ਬੈਂਕ ਆਫ਼ ਅਮਰੀਕਾ ਦੀ ਚਿਤਾਵਨੀ, ਮੰਦੀ ਕਾਰਨ ਵਧ ਸਕਦੀ ਹੈ ਬੇਰੁਜ਼ਗਾਰੀ

Tuesday, Oct 11, 2022 - 12:40 PM (IST)

ਬੈਂਕ ਆਫ਼ ਅਮਰੀਕਾ ਦੀ ਚਿਤਾਵਨੀ, ਮੰਦੀ ਕਾਰਨ ਵਧ ਸਕਦੀ ਹੈ ਬੇਰੁਜ਼ਗਾਰੀ

ਬਿਜ਼ਨੈੱਸ ਡੈਸਕ : ਬਾਕੀ ਦੇਸ਼ਾਂ ਵਾਂਗ ਹੁਣ ਅਮਰੀਕਾ ਦੇ ਲੋਕ ਵੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਅਮਰੀਕਾ 'ਚ ਮਹਿੰਗਾਈ 'ਤੇ ਕਾਬੂ ਪਾਉਣ ਲਈ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵਿਆਜ ਦਰਾਂ 'ਚ ਲਗਾਤਾਰ ਵਾਧਾ ਕਰ ਰਿਹਾ ਹੈ। ਬੈਂਕ ਆਫ਼ ਅਮਰੀਕਾ ਦਾ ਕਹਿਣਾ ਹੈ ਕਿ ਵਿਆਜ ਦਰਾਂ 'ਚ ਵਾਧੇ ਦਾ ਅਸਰ ਅਗਲੇ ਸਾਲ ਦੀ ਸ਼ੁਰੂਆਤ ਤੱਕ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਹਰ ਮਹੀਨੇ ਲਗਭਗ 175,000 ਲੋਕ ਬੇਰੁਜ਼ਗਾਰ ਹੋ ਸਕਦੇ ਹਨ। ਦੱਸ ਦਈਏ ਕਿ ਸਤੰਬਰ 'ਚ ਅਮਰੀਕਾ ਜੌਬ ਮਾਰਕਿਟ ਮਜ਼ਬੂਤ ​​ਰਿਹਾ ਹੈ ਪਰ ਇਹ ਸਥਿਤੀ ਬਦਲ ਸਕਦੀ ਹੈ। ਫੇਡ ਰਿਜ਼ਰਵ ਵਿਆਜ ਦਰਾਂ ਨੂੰ ਵੱਡੇ ਪੱਧਰ 'ਤੇ ਵਧਾਉਣ ਨਾਲ ਹਰ ਵਸਤੂ ਦੀ ਮੰਗ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਇੰਡੀਅਨ ਓਵਰਸੀਜ਼ ਬੈਂਕ ਨੇ ਸ਼ਾਰਟ, ਮੀਡੀਅਮ-ਟਰਮ ਡਿਪਾਜ਼ਿਟ ’ਤੇ ਵਿਆਜ ਦਰਾਂ ਵਧਾਈਆਂ

ਬੈਂਕ ਆਫ਼ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ ਸਾਲ ਦੀ ਚੌਥੀ ਤਿਮਾਹੀ 'ਚ ਨੌਕਰੀਆਂ ਦਾ ਵਾਧਾ ਅੱਧਾ ਰਹਿ ਜਾਣ ਦੀ ਉਮੀਦ ਹੈ। 2023 ਵਿੱਚ ਪੂਰੇ ਸਾਲ ਦੀ ਰਿਪੋਰਟ ਦੇ ਮੁਤਾਬਿਕ ਮਹਿੰਗਾਈ ਦੇ ਵਿਰੁੱਧ ਫੇਡ ਰਿਜ਼ਰਵ ਦੇ ਉਪਾਅ ਅਗਲੇ ਸਾਲ ਦੇ ਸ਼ੁਰੂ ਵਿੱਚ ਗੈਰ-ਖੇਤੀ ਖੇਤਰ ਦੀਆਂ ਨੌਕਰੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਪਹਿਲੀ ਤਿਮਾਹੀ ਵਿੱਚ ਹਰ ਮਹੀਨੇ ਲਗਭਗ 175,000 ਲੋਕਾਂ ਦੀ ਨੌਕਰੀ ਦਾ ਨੁਕਸਾਨ ਹੋਣ ਦਾ ਖਤਰਾ ਹੈ। 
 


author

Anuradha

Content Editor

Related News