737 ਮੈਕਸ ਜਹਾਜ਼ਾਂ ’ਤੇ ਪਾਬੰਦੀ ਜਾਰੀ ਰਹੇਗੀ : DGCA

04/20/2021 7:48:03 PM

ਨਵੀਂ ਦਿੱਲੀ–ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ 737 ਮੈਕਸ ਜਹਾਜ਼ਾਂ ਦੇ ਦੇਸ਼ ’ਚ ਉੱਡਣ ’ਤੇ ਪਾਬੰਦੀ ਹਾਲੇ ਜਾਰੀ ਰਹੇਗੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਅੱਜ ਇਕ ਆਦੇਸ਼ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਭਾਰਤੀ ਹਵਾਈ ਖੇਤਰ ’ਚ ਉਡਾਣ ਭਰਨ ’ਤੇ ਮਾਰਚ 2019 ’ਚ ਲਗਾਈ ਗਈ ਪਾਬੰਦੀ ਇਸ ਸਬੰਧ ’ਚ ਅਗਲੇ ਆਦੇਸ਼ ਤੱਕ ਬਣੀ ਰਹੇਗੀ।

ਇਹ ਵੀ ਪੜ੍ਹੋ-ਸ਼ੀ ਨੇ ਅਮਰੀਕਾ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੂਜਿਆਂ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਚੱਲੇਗੀ ਦਖਲਅੰਦਾਜ਼ੀ

ਮੈਕਸ ਜਹਾਜ਼ ਦੇ ਦੋਵੇਂ ਮਾਡਲ ਬੋਇੰਗ 737-8 ਅਤੇ ਬੋਇੰਗ 737-9 ਜਹਾਜ਼ ਭਾਰਤੀ ਜ਼ਮੀਨ ਤੋਂ ਉਡਾਣ ਨਹੀਂ ਭਰ ਸਕਣਗੇ ਅਤੇ ਨਾ ਹੀ ਦੇਸ਼ ’ਚ ਉਤਰ ਸਕਣਗੇ। ਨਾਲ ਹੀ ਇਨ੍ਹਾਂ ਜਹਾਜ਼ਾਂ ਦੇ ਭਾਰਤੀ ਹਵਾਈ ਖੇਤਰ ਤੋਂ ਲੰਘਣ ’ਤੇ ਵੀ ਪਾਬੰਦੀ ਰਹੇਗੀ। ਸੰਯੁਕਤ ਅਰਬ ਅਮੀਰਾਤ ਦੀ ਰਿਆਇਤੀ ਜਹਾਜ਼ ਸੇਵਾ ਕੰਪਨੀ ਫਲਾਈਦੁਬਈ ਨੇ ਪਿਛਲੇ ਦਿਨੀਂ ਡੀ.ਜੀ. ਸੀ. ਏ. ਤੋਂ ਭਾਰਤ ’ਚ ਇਨ੍ਹਾਂ ਜਹਾਜ਼ਾਂ ਦੀ ਆਪ੍ਰੇਟਿੰਗ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਰੈਗੂਲੇਟਰ ਵਲੋਂ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ-ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ

ਇਸੇ ਦੇ ਮੱਦੇਨਜ਼ਰ ਡੀ. ਜੀ. ਸੀ. ਏ. ਨੂੰ ਮਾਰਚ 2019 ਦੇ ਆਦੇਸ਼ ਨੂੰ ਅਪਡੇਟ ਕਰਨਾ ਪੈਂਦਾ ਹੈ। ਛੇ ਮਹੀਨੇ ਤੋਂ ਵੀ ਘੱਟ ਸਮੇਂ ’ਚ ਮੈਕਸ ਜਹਾਜ਼ਾਂ ਦੇ ਦੋ ਵੱਡੇ ਹਾਦਸਿਆਂ ਤੋਂ ਬਾਅਦ 2019 ਦੇ ਸ਼ੁਰੂ ’ਚ ਦੁਨੀਆ ਭਰ ’ਚ ਇਨ੍ਹਾਂ ਦੀ ਆਪ੍ਰੇਟਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬਾਅਦ ’ਚ ਬੋਇੰਗ ਨੇ ਇਨ੍ਹਾਂ ਜਹਾਜ਼ਾਂ ਦੀ ਖਰਾਬੀ ਠੀਕ ਕੀਤੀ ਹੈ ਅਤੇ ਉਸ ਦਾ ਦਾਅਵਾ ਹੈ ਕਿ ਹੁਣ ਇਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੇਸ਼ ’ਚ ਇਸ ਸਮੇਂ 18 ਬੋਇੰਗ ਮੈਕਸ ਜਹਾਜ਼ ਹਨ। ਮਾਰਚ 2019 ਤੋਂ ਹੀ ਇਹ ਗਰਾਉਂਡੇਡ ਹਨ। ਇਹ ਜਹਾਜ਼ ਰਿਆਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਅਤੇ ਦਿਵਾਲੀਆ ਹੋ ਚੁੱਕੀ ਜੈੱਟ ਏਅਰਵੇਜ਼ ਕੋਲ ਹਨ।

ਇਹ ਵੀ ਪੜ੍ਹੋ-'ਘਰ ਦੇ ਬਾਹਰ' ਮਾਸਕ ਲਗਾਉਣਾ ਜ਼ਰੂਰੀ ਨਹੀਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News