ਬੜੌਦਾ ਬੈਂਕ ਵੱਲੋਂ FD ਦਰਾਂ ''ਚ ਕਟੌਤੀ, ਲਿਸਟ ''ਚ ਦੇਖੋ ਨਵੇਂ ਰੇਟ

02/13/2020 2:23:59 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਦੀ ਤਰ੍ਹਾਂ ਬੜੌਦਾ ਬੈਂਕ ਨੇ ਵੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਹੁਣ ਇਹ ਸਰਕਾਰੀ ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ ਐੱਫ. ਡੀ. 'ਤੇ ਘੱਟੋ-ਘੱਟ 4.50 ਫੀਸਦੀ ਅਤੇ ਵੱਧ ਤੋਂ ਵੱਧ 6.25 ਫੀਸਦੀ ਵਿਆਜ ਦੇ ਰਿਹਾ ਹੈ।

 

7 ਦਿਨ ਤੋਂ ਲੈ ਕੇ 45 ਦਿਨ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ 4.50 ਫੀਸਦੀ ਦਿੱਤੀ ਜਾ ਰਹੀ ਹੈ, ਜਦੋਂ ਕਿ 46 ਦਿਨਾਂ ਤੋਂ ਲੈ ਕੇ 180 ਮਹੀਨੇ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ। ਉੱਥੇ ਹੀ, 181 ਦਿਨ ਤੇ 1 ਤੋਂ ਸਾਲ ਘੱਟ ਸਮੇਂ ਵਾਲੇ ਫਿਕਸਡ ਡਿਪਾਜ਼ਿਟ ਲਈ ਦਰ 5.50 ਫੀਸਦੀ ਹੋ ਗਈ ਹੈ, ਯਾਨੀ ਕੁੱਲ ਮਿਲਾ ਕੇ ਬੜੌਦਾ 'ਚ ਵੀ ਤੁਹਾਨੂੰ ਘੱਟ ਰਿਟਰਨ ਮਿਲੇਗਾ।


FD ਦਰਾਂ-

PunjabKesari

 

ਬੜੌਦਾ ਬੈਂਕ 'ਚ ਹੁਣ 1 ਸਾਲ ਤੋਂ ਤਿੰਨ ਸਾਲ ਤੱਕ ਦੀ ਐੱਫ. ਡੀ. 'ਤੇ 6 ਫੀਸਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ 'ਚ ਵੀ 1 ਸਾਲ ਦੀ ਐੱਫ. ਡੀ. 'ਤੇ ਵਿਆਜ ਦਰ 6 ਫੀਸਦੀ ਹੀ ਹੈ, ਜੋ 10 ਫਰਵਰੀ 2020 ਤੋਂ ਲਾਗੂ ਹੋ ਚੁੱਕੀ ਹੈ।

ਉੱਥੇ ਹੀ, ਤਿੰਨ ਸਾਲ ਤੋਂ ਵੱਧ ਤੇ ਪੰਜ ਸਾਲ ਤੱਕ ਦੀ ਐੱਫ. ਡੀ. 'ਤੇ ਬੜੌਦਾ ਬੈਂਕ 6.25 ਫੀਸਦੀ ਵਿਆਜ ਦੇ ਰਿਹਾ ਹੈ। ਹਾਲਾਂਕਿ, ਪੰਜ ਸਾਲ ਤੋਂ ਉੱਪਰ ਤੇ 10 ਸਾਲ ਤੱਕ ਵਾਲੀ ਐੱਫ. ਡੀ. 'ਤੇ ਵਿਆਜ ਦਰ 6 ਫੀਸਦੀ ਕਰ ਦਿੱਤੀ ਗਈ ਹੈ। ਪਿਛਲੇ ਸਾਲ ਵੀ ਬੈਂਕਾਂ ਨੇ ਕਈ ਵਾਰ ਕਟੌਤੀ ਕੀਤੀ ਸੀ।

PunjabKesari
ਉੱਥੇ ਹੀ, ਦੱਸ ਦੇਈਏ ਕਿ ਬੜੌਦਾ ਬੈਂਕ ਵੀ ਹੋਰ ਬੈਂਕਾਂ ਦੀ ਤਰ੍ਹਾਂ ਸੀਨੀਅਰ ਸਿਟੀਜ਼ਨਜ਼ ਨੂੰ ਐੱਫ. ਡੀ. 'ਤੇ ਵਿਸ਼ੇਸ਼ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ 2 ਕਰੋੜ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ 'ਤੇ ਜਨਰਲ ਪਬਲਿਕ ਨਾਲੋਂ 0.50 ਫੀਸਦੀ ਵਾਧੂ ਵਿਆਜ ਮਿਲਦਾ ਹੈ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਅੰਮ੍ਰਿਤਸਰ ਦਾ ਰੇਲ ਸਫਰ ਹੋ ਜਾਏਗਾ ਮਹਿੰਗਾ20 FEB ਤੋਂ ਦੌੜੇਗੀ IRCTC ਦੀ 'ਕਾਸ਼ੀ ਮਹਾਕਾਲ', ਜਾਣੋ ਖਾਸ ਗੱਲਾਂ ►IPhones ਦਾ ਸਟਾਕ ਖਤਮ ਹੋਣ ਦੇ ਕੰਢੇ, ਮਹਿੰਗੇ ਹੋ ਸਕਦੇ ਹਨ ਫੋਨ


Related News