ਬਜਾਜ ਆਟੋ ਦੀ ਵਿਕਰੀ ਨਵੰਬਰ ''ਚ 19 ਫੀਸਦੀ ਘਟੀ

Thursday, Dec 01, 2022 - 12:58 PM (IST)

ਬਜਾਜ ਆਟੋ ਦੀ ਵਿਕਰੀ ਨਵੰਬਰ ''ਚ 19 ਫੀਸਦੀ ਘਟੀ

ਨਵੀਂ ਦਿੱਲੀ- ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਵੀਰਵਾਰ ਨੂੰ ਦੱਸਿਆ ਕਿ ਨਵੰਬਰ 'ਚ ਉਸ ਦੀ ਵਿਕਰੀ ਇੱਕ ਸਾਲ ਪਹਿਲਾਂ ਦੀ ਤੁਲਨਾ 'ਚ 19 ਫੀਸਦੀ ਘੱਟ ਕੇ 3,06,552 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 3,79,276 ਵਾਹਨਾਂ ਦੀ ਵਿਕਰੀ ਹੋਈ ਸੀ।
ਕੰਪਨੀ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਕਿ ਘਰੇਲੂ ਬਾਜ਼ਾਰ 'ਚ ਕੁੱਲ ਵਿਕਰੀ 1,52,716 ਇਕਾਈ ਰਹੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ 1,58,755 ਇਕਾਈਆਂ ਦੀ ਤੁਲਨਾ 'ਚ 4 ਫੀਸਦੀ ਘੱਟ ਹੈ। ਬਜਾਜ ਆਟੋ ਨੇ ਕਿਹਾ ਕਿ ਪਿਛਲੇ ਮਹੀਨੇ ਉਸ ਦਾ ਨਿਰਯਾਤ 30 ਫੀਸਦੀ ਘਟ ਕੇ 1,53,836 ਇਕਾਈਆਂ ਰਹਿ ਗਿਆ ਜੋ ਪਿਛਲੇ ਸਾਲ ਸਮਾਨ ਮਹੀਨੇ 'ਚ 2,20,521 ਇਕਾਈ ਸੀ।


author

Aarti dhillon

Content Editor

Related News