ਦੁਸਹਿਰੇ ਤੋਂ ਪਹਿਲਾਂ ਬੜੌਦਾ ਬੈਂਕ ਦਾ ਖਾਤਾਧਾਰਕਾਂ ਨੂੰ ਤੋਹਫ਼ਾ, ਇਹ ਚਾਰਜ ਖ਼ਤਮ

10/06/2020 3:21:37 PM

ਨਵੀਂ ਦਿੱਲੀ— ਬੜੌਦਾ ਬੈਂਕ ਨੇ ਤਿਉਹਾਰੀ ਮੌਸਮ ਤੋਂ ਪਹਿਲਾਂ ਹੋਮ ਲੋਨ ਅਤੇ ਕਾਰ ਲੋਨ ਲਈ ਮੌਜੂਦਾ ਲਾਗੂ ਦਰਾਂ 'ਚ 0.25 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਬੈਂਕ ਨੇ ਪ੍ਰੋਸੈਸਿੰਗ ਚਾਰਜ ਮੁਆਫ਼ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਸ ਨਾਲ ਕਾਰ ਤੇ ਘਰ ਖਰੀਦਦਾਰਾਂ ਨੂੰ ਕਾਫ਼ੀ ਫਾਇਦਾ ਹੋਵੇਗਾ।

ਬੜੌਦਾ ਬੈਂਕ ਦੇ ਐੱਚ. ਟੀ. ਸੋਲੰਕੀ ਨੇ ਕਿਹਾ, ''ਬੈਂਕ ਨਵੇਂ ਗਾਹਕਾਂ ਨੂੰ ਕਾਰ ਲੋਨ ਲੈਣ 'ਤੇ ਜਾਂ ਹੋਮ ਲੋਨ ਦੀ ਸ਼ਿਫਟਿੰਗ 'ਤੇ ਆਕਰਸ਼ਕ ਪ੍ਰਸਤਾਵ ਦੇ ਰਿਹਾ ਹੈ। ਇਸ ਪੇਸ਼ਕਸ਼ ਤਹਿਤ ਵਿਅਜ ਦਰਾਂ ਵੀ ਘੱਟ ਰੱਖੀਆਂ ਗਈਆਂ ਹਨ ਅਤੇ ਗਾਹਕਾਂ ਨੂੰ ਪ੍ਰੋਸੈਸਿੰਗ ਫੀਸ ਤੋਂ ਵੀ ਛੋਟ ਦਿੱਤੀ ਗਈ ਹੈ।''

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੀ. ਐੱਨ. ਬੀ. ਅਤੇ ਐੱਸ. ਬੀ. ਆਈ. ਨੇ ਵੀ ਤਿਉਹਾਰੀ ਮੌਸਮ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਐਲਾਨ ਕੀਤੇ ਹਨ।

ਭਾਰਤੀ ਸਟੇਟ ਬੈਂਕ ਪ੍ਰਵਾਨਿਤ ਪ੍ਰਾਜੈਕਟਾਂ 'ਚ ਘਰ ਖਰੀਦਣ ਵਾਲਿਆਂ ਨੂੰ ਪ੍ਰੋਸੈਸਿੰਗ ਫੀਸ 'ਚ ਛੋਟ ਦੇ ਰਿਹਾ ਹੈ, ਇਸ ਦੇ ਨਾਲ ਹੀ ਕ੍ਰੈਡਿਟ ਸਕੋਰ ਦੇ ਆਧਾਰ 'ਤੇ ਵਿਆਜ ਦਰ 'ਚ 0.10 ਫੀਸਦੀ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਉੱਥੇ ਹੀ, ਪੀ. ਐੱਨ. ਬੀ. ਨੇ ਵੀ 31 ਦਸੰਬਰ 2020 ਤੱਕ ਲਈ ਹੋਮ, ਕਾਰ ਲੋਨ ਵਰਗੇ ਪ੍ਰਚੂਨ ਕਰਜ਼ਿਆਂ 'ਤੇ ਪ੍ਰੋਸੈਸਿੰਗ ਫੀਸ ਅਤੇ ਦਸਤਾਵੇਜ਼ੀ ਚਾਰਜ 'ਚ ਛੋਟ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕਾਰ ਲੋਨ ਦੀ ਕੁੱਲ ਰਾਸ਼ੀ 'ਤੇ 0.25 ਫੀਸਦੀ ਦੀ ਬਚਤ ਹੋ ਹੋਵੇਗੀ। ਪੀ. ਐੱਨ. ਬੀ. ਨੇ ਹਾਲ ਹੀ 'ਚ ਫੈਸਟੀਵਲ ਬੋਨਾਜ਼ਾ ਸ਼ੁਰੂ ਕੀਤਾ ਹੈ।


Sanjeev

Content Editor

Related News