ਰਹਿਣ-ਸਹਿਣ ਖਰਚ ਦੇ ਆਧਾਰ 'ਤੇ ਬੇਂਗਲੁਰੂ ਦੂਜਾ ਸਭ ਤੋਂ ਸਸਤਾ ਸ਼ਹਿਰ

Thursday, Jun 14, 2018 - 09:56 AM (IST)

ਰਹਿਣ-ਸਹਿਣ ਖਰਚ ਦੇ ਆਧਾਰ 'ਤੇ ਬੇਂਗਲੁਰੂ ਦੂਜਾ ਸਭ ਤੋਂ ਸਸਤਾ ਸ਼ਹਿਰ

ਨਵੀਂ ਦਿੱਲੀ - ਪਹਿਲੇ ਮਹੀਨੇ ਸ਼ਹਿਰ ਬਦਲਣ ਦੇ ਮਾਮਲੇ 'ਚ ਰਹਿਣ-ਸਹਿਣ ਖਰਚ ਦੇ ਆਧਾਰ 'ਤੇ ਬੇਂਗਲੁਰੂ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਸ਼ਹਿਰ ਹੈ। ਮਿਸਰ ਦੀ ਰਾਜਧਾਨੀ ਕਾਹਿਰਾ ਸਭ ਤੋਂ ਸਸਤਾ ਸ਼ਹਿਰ ਬਣ ਕੇ ਉਭਰਿਆ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।

PunjabKesari

ਤਿਆਰ ਅਪਾਰਟਮੈਂਟ ਲੱਭਣ ਦੀ ਸਹੂਲਤ ਦੇਣ ਵਾਲੀ ਕੰਪਨੀ ਨੈਸਟਪਿਕ ਦੀ ਇਕ ਖੋਜ ਅਨੁਸਾਰ ਕਾਹਿਰਾ 'ਚ ਪਹਿਲੇ ਮਹੀਨੇ ਦਾ ਲੀਵਿੰਗ ਖਰਚ 656 ਡਾਲਰ ਹੈ, ਜਦਕਿ ਬੇਂਗਲੁਰੂ 'ਚ ਇਹ 742.13 ਡਾਲਰ ਹੈ। ਪੂਰੀ ਸੂਚੀ 'ਚ ਬੇਂਗਲੁਰੂ ਦਾ ਸਥਾਨ 79ਵਾਂ ਹੈ। ਸ਼ਹਿਰ ਬਦਲਣ ਦੇ ਪਹਿਲੇ ਮਹੀਨੇ ਦੇ ਲੀਵਿੰਗ ਖਰਚ ਦੇ ਮਾਮਲੇ 'ਚ ਹੋਰ ਸਸਤੇ ਸ਼ਹਿਰਾਂ 'ਚ ਬੁਖਾਰੇਸਟ (754.83 ਡਾਲਰ), ਬੁਡਾਪੇਸਟ (870.58 ਡਾਲਰ), ਰਿਗਾ (931.56 ਡਾਲਰ) ਅਤੇ ਮੈਕਸਿਕੋ ਸਿਟੀ (943.15 ਡਾਲਰ) ਸ਼ਾਮਲ ਹੈ। ਦੁਬਈ ਇਸ ਸੂਚੀ 'ਚ ਸਭ ਤੋਂ ਮਹਿੰਗਾ ਸ਼ਹਿਰ ਬਣ ਕੇ ਉਭਰਿਆ ਹੈ। ਦੁਬਈ ਦਾ ਪਹਿਲੇ ਮਹੀਨੇ ਦਾ ਲੀਵਿੰਗ ਖਰਚ 4,251.68 ਡਾਲਰ ਆਇਆ ਹੈ। ਇਸ ਤੋਂ ਬਾਅਦ ਆਕਲੈਂਡ (4002.76 ਡਾਲਰ) ਤੇ ਸਾਨ ਫ੍ਰਾਂਸਿਸਕੋ (3,768.68 ਡਾਲਰ) ਦਾ ਸਥਾਨ ਹੈ।

PunjabKesari
ਰਿਪੋਰਟ ਅਨੁਸਾਰ ਇਹ ਖਰਚ ਨਿਊਯਾਰਕ 'ਚ 3,374.21 ਡਾਲਰ, ਲੰਡਨ 'ਚ 3,207.41 ਡਾਲਰ, ਸਿਡਨੀ 'ਚ 3,000.27 ਡਾਲਰ, ਓਸਲੋ 'ਚ 2,921.90 ਡਾਲਰ ਤੇ ਜਿਊਰਿਖ 'ਚ 2,899.98 ਡਾਲਰ ਹੈ। ਸਰਵੇਖਣ ਅਨੁਸਾਰ ਖਾਣ-ਪੀਣ ਦੇ ਮਾਮਲੇ 'ਚ ਸਵਿਟਜ਼ਰਲੈਂਡ ਦਾ ਜਿਊਰਿਖ 1,193.96 ਡਾਲਰ ਨਾਲ ਸਭ ਤੋਂ ਮਹਿੰਗਾ ਤੇ ਬੇਂਗਲੁਰੂ 255.97 ਡਾਲਰ ਨਾਲ ਸਭ ਤੋਂ ਸਸਤਾ ਸ਼ਹਿਰ ਹੈ। ਇਸੇ ਤਰ੍ਹਾਂ ਟਰਾਂਸਪੋਰਟ ਦੇ ਮਾਮਲੇ 'ਚ ਲੰਡਨ 168.71 ਡਾਲਰ ਨਾਲ ਸਭ ਤੋਂ ਮਹਿੰਗਾ ਤੇ ਕਾਹਿਰਾ 7.14 ਡਾਲਰ ਨਾਲ ਸਭ ਤੋਂ ਸਸਤਾ ਸ਼ਹਿਰ ਹੈ।


Related News