LPG ਤੋਂ ਲੈ ਕੇ ਬੈਂਕ ਖਾਤਾਧਾਰਕਾਂ ਤੱਕ ਲਈ 1 ਮਈ ਤੋਂ ਬਦਲ ਜਾਣਗੇ ਨਿਯਮ

Thursday, Apr 29, 2021 - 04:02 PM (IST)

LPG ਤੋਂ ਲੈ ਕੇ ਬੈਂਕ ਖਾਤਾਧਾਰਕਾਂ ਤੱਕ ਲਈ 1 ਮਈ ਤੋਂ ਬਦਲ ਜਾਣਗੇ ਨਿਯਮ

ਨਵੀਂ ਦਿੱਲੀ- 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦਾ ਹਰ ਕੋਈ ਕੋਰੋਨਾ ਟੀਕਾ ਲਵਾ ਸਕੇਗਾ। ਟੀਕਾਕਰਨ ਲਈ ਕੋਵਿਨ 'ਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਉੱਥੇ ਹੀ, 80 ਕਰੋੜ ਲੋਕਾਂ ਨੂੰ ਅਗਲੇ ਦੋ ਮਹੀਨੇ ਯਾਨੀ ਮਈ ਅਤੇ ਜੂਨ ਵਿਚ ਪੰਜ ਕਿਲੋ ਅਨਾਜ ਮੁਫ਼ਤ ਮਿਲੇਗਾ। ਪਿਛਲੇ ਸਾਲ ਤਾਲਾਬੰਦੀ ਦੌਰਾਨ ਵੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਹਰ ਮਹੀਨੇ 5 ਕਿਲੋ ਅਨਾਜ ਮੁ਼ਫ਼ਤ ਦਿੱਤਾ ਗਿਆ ਸੀ।

LPG ਸਿਲੰਡਰ ਕੀਮਤਾਂ-
ਹਰ ਮਹੀਨੇ ਪਹਿਲੀ ਤਾਰੀਖ਼ ਐੱਲ. ਪੀ. ਜੀ. ਸਿਲੰਡਰ ਕੀਮਤਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ। ਪਿਛਲੀ ਵਾਰ 1 ਅਪ੍ਰੈਲ ਨੂੰ ਕੀਮਤਾਂ ਵਿਚ ਮਾਮੂਲੀ 10 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਦਸੰਬਰ ਤੋਂ ਮਾਰਚ ਤੱਕ 5 ਵਾਰ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 225 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਿੱਲੀ ਵਿਚ ਇਸ ਸਮੇਂ ਬਿਨਾਂ ਸਬਸਿਡੀ ਵਾਲਾ ਸਿਲੰਡਰ 809 ਰੁਪਏ ਦਾ ਹੈ।

ਇਹ ਵੀ ਪੜ੍ਹੋ- HUL ਨੂੰ 2,100 ਕਰੋੜ ਰੁ: ਤੋਂ ਵੱਧ ਮੁਨਾਫਾ, ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸੌਗਾਤ

AXIS ਬੈਂਕ ਤੋਂ ਪੈਸੇ ਕਢਾਉਣਾ ਮਹਿੰਗਾ-
ਬੈਂਕ ਨੇ ਬਚਤ ਖਾਤੇ ਵਿਚੋਂ ਨਕਦ ਪੈਸੇ ਕਢਾਉਣ ਅਤੇ ਐੱਸ. ਐੱਮ. ਐੱਸ. ਚਾਰਜ ਵਧਾ ਦਿੱਤਾ ਹੈ। ਐਕਸਿਸ ਬੈਂਕ ਆਪਣੇ ਬਚਤ ਖਾਤਾਧਾਰਕਾਂ ਨੂੰ ਇਕ ਮਹੀਨੇ ਵਿਚ 4 ਟ੍ਰਾਂਜੈਕਸ਼ਨ ਜਾਂ ਦੋ ਲੱਖ ਰੁਪਏ ਮੁਫ਼ਤ ਕਢਾਉਣ ਦੀ ਸਹੂਲਤ ਦਿੰਦਾ ਹੈ। ਇਸ ਤੋਂ ਬਾਅਦ ਨਕਦ ਪੈਸੇ ਕਢਾਉਣ 'ਤੇ ਪ੍ਰਤੀ ਹਾਜ਼ਰ ਪਿੱਛੇ 5 ਰੁਪਏ ਜਾਂ ਵੱਧ ਤੋਂ ਵੱਧ 150 ਰੁਪਏ ਵਸੂਲਦਾ ਹੈ। ਹੁਣ ਬੈਂਕ ਨੇ ਮੁਫ਼ਤ ਨਕਦ ਲੈਣ-ਦੇਣ ਦੀ ਸੀਮਾ ਤੋਂ ਬਾਅਦ ਲੱਗਣ ਵਾਲਾ 5 ਰੁਪਏ ਦਾ ਚਾਰਜ ਵਧਾ ਕੇ 10 ਰੁਪਏ ਕਰ ਦਿੱਤਾ ਹੈ। ਹਾਲਾਂਕਿ, ਵੱਧ ਤੋਂ ਵੱਧ ਚਾਰਜ 150 ਰੁਪਏ ਹੀ ਰਹੇਗਾ। 1 ਮਈ ਤੋਂ ਖਾਤਾਧਾਰਕਾਂ ਨੂੰ ਆਪਣੇ ਖਾਤੇ ਵਿਚ ਘੱਟੋ-ਘੱਟ ਮਹੀਨਾਵਾਰ ਬੈਲੰਸ ਵੀ 15,000 ਰੁਪਏ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ- ਹਸਪਤਾਲਾਂ 'ਚ ਦਾਖ਼ਲ ਕੋਵਿਡ-19 ਮਰੀਜ਼ਾਂ ਲਈ ਟੈਕਸ ਨਿਯਮ ਬਣੇ ਮੁਸੀਬਤ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News