ਸਾਲ ’ਚ ਚੌਥੀ ਵਾਰ ਵਧੀ ਬਜਾਜ ਦੀ ਇਸ ਦਮਦਾਰ ਬਾਈਕ ਦੀ ਕੀਮਤ

Sunday, Oct 28, 2018 - 12:53 PM (IST)

ਸਾਲ ’ਚ ਚੌਥੀ ਵਾਰ ਵਧੀ ਬਜਾਜ ਦੀ ਇਸ ਦਮਦਾਰ ਬਾਈਕ ਦੀ ਕੀਮਤ

ਨਵੀਂ ਦਿੱਲੀ– ਬਜਾਜ ਆਟੋ ਨੇ ਆਪਣੀ ਪਾਵਰਫੁੱਲ ਬਾਈਕ ਡਾਮਿਨਰ 400 ਦੀ ਕੀਮਤ ਇਕ ਵਾਰ ਫਿਰ ਵਧਾ ਦਿੱਤੀ ਹੈ। ਇਕ ਸਾਲ ’ਚ ਚੌਥੀ ਵਾਰ ਇਸ ਬਾਈਕ ਦੀ ਕੀਮਤ ’ਚ ਵਾਧਾ ਹੋਇਆ ਹੈ। ਹੁਣ ਇਸ ਬਾਈਕ ਨੂੰ ਖਰੀਦਣ ਲਈ 1000 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਬਜਾਜ ਡਾਮਿਨਰ 400 ਦੀ ਨਵੀਂ ਕੀਮਤ ਅਨੁਸਾਰ ਹੁਣਤੁਹਾਨੂੰ ਨਾਨ ABS ਵੇਰੀਐਂਟ ਲਈ 1.49 ਲੱਖ ਰੁਪਏ ਖਰਚ ਕਰਨੇ ਪੈਣਗੇ ਉਥੇ ਹੀ ABS ਮਾਡਲ ਦੀ ਕੀਮਤ 1.63 ਲੱਖ ਰੁਪਏ ਤਕ ਪਹੁੰਚ ਗਈ ਹੈ। ਦੋਵੇਂ ਕੀਮਤਾਂ ਦਿੱਲੀ ਐਕਸ-ਸ਼ੋਅਰੂਮ ਦੀਆਂ ਗਈਆਂ ਹਨ।

PunjabKesari

ਬਜਾਜ ਡਾਮਿਨਰ ਦਾ ਭਾਰਤੀ ਬਾਜ਼ਾਰ 'ਚ ਮਹਿੰਦਰਾ ਮੋਜ਼ੋ ਤੇ ਰਾਇਲ ਐਨਫੀਲਡ ਥੰਡਰਬਰਡ 350 ਆਦਿ ਬਾਈਕਸ ਨਾਲ ਮੁਕਾਬਲਾ ਹੁੰਦਾ ਹੈ। ਇਸ ਤੋਂ ਪਹਿਲਾਂ ਬਜਾਜ ਡਾਮਿਨਰ ਦੀ ਜਨਵਰੀ 2018 'ਚ ਕੀਮਤ 1.42 ਲੱਖ ਰੁਪਏ ਸੀ। ਮਾਰਚ 'ਚ ਇਹ ਵੱਧ ਕੇ 1.44 ਲੱਖ ਰੁਪਏ ਤੇ ਮਈ 'ਚ ਇਹ ਵੱਧ ਕੇ 1.46 ਰੁਪਏ ਹੋਈ। ਫਿਰ ਜੁਲਾਈ 'ਚ ਫਿਰ ਇਸ ਦੀ ਕੀਮਤ 'ਚ 2 ਹਜ਼ਾਰ ਰੁਪਏ ਵੱਧ ਕੇ 1.48 ਲੱਖ ਰੁਪਏ ਤੱਕ ਪਹੁੰਚ ਚੁੱਕੀ ਗਈ ਸੀ।

PunjabKesari

ਇੰਜਣ ਪਾਵਰ
ਇਸ 'ਚ 373 ਸੀ. ਸੀ, 4 ਸਟ੍ਰੋਕ ਇੰਜਣ ਦਿੱਤਾ ਗਿਆ ਹੈ ਜੋ ਕਿ ਲਿਕਵਿਡ ਕੂਲਿੰਗ ਅਤੇ ਫਿਊਲ ਇੰਜੈਕਸ਼ਨ ਨਾਲ ਲੈਸ ਹੈ। ਇਹੀ ਇੰਜਣ KTM Duke 390 'ਚ ਵੀ ਦਿੱਤਾ ਗਿਆ ਹੈ। ਇਹ ਇੰਜਣ ਵੱਧ ਤੋ ਵੱਧ 35 ਬੀ. ਐੱਚ. ਪੀ ਦੀ ਪਾਵਰ ਤੇ ਇਨਾਂ ਹੀ ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਨ 'ਚ ਮਦਦ ਕਰਦਾ ਹੈ। ਗਿਅਰਬਾਕਸ 6 ਸਪੀਡ ਯੂਨਿਟ ਹੈ। ਮੋਟਰਸਾਈਕਲ 'ਚ ਐੱਲ. ਈ. ਡੀ ਹੈੱਡਲੈਂਪ ਹੈ।

ਇਸ 'ਚ ਡਿਊਲ ਏ. ਬੀ.ਐੱਸ. ਦੀ ਵੀ ਆਪਸ਼ਨ ਦਿੱਤੀ ਜਾਂਦੀ ਹੈ। ਇਹ 145 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਦੋੜ ਸਕਦੀ ਹੈ। ਬਜਾਜ ਦੀ ਇਹ ਬਾਈਕ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਸਿਰਫ਼ 7 ਸੈਕਿੰਡਸ 'ਚ ਫੜ ਸਕਦੀ ਹੈ।


Related News