੀਤੀ ਗਈ ਕਟੌਤੀ ਮਗਰੋਂ ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ 7.10 ਤੋਂ ਘੱਟ ਕੇ 6.90 ਫੀਸਦੀ ਹੋ ਗਈ ਹੈ। ਇਨ੍ਹਾਂ ਦੇ ਇਲਾਵਾ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐਕਸਿਸ ਬੈਂਕ ਵੀ ਐੱਫ. ਡੀ. ਦਰਾਂ 'ਚ ਕਮੀ ਕਰ ਚੁੱਕੇ ਹਨ।


Related News