RBI ਹੋਇਆ ਸਖਤ, ਬੈਂਕ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਤੈਅ ਸਮੇਂ ''ਚ ਦੂਰ ਕਰਨਾ ਹੋਵੇਗਾ ਜ਼ਰੂਰੀ!

Friday, Apr 05, 2019 - 09:21 AM (IST)

RBI ਹੋਇਆ ਸਖਤ, ਬੈਂਕ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਤੈਅ ਸਮੇਂ ''ਚ ਦੂਰ ਕਰਨਾ ਹੋਵੇਗਾ ਜ਼ਰੂਰੀ!

ਮੁੰਬਈ — ਰਿਜ਼ਰਵ ਬੈਂਕ ਨੇ ਸ਼ਿਕਾਇਤਾਂ ਲਈ ਜੂਨ ਦੇ ਅੰਤ ਤੱਕ ਟਰਨਅਰਾਊਂਡ(TAT) ਫ੍ਰੇਮਵਰਕ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਗਾਹਕ ਦੇ ਹਿੱਤ 'ਚ ਇਕ ਅਹਿਮ ਪ੍ਰਸਤਾਵ ਰੱਖਿਆ ਹੈ। ਇਸ ਦੇ ਤਹਿਤ ਪੇਮੈਂਟ ਸਿਸਟਮ ਨੂੰ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਤੈਅ ਸਮੇਂ ਵਿਚ ਹੀ ਦੂਰ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸੈਂਟਰਲ ਬੈਂਕ ਜੂਨ 2019 ਤੱਕ ਸਾਰੇ ਆਥਰਾਈਜ਼ਡ ਪੇਮੈਂਟ ਸਿਸਟਮ ਵਿਚ ਕੰਪਨਸੇਸ਼ਨ ਫੇਮਵਰਕ ਵੀ ਪੇਸ਼ ਕਰੇਗਾ।

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਸਨੇ ਆਥਰਾਈਜ਼ਡ ਪੇਮੈਂਟ ਸਿਸਟਮ ਨੂੰ ਇਕ ਢੁੱਕਵੀਂ ਸ਼ਿਕਾਇਤ ਨਿਵਾਰਣ ਵਿਧੀ(customer grievance redressal mechanism) ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਿਜ਼ਰਵ ਬੈਂਕ ਨੇ ਕੁਝ ਪੇਮੈਂਟ ਸਿਸਟਮ ਨੂੰ ਫੇਲਡ ਟਰਾਂਜੈਕਸ਼ਨ ਦੇ ਹੱਲ 'ਚ ਦੇਰ ਹੋਣ 'ਤੇ ਗਾਹਕ ਨੂੰ ਕੰਪਨਸੇਸ਼ਨ ਦੇਣ ਦਾ ਸੁਝਾਅ ਦਿੱਤਾ ਹੈ।

ਪੇਮੈਂਟ ਸਿਸਟਮ ਵਿਚ ਹੋਵੇਗੀ ਬੈਂਚਮਾਰਕਿੰਗ

ਸੈਂਟਰਲ ਬੈਂਕ ਮਈ ਦੇ ਅੰਤ ਤੱਕ ਪੇਮੈਂਟ ਸਿਸਟਮ ਦੀ ਬੈਂਚਮਾਰਕਿੰਗ 'ਤੇ ਇਕ ਰਿਪੋਰਟ ਵੀ ਜਾਰੀ ਕਰੇਗਾ। ਰਿਜ਼ਰਵ ਬੈਂਕ ਨੇ ਕਿਹਾ,'ਪੇਮੈਂਟ ਸਿਸਟਮਸ ਦੇ ਮਾਮਲੇ ਵਿਚ ਪ੍ਰਗਤੀ ਬਾਰੇ ਅਨੁਮਾਨ ਲਈ ਭੁਗਤਾਨ ਪ੍ਰਣਾਲੀ ਦੀ ਬੈਂਚਮਾਰਕਿੰਗ ਜ਼ਰੂਰੀ ਹੈ। ਇਸ ਦੇ ਨਾਲ ਹੀ ਵੱਡੇ ਦੇਸ਼ਾਂ ਵਿਚ ਇਸ ਦਾ ਕਾਫੀ ਰੁਝਾਨ ਹੈ। ਇਸ ਤੋਂ ਇਲਾਵਾ ਪੇਮੈਂਟਸ ਦੇ ਡਿਜੀਟਲਾਈਜੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇਸ ਦਿਸ਼ਾ 'ਚ ਹੋਰ ਕੋਸ਼ਿਸ਼ਾਂ ਕਰਨਾ ਜ਼ਰੂਰੀ ਹੈ।


Related News