ਬੈਂਕ ਆਫ ਬੜੌਦਾ ਦਾ 10 ਫੀਸਦੀ ਨੈੱਟ ਪ੍ਰਾਫਿਟ ਵਧਿਆ
Saturday, Aug 03, 2024 - 06:25 PM (IST)

ਨਵੀਂ ਦਿੱਲੀ- ਜਨਤਕ ਖੇਤਰ ਦੇ ਬੈਂਕ ਆਫ ਬੜੌਦਾ (ਬੀ. ਓ. ਬੀ.) ਦਾ ਜੂਨ, 2024 ਨੂੰ ਖਤਮ ਤਿਮਾਹੀ ’ਚ ਸਿੰਗਲ ਆਧਾਰ ’ਤੇ ਨੈੱਟ ਪ੍ਰਾਫਿਟ 10 ਫੀਸਦੀ ਵਧ ਕੇ 4,458 ਕਰੋੜ ਰੁਪਏ ਹੋ ਗਿਆ। ਫਸੇ ਕਰਜ਼ਿਆਂ ’ਚ ਕਮੀ ਆਉਣ ਨਾਲ ਉਸ ਦਾ ਲਾਭ ਵਧਿਆ ਹੈ। ਜੂਨ ਤਿਮਾਹੀ ’ਚ ਬੈਂਕ ਦੀ ਕੁਲ ਕਮਾਈ ਵਧ ਕੇ 32,116 ਕਰੋਡ਼ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ 29,878 ਕਰੋੜ ਰੁਪਏ ਸੀ। ਬੀ. ਓ. ਬੀ. ਦੀ ਵਿਆਜ ਤੋਂ ਕਮਾਈ ਵੀ ਇਸ ਮਿਆਦ ’ਚ ਇਕ ਸਾਲ ਪਹਿਲਾਂ ਦੇ 26,556 ਕਰੋਡ਼ ਤੋਂ ਵਧ ਕੇ 29,629 ਕਰੋੜ ਰੁਪਏ ਹੋ ਗਈ।
ਇਸ ਦੌਰਾਨ ਬੈਂਕ ਦੀ ਕੁਲ ਨਾਨ-ਪ੍ਰਫਾਰਮਿੰਗ ਏਸੈੱਟ ਘਟ ਕੇ ਕੁਲ ਕਰਜ਼ੇ ਦਾ 2.88 ਫੀਸਦੀ ਰਹਿ ਗਏ। ਇਸ ਮਿਆਦ ’ਚ ਸ਼ੁੱਧ ਐੱਨ. ਪੀ. ਏ. (ਫੱਸਿਆ ਕਰਜ਼ਾ) ਵੀ ਘਟ ਕੇ 0.69 ਫੀਸਦੀ ਰਹਿ ਗਿਆ।