ਬੈਂਕਾਂ ਵਿਚ ਤਿੰਨ ਦਿਨ ਹੋਵੇਗੀ ਛੁੱਟੀ, ATM ''ਚ ਹੋ ਸਕਦੀ ਹੈ ਕੈਸ਼ ਦੀ ਕਮੀ!

Wednesday, Mar 18, 2020 - 07:49 AM (IST)

ਬੈਂਕਾਂ ਵਿਚ ਤਿੰਨ ਦਿਨ ਹੋਵੇਗੀ ਛੁੱਟੀ, ATM ''ਚ ਹੋ ਸਕਦੀ ਹੈ ਕੈਸ਼ ਦੀ ਕਮੀ!

ਨਵੀਂ ਦਿੱਲੀ— ਬੈਂਕ 'ਚ ਲੋਨ ਦੀ ਕਿਸ਼ਤ ਜਾਂ ਕੋਈ ਬੀਮਾ ਦੀ ਕਿਸ਼ਤ ਜਾਂ ਫਿਰ ਹੋਰ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਲਈ ਪੈਸੇ ਜਮ੍ਹਾ ਕਰਵਾਉਣ ਜਾਂ ਕਢਾਉਣ ਦਾ ਕੰਮ ਪਹਿਲਾਂ ਹੀ ਕਰਕੇ ਰੱਖੋ ਕਿਉਂਕਿ ਅਗਲੇ ਹਫਤੇ ਬੈਂਕ ਹੜਤਾਲ ਹੈ। ਸਰਕਾਰ ਵੱਲੋਂ 10 ਪਬਲਿਕ ਸੈਕਟਰ ਬੈਂਕਾਂ ਨੂੰ ਮਿਲਾ ਕੇ 4 ਵੱਡੇ ਬੈਂਕ ਬਣਾਉਣ ਦੀ ਘੋਸ਼ਣਾ ਨਾਲ ਨਾਰਾਜ਼ ਬੈਂਕਿੰਗ ਸੈਕਟਰ ਦੇ ਦੋ ਵੱਡੇ ਸੰਗਠਨਾਂ ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ ਅਤੇ ਸਰਬ ਭਾਰਤੀ ਬੈਂਕ ਅਧਿਕਾਰੀ ਐਸੋਸੀਏਸ਼ਨ ਨੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ।

 

27 ਮਾਰਚ ਨੂੰ ਹੜਤਾਲ ਹੈ ਅਤੇ 28 ਨੂੰ ਚੌਥਾ ਸ਼ਨੀਵਾਰ ਤੇ 29 ਨੂੰ ਐਤਵਾਰ ਦੀ ਛੁੱਟੀ ਹੈ। ਇਸ ਤਰ੍ਹਾਂ ਤੁਹਾਡਾ ਜ਼ਰੂਰੀ ਕੰਮ ਲੰਮੇ ਸਮੇਂ ਲਈ ਲਟਕ ਸਕਦਾ ਹੈ। ਬੁੱਧਵਾਰ ਨੂੰ ਵੀ ਗੁੜੀ ਪੜਵਾ ਤਿਉਹਾਰ ਕਾਰਨ ਕਈ ਸ਼ਹਿਰਾਂ 'ਚ ਛੁੱਟੀ ਹੈ, ਜਿਸ ਕਾਰਨ ਮੁੰਬਈ, ਨਾਗਪੁਰ, ਹੈਦਰਾਬਾਦ, ਚੇਨਈ ਤੇ ਬੇਂਗਲੁਰੂ 'ਚ ਬੈਂਕ ਬੰਦ ਰਹਿਣਗੇ। ਹਾਲਾਂਕਿ, ਉਸ ਦਿਨ ਪੰਜਾਬ 'ਚ ਬੈਂਕ ਖੁੱਲ੍ਹਣਗੇ। ਬੈਂਕ 'ਚ ਸਰਕਾਰੀ ਛੁੱਟੀ ਕਦੋਂ ਹੈ, ਇਸ ਬਾਰੇ ਤੁਸੀਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ SBI Quick  APP 'ਤੇ ਵੀ ਹੁਣ ਜਾਣ ਸਕਦੇ ਹੋ। ਐੱਸ. ਬੀ. ਆਈ. ਕੁਇਕ ਐਪ ਦਾ ਨਵਾਂ ਸੰਸਕਰਣ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ  ► ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ ► ਡੋਮੀਨੋਜ਼ ਵੱਲੋਂ 'ਜ਼ੀਰੋ ਸੰਪਰਕ ਡਲਿਵਰੀ' ਲਾਂਚ, ਕੋਰੋਨਾ ਦਾ ਕੱਢਿਆ ਤੋੜ!

ਕਿਹੜੇ ਬੈਂਕ ਹੋਣ ਜਾ ਰਹੇ ਹਨ ਮਰਜ-
10 ਸਰਕਾਰੀ ਬੈਂਕ ਨੂੰ ਮਿਲਾ ਕੇ 4 ਬੈਂਕ ਬਣਨ ਜਾ ਰਹੇ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਹੁਣ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੋਵੇਗਾ। ਪੀ. ਐੱਨ. ਬੀ. 'ਚ ਓਰੀਐਂਟਲ ਬੈਂਕ ਤੇ ਯੂਨਾਈਟਡ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ। ਉੱਥੇ ਹੀ, ਕੇਨਰਾ ਅਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਗਿਆ ਹੈ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ। ਇਸ ਬਦਲਾਵ ਮਗਰੋਂ ਗਾਹਕਾਂ ਨੂੰ ਕਈ ਕੰਮ ਕਰਨੇ ਪੈ ਸਕਦੇ ਹਨ ਪਰ ਖਾਤੇ 'ਚ ਜਮ੍ਹਾਂ ਰਕਮ ਜਾਂ ਖਾਤੇ ਨੂੰ ਲੈ ਕੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਜਾ ਰਹੀ।

ਇਹ ਵੀ ਪੜ੍ਹੋ  ► ਯੈੱਸ ਬੈਂਕ ਦਾ ਟਵੀਟ, 'ਹਜ਼ਾਰ ਤੋਂ ਵੱਧ ਬ੍ਰਾਂਚਾਂ 'ਚ ਵੀਰਵਾਰ ਤੋਂ ਮਿਲੇਗੀ ਹਰ ਸਰਵਿਸ' ► ਬੈਂਕ FD ਤੋਂ ਪਿੱਛੋਂ ਹੁਣ ਲੱਗੇਗਾ ਇਹ 'ਵੱਡਾ ਝਟਕਾ', ਸਰਕਾਰ ਘਟਾ ਸਕਦੀ ਹੈ ਦਰਾਂ

ਬਿਜ਼ਨੈੱਸ ਨਿਊਜ਼ ਪੜ੍ਹਨ ਲਈ ਇੱਥੇ ਕਲਿੱਕ ਕਰੋ


Related News