ਬੈਂਕ ਆਫ ਮਹਾਰਾਸ਼ਟਰ ਨੇ MCLR ''ਚ ਕੀਤੀ 0.45 ਫੀਸਦੀ ਤੱਕ ਕਟੌਤੀ
Tuesday, Jan 07, 2020 - 10:05 AM (IST)

ਮੁੰਬਈ—ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ ਨੇ ਆਪਣੀ ਫੰਡ ਦੀ ਸੀਮਾਂਤ ਲਾਗਤ ਆਧਾਰਿਤ ਕਰਜ਼ ਦਰ (ਐੱਮ.ਸੀ.ਐੱਲ.ਆਰ.) 'ਚ 0.45 ਫੀਸਦੀ ਤੱਕ ਕਟੌਤੀ ਕੀਤੀ ਹੈ।
ਨਵੀਂਆਂ ਦਰਾਂ ਸੱਤ ਜਨਵਰੀ ਤੋਂ ਪ੍ਰਭਾਵੀ ਹੋਣਗੀਆਂ। ਬੈਂਕ ਨੇ ਇਕ ਸਾਲ ਦੀ ਐੱਮ.ਸੀ.ਐੱਲ.ਆਰ. ਨੂੰ 8.40 ਫੀਸਦੀ ਤੋਂ ਘਟਾ ਕੇ 8.25 ਫੀਸਦੀ ਕਰ ਦਿੱਤਾ ਹੈ।
ਇਕ ਦਿਨ ਦੀ ਐੱਮ.ਸੀ.ਐੱਲ.ਆਰ. ਨੂੰ 8.05 ਫੀਸਦੀ ਤੋਂ ਘਟਾ ਕੇ 7.60 ਫੀਸਦੀ ਕੀਤਾ ਗਿਆ ਹੈ। ਨਵੀਂ ਇਕ ਮਹੀਨੇ ਅਤੇ ਤਿੰਨ ਮਹੀਨੇ ਦੀ ਐੱਮ.ਸੀ.ਐੱਲ.ਆਰ. ਹੁਣ ਲੜੀਵਾਰ 7.70 ਫੀਸਦੀ ਅਤੇ 7.75 ਫੀਸਦੀ ਰਹੇਗੀ।
ਬੈਂਕ ਨੇ ਆਪਣੀ ਆਧਾਰ ਦਰ ਨੂੰ ਵੀ 0.10 ਫੀਸਦੀ ਸੰਸ਼ੋਧਿਤ ਕਰ 9.40 ਫੀਸਦੀ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਰਿਹਾਇਸ਼ ਕੰਪਨੀ ਐੱਚ.ਡੀ.ਐੱਫ.ਸੀ. ਨੇ ਆਪਣੀ ਬੈਂਚਮਾਰਕ ਕਰਜ਼ ਦਰ 'ਚ 0.05 ਫੀਸਦੀ ਦੀ ਕਟੌਤੀ ਕੀਤੀ।