ਬੈਂਕ ਧੋਖਾਧੜੀ: ED ਨੇ ਰਾਜਸਥਾਨ ''ਚ 2.25 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਕੀਤਾ ਕੁਰਕ

12/20/2019 12:00:24 PM

ਨਵੀਂ ਦਿੱਲੀ—ਈ.ਡੀ. ਨੇ ਰਾਜਸਥਾਨ 'ਚ ਕਥਿਤ ਕਰੋੜਾਂ ਰੁਪਏ ਦੇ ਬੈਂਕ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ 2.25 ਕਰੋੜ ਰੁਪਏ ਦੇ ਡਿਮਾਂਡ ਡਰਾਫਟ ਨੂੰ ਕੁਰਕ ਕੀਤਾ ਹੈ। ਈ.ਡੀ. ਨੇ ਦੱਸਿਆ ਕਿ ਇਹ ਮਾਮਲਾ ਸਿੰਡੀਕੇਟ ਬੈਂਕ ਨਾਲ ਜੋੜਿਆ ਹੈ। ਇਸ ਘੋਟਾਲੇ ਦੇ ਮੁੱਖ ਸੂਤਰਧਾਰ ਕਥਿਤ ਰੂਪ ਨਾਲ ਉਦੈਪੁਰ ਦਾ ਚਾਰਟਿਡ ਅਕਾਊਂਟੈਂਟ ਭਾਰਤ ਬਮ ਅਤੇ ਜੈਪੁਰ ਦਾ ਬਿਲਡਰ ਸ਼ੰਕਰ ਲਾਲ ਖੰਡੇਲਵਾਲ ਹੈ। ਈ.ਡੀ. ਨੇ ਬਿਆਨ 'ਚ ਕਿਹਾ ਕਿ ਸਿੰਡੀਕੇਟ ਬੈਂਕ ਦੇ ਅਧਿਕਾਰੀਆਂ ਦੇ ਨਾਲ ਗੰਢਧੁੱਪ 'ਚ ਦੋਸ਼ੀ ਨੇ 2011-16 ਦੇ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਬੈਂਕ ਦੇ ਧੋਖਾਧੜੀ ਕੀਤੀ।
ਬਿਆਨ 'ਚ ਕਿਹਾ ਗਿਆ ਹੈ ਕਿ ਖੰਡੇਲਵਾਲ ਨੇ ਆਪਣੀ ਕੰਪਨੀ ਖੰਡੇਲਵਾਲ ਬਿਲਡਕਾਨ ਪ੍ਰਾਈਵੇਟ ਲਿਮਟਿਡ ਨੇ ਫਰਵਰੀ 2016 'ਚ 2.25 ਕਰੋੜ ਰੁਪਏ ਦਾ ਨਿਵੇਸ਼ ਕੀਤਾ ਅਤੇ ਤਰੁਣਛਾਇਆ ਕਾਲੋਨਾਈਜ਼ਰ ਐੱਲ.ਐੱਲ.ਪੀ. ਦੇ ਨਾਂ 'ਤੇ ਇਕ ਪਲਾਟ ਖਰੀਦਿਆ। ਇਸ ਪਲਾਟ 'ਤੇ ਤਰੁਣਛਾਇਆ ਰੈਜੀਡੈਂਸੀ ਨਾਂ ਤੋਂ ਇਕ ਰੀਅਲ ਅਸਟੇਟ ਪ੍ਰਾਜੈਕਟ ਬਣਾਇਆ ਜਾਣਾ ਸੀ। ਏਜੰਸੀ ਨੇ ਕਿਹਾ ਕਿ ਖੰਡੇਲਵਾਲ ਇਸ ਅਪਰਾਧ ਦੀ ਕਮਾਈ ਨੂੰ ਕੱਢਣਾ ਚਾਹੁੰਦਾ ਸੀ ਅਤੇ ਉਸ ਨੇ ਤਰੁਣਛਾਇਆ ਕਾਲੋਨਾਈਜ਼ਰ ਤੋਂ 2.25 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਸਵੀਕਾਰ ਕੀਤਾ ਸੀ।


Aarti dhillon

Content Editor

Related News