ਕਣਕ ਦੀ ਬਰਾਮਦ ''ਤੇ ਪਾਬੰਦੀ, ਅੱਠ ਮਹੀਨਿਆਂ ''ਚ ਅਜੇ ਵੀ 30 ਫੀਸਦੀ  ਹੋਇਆ ਜ਼ਿਆਦਾ

Saturday, Dec 31, 2022 - 04:58 PM (IST)

ਕਣਕ ਦੀ ਬਰਾਮਦ ''ਤੇ ਪਾਬੰਦੀ, ਅੱਠ ਮਹੀਨਿਆਂ ''ਚ ਅਜੇ ਵੀ 30 ਫੀਸਦੀ  ਹੋਇਆ ਜ਼ਿਆਦਾ

ਨਵੀਂ ਦਿੱਲੀ-ਇਸ ਸਾਲ ਦੇਸ਼ 'ਚ ਕਣਕ ਦੇ ਭਾਅ 'ਚ ਵਾਧਾ ਹੋਇਆ ਹੈ। ਇਹ ਕਾਰਨ ਹੈ ਕਿ ਇਸ ਸਮੇਂ ਆਮ ਆਦਮੀ ਦੀ ਵਰਤੋਂ ਨਾਲ ਖੁੱਲ੍ਹਿਆ ਆਟਾ ਵੀ 35 ਰੁਪਏ ਕਿਲੋ ਵਿਕ ਰਿਹਾ ਹੈ। ਬਾਜ਼ਾਰ 'ਚ ਕਣਕ ਦਾ ਵਾਧਾ ਕੀਮਤਾਂ ਨੂੰ ਦੇਖਦੇ ਹੋਏ ਇਸ ਸਾਲ ਮਈ 'ਚ ਹੀ ਇਸ ਦੇ ਨਿਰਯਾਤ 'ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਸੀ। ਉਦੋਂ ਵੀ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਕਣਕ ਦੇ ਨਿਰਯਾਤ 'ਚ ਕਰੀਬ 30 ਫੀਸਦੀ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਦੇ ਅੰਕੜਿਆਂ ਤੋਂ ਮਿਲੀ ਹੈ। 
ਡੇਢ ਅਰਬ ਡਾਲਰ ਦਾ ਹੋ ਗਿਆ ਕਣਕ ਨਿਰਯਾਤ 
ਕਣਕ ਵਪਾਰ ਅਤੇ ਉਦਯੋਗ ਮੰਤਰਾਲੇ ਤੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਪਾਬੰਦੀ ਦੇ ਬਾਵਜੂਦ ਕਣਕ ਦਾ ਨਿਰਯਾਤ ਪਿਛਲੇ ਸਾਲ ਤੋਂ ਵੀ ਜ਼ਿਆਦਾ ਰਿਹਾ ਹੈ। ਚਾਲੂ ਵਿੱਤ ਸਾਲ 'ਚ ਅਪ੍ਰੈਲ-ਨਵੰਬਰ ਦੇ ਦੌਰਾਨ ਇਹ 29.29 ਫੀਸਦੀ ਵਧ ਕੇ 1.50 ਅਰਬ ਡਾਲਰ 'ਤੇ ਪਹੁੰਚ ਗਿਆ। ਪਿਛਲੇ ਸਾਲ ਇਸ ਮਿਆਦ 'ਚ 1.17 ਅਰਬ ਡਾਲਰ ਦੇ ਕਣਕ ਦਾ ਨਿਰਯਾਤ ਹੋਇਆ ਸੀ। ਜ਼ਿਕਰਯੋਗ ਹੈ ਕਿ ਘਰੇਲੂ ਬਾਜ਼ਾਰ 'ਚ ਕਣਕ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਮਈ 'ਚ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤਾ ਸੀ। ਹਾਲਾਂਕਿ ਅਨੁਰੋਧ ਕਰਨ ਵਾਲੇ ਦੇਸ਼ਾਂ ਦੀ ਖਾਧ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਣਕ ਦੇ ਥੋੜਾ-ਬਹੁਤ ਨਿਰਯਾਤ ਕਰਨ ਦੀ ਆਗਿਆ ਹੈ। 
ਕਿਸ ਦੇਸ਼ ਨੂੰ ਹੋਇਆ ਸਭ ਤੋਂ ਜ਼ਿਆਦਾ ਨਿਰਯਾਤ
ਭਾਰਤ ਨੇ ਇਸ ਸਾਲ ਸਭ ਤੋਂ ਜ਼ਿਆਦਾ ਕਣਕ ਦਾ ਨਿਰਯਾਤ ਬੰਗਲਾਦੇਸ਼ ਨੂੰ ਹੋਇਆ ਹੈ। ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਕੌਂਸਲ ਦੇ ਅੰਕੜਿਆਂ ਅਨੁਸਾਰ ਇਸ ਸਾਲ ਬੰਗਲਾਦੇਸ਼ ਨੂੰ 4082843 ਮਿਲੀਅਨ ਟਨ ਕਣਕ ਦਾ ਨਿਰਯਾਤ ਕੀਤਾ ਗਿਆ। ਇਸ ਨਾਲ ਭਾਰਤ ਨੂੰ  889,398.88 ਲੱਖ ਰੁਪਏ  ਮਿਲੇ। ਬੰਗਲਾਦੇਸ਼ ਦੇ ਬਾਅਦ ਭਾਰਤਕ ਤੋਂ ਸਭ ਤੋ ਜ਼ਿਆਦਾ ਕਣਕ ਦਾ ਨਿਰਯਾਤ ਸ਼੍ਰੀਲੰਕਾ ਨੂੰ ਕੀਤਾ ਗਿਆ। ਉਥੇ ਇਸ ਸਾਲ ਅਜੇ ਤੱਕ  582917 ਮਿਲੀਅਨ ਟਨ ਕਣਕ ਦਾ ਨਿਰਯਾਤ ਕੀਤਾ ਗਿਆ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦਾ ਨੰਬਰ ਆਉਂਦਾ ਹੈ।
ਚੌਲਾਂ ਦੀ ਬਰਾਮਦ 'ਚ ਵੀ 40 ਫੀਸਦੀ ਵਧੀ 
ਵਣਜ ਮੰਤਰਾਲੇ ਅਨੁਸਾਰ ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਵੀ ਵਾਧਾ ਹੋਇਆ ਹੈ। ਅਪ੍ਰੈਲ-ਨਵੰਬਰ 2022 ਦੌਰਾਨ ਚੌਲਾਂ ਦੀ ਬਰਾਮਦ 39.26 ਫੀਸਦੀ ਵਧ ਕੇ 2.87 ਅਰਬ ਡਾਲਰ 'ਤੇ ਪਹੁੰਚ ਗਈ ਹੈ। ਇਸੇ ਸਮੇਂ ਦੌਰਾਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 5 ਫੀਸਦੀ ਵਧ ਕੇ 4.2 ਅਰਬ ਡਾਲਰ ਹੋ ਗਈ। ਮੌਜੂਦਾ ਵਿੱਤੀ ਸਾਲ ਦੇ ਅੱਠ ਮਹੀਨਿਆਂ ਵਿੱਚ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ 16 ਫੀਸਦੀ ਵਧ ਕੇ 17.43 ਅਰਬ ਡਾਲਰ ਹੋ ਗਈ ਹੈ।
ਇਸ ਸਾਲ ਵਧਾ ਦਿੱਤਾ ਗਿਆ ਹੈ ਟੀਚਾ
ਮੰਤਰਾਲੇ ਨੇ ਕਿਹਾ, “ਸਾਲ 2022-23 ਵਿੱਚ, ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਉਤਪਾਦਾਂ ਲਈ 23.56 ਅਰਬ ਡਾਲਰ ਦਾ ਨਿਰਯਾਤ ਟੀਚਾ ਰੱਖਿਆ ਗਿਆ ਹੈ। ਮੌਜੂਦਾ ਵਿੱਤੀ ਸਾਲ ਦੇ ਅੱਠ ਮਹੀਨਿਆਂ ਵਿੱਚ 17.435 ਅਰਬ ਡਾਲਰ ਦੀ ਬਰਾਮਦ ਪਹਿਲਾਂ ਹੀ ਹਾਸਲ ਕੀਤੀ ਜਾ ਚੁੱਕੀ ਹੈ।” ਇਸ ਲਈ ਬਾਕੀ ਰਹਿੰਦੇ ਚਾਰ ਮਹੀਨਿਆਂ ਵਿੱਚ ਟੀਚਾ ਆਸਾਨੀ ਨਾਲ ਪੂਰਾ ਹੋਣ ਦੀ ਸੰਭਾਵਨਾ ਹੈ।
ਦਾਲਾਂ ਦੀ ਬਰਾਮਦ ਵੀ ਵਧੀ ਹੈ
ਚਾਲੂ ਵਿੱਤੀ ਸਾਲ ਦੇ ਅੱਠ ਮਹੀਨਿਆਂ ਵਿੱਚ ਦਾਲਾਂ ਦੀ ਬਰਾਮਦ ਵਿੱਚ ਵੀ 90.49 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਵੱਖ-ਵੱਖ ਕਿਸਮਾਂ ਦੀਆਂ ਦਾਲਾਂ ਦੀ ਬਰਾਮਦ 39.2 ਕਰੋੜ ਡਾਲਰ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ, ਡੇਅਰੀ ਉਤਪਾਦਾਂ ਦਾ ਨਿਰਯਾਤ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਨਵੰਬਰ ਦੌਰਾਨ 33.77 ਪ੍ਰਤੀਸ਼ਤ ਵਧ ਕੇ 421 ਕਰੋੜ ਡਾਲਰ ਹੋ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 315 ਕਰੋੜ ਡਾਲਰ ਸੀ। 


author

Aarti dhillon

Content Editor

Related News