ਬੰਧਨ ਬੈਂਕ ਦਾ ਤਿਮਾਹੀ ਸ਼ੁੱਧ ਮੁਨਾਫਾ 13.5 ਫ਼ੀਸਦੀ ਘੱਟ ਕੇ 632 ਕਰੋੜ ਰਿਹਾ

Thursday, Jan 21, 2021 - 06:01 PM (IST)

ਨਵੀਂ ਦਿੱਲੀ- ਬੰਧਨ ਬੈਂਕ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਨੂੰ ਖ਼ਤਮ ਹੋਈ ਤਿਮਾਹੀ ਵਿਚ ਸ਼ੁੱਧ ਲਾਭ 13.5 ਫ਼ੀਸਦੀ ਦੀ ਗਿਰਾਵਟ ਨਾਲ 632.6 ਕਰੋੜ ਰੁਪਏ ਰਿਹਾ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 731 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। 

ਬੰਧਨ ਬੈਂਕ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ 38.3 ਫ਼ੀਸਦੀ ਵੱਧ ਕੇ 2,625 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ 1,898 ਕਰੋੜ ਰੁਪਏ ਸੀ। 

ਸਮੀਖਿਆ ਅਧੀਨ ਤਿਮਾਹੀ 'ਚ ਬੈਂਕ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਐੱਨ. ਪੀ. ਏ.) ਕੁੱਲ ਕਰਜ਼ੇ ਦੇ 1.1 ਫ਼ੀਸਦੀ ਜਾਂ 859.2 ਕਰੋੜ ਰੁਪਏ 'ਤੇ ਆ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਦਾ ਕੁੱਲ ਐੱਨ. ਪੀ. ਏ. 1,182 ਕਰੋੜ ਰੁਪਏ ਜਾਂ 1.9 ਫ਼ੀਸਦੀ ਸੀ। ਬੈਂਕ ਦਾ ਸ਼ੁੱਧ ਐੱਨ. ਪੀ. ਏ. ਵੀ ਘੱਟ ਕੇ 0.3 ਫ਼ੀਸਦੀ ਯਾਨੀ 201.3 ਕਰੋੜ ਰੁਪਏ ਰਿਹਾ, ਜੋ ਇਸ ਤੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ 491.4 ਕਰੋੜ ਰੁਪਏ ਜਾਂ 0.8 ਫ਼ੀਸਦੀ ਸੀ।


Sanjeev

Content Editor

Related News