ਬੈਂਕ ਕਰਮਚਾਰੀਆਂ ਦੇ ਸੰਗਠਨ ਨੇ ਦੋ ਫੀਸਦੀ ਤਨਖਾਹ ਵਾਧੇ ਨੂੰ ਠੁਕਰਾਇਆ

05/06/2018 10:29:28 AM

ਨਵੀਂ ਦਿੱਲੀ—ਬੈਂਕ ਕਰਮਚਾਰੀਆਂ ਦੇ ਸੰਗਠਨ ਨੇ ਭਾਰਤੀ ਬੈਂਕ ਸੰਘ (ਆਈ.ਬੀ.ਏ.) ਦੇ ਦੋ ਫੀਸਦੀ ਤਨਖਾਹ ਵਾਧੇ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਸੰਗਠਨ ਨੇ ਆਪਣੀ ਮੰਗ ਪੂਰੀ ਕਰਵਾਉਣ ਲਈ ਹੜਤਾਲ ਦੀ ਵੀ ਚਿਤਾਵਨੀ ਦਿੱਤੀ। ਬੈਂਕ ਕਰਮਚਾਰੀਆਂ ਦੀ ਤਨਖਾਹ ਵਾਧਾ ਇਕ ਨਵੰਬਰ 2017 ਤੋਂ ਲੰਬਿਤ ਹੈ। 
ਕਰਮਚਾਰੀਆਂ ਦੇ ਸੰਗਠਨ ਏ.ਆਈ.ਬੀ.ਓ.ਸੀ. ਦੇ ਮਹਾਸਕੱਤਰ ਡੀ.ਟੀ. ਫ੍ਰੈਂਕੋ ਨੇ ਇਕ ਬਿਆਨ 'ਚ ਕਿਹਾ ਕਿ ਆਈ.ਬੀ.ਏ. ਨੇ ਸਿਰਫ ਦੋ ਫੀਸਦੀ ਤਨਖਾਹ ਵਾਧੇ ਦੀ ਸ਼ੁਰੂਆਤੀ ਪੇਸ਼ਕਸ਼ ਕੀਤੀ ਜਿਸ ਨੂੰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ (ਯੂ.ਐੱਫ.ਬੀ.ਓ.) ਨੇ ਰੱਦ ਕਰ ਦਿੱਤਾ। ਯੂ.ਐੱਫ.ਬੀ.ਓ. ਨੌ ਕਰਮਚਾਰੀ ਅਤੇ ਅਧਿਕਾਰੀ ਸੰਗਠਨਾਂ ਦਾ ਗਰੁੱਪ ਹੈ।
ਨੈਸ਼ਨਲ ਆਰਗਨਾਈਜੇਸ਼ਨ ਆਫ ਬੈਂਕ ਵਰਕਰਸ ਦੇ ਉੱਪ ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ ਕਿ ਯੂ.ਐੱਫ.ਬੀ.ਓ. ਦੀ ਮੀਟਿੰਦ 'ਚ ਆਈ.ਬੀ.ਏ. ਦੇ ਦੋ ਫੀਸਦੀ ਤਨਖਾਹ ਵਾਧੇ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਪਿਛਲੇ ਤਨਖਾਹ ਵਾਧੇ 'ਚ ਆਈ.ਬੀ.ਏ. ਨੇ 15 ਫੀਸਦੀ ਵਾਧਾ ਕੀਤਾ ਸੀ। 
ਏ.ਆਈ.ਬੀ.ਓ.ਸੀ. ਨੇ ਕਿਹਾ ਕਿ ਮੀਟਿੰਗ 'ਚ ਛੇਤੀ ਸਰਕਾਰ ਨੂੰ ਵਿਸਤਾਰ ਨਾਲ ਮੰਗਾਂ ਦੱਸਣ ਤੋਂ ਬਾਅਦ ਨੌ ਮਈ ਨੂੰ ਰਾਸ਼ਟਰ ਵਪਾਰ ਪ੍ਰਦਰਸ਼ਨ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਜੇਕਰ ਆਈ.ਬੀ.ਏ. ਜਾਂ ਸਰਕਾਰ ਨੇ ਤੱਤਕਾਲ ਜਵਾਬ ਨਹੀਂ ਦਿੱਤਾ ਤਾਂ ਸਾਰੇ ਸੰਗਠਨ ਦੋ ਦਿਨਾਂ ਤੋਂ ਹੜਤਾਲ ਕਰਨਗੇ।


Related News