ਬਜਾਜ ਆਟੋ, ਟਰਾਇੰਫ ਮੋਟਰਸਾਈਕਲ ਨੇ ਦੀ ਕੌਮਾਂਤਰੀ ਹਿੱਸੇਦਾਰੀ ਦੀ ਰਸਮੀ ਸ਼ੁਰੂਆਤ

01/25/2020 11:34:52 AM

ਪੁਣੇ — ਬਜਾਜ ਆਟੋ ਅਤੇ ਬ੍ਰਿਟੇਨ ਦੇ ਮੋਟਰਸਾਈਕਲ ਬ੍ਰਾਂਡ ਟਰਾਇੰਫ ਨੇ ਦੇਸ਼ ’ਚ ਮੱਧ ਸ਼੍ਰੇਣੀ (200 ਤੋਂ 800 ਸੀ. ਸੀ.) ਦੀਆਂ ਮੋਟਰਸਾਈਕਲਾਂ ਦੀ ਨਵੀਂ ਲੋੜੀ ਦੇ ਵਿਨਿਰਮਾਣ ਲਈ ਕੌਮਾਂਤਰੀ ਹਿੱਸੇਦਾਰੀ ਕੀਤੀ ਹੈ। ਦੋਵਾਂ ਕੰਪਨੀਆਂ ਨੇ ਅਗਸਤ 2017 ’ਚ ਇਸ ਹਿੱਸੇਦਾਰੀ ਦਾ ਐਲਾਨ ਕੀਤਾ ਸੀ। ਇਹ ਕੌਮਾਂਤਰੀ ਹਿੱਸੇਦਾਰੀ ਬਿਨਾਂ ਇਕਵਿਟੀ ਹਿੱਸੇਦਾਰੀ ਵਾਲੀ ਹੈ।

ਟਰਾਇੰਫ ਮੋਟਰਸਾਈਕਲ ਦੇ ਮੁੱਖ ਵਣਜ ਅਧਿਕਾਰੀ ਪਾਲ ਸਟਰੋਊਡ ਨੇ ਕਿਹਾ ਕਿ ਨਵੇਂ ਬ੍ਰਾਂਡ ਤਹਿਤ ਵਿਨਿਰਮਿਤ ਮੋਟਰਸਾਈਕਲ 2022 ਤੋਂ ਉਪਲੱਬਧ ਹੋਣਗੇ। ਇਨ੍ਹਾਂ ਦੀ ਕੀਮਤ 2 ਲੱਖ ਰੁਪਏ ਤੋਂ ਘੱਟ ਹੋਵੇਗੀ। ਬਜਾਜ ਆਟੋ ਦੇ ਪ੍ਰਬੰਧ ਨਿਰਦੇਸ਼ਕ ਰਾਜੀਵ ਬਜਾਜ ਨੇ ਕਿਹਾ,‘‘ਟਰਾਇੰਫ ਬ੍ਰਾਂਡ ਦੁਨੀਆ ਭਰ ’ਚ ਇਤਿਹਾਸਕ ਹੈ। ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਭਾਰਤ ਅਤੇ ਹੋਰ ਉੱਭਰਦੇ ਬਾਜ਼ਾਰਾਂ ’ਚ ਇਨ੍ਹਾਂ ਨਵੇਂ ਉਤਪਾਦਾਂ ਨੂੰ ਲੈ ਕੇ ਭਾਰੀ ਬੇਸਬਰੀ ਰਹੇਗੀ।’’ ਟਰਾਇੰਫ ਮੋਟਰਸਾਈਕਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਬਲੂਰ ਨੇ ਕਿਹਾ ਕਿ ਇਸ ਹਿੱਸੇਦਾਰੀ ਜ਼ਰੀਏ ਸਾਹਮਣੇ ਆਉਣ ਵਾਲੇ ਉਤਪਾਦ ਨੌਜਵਾਨਾਂ ਨੂੰ ਅਾਕਰਸ਼ਿਤ ਕਰਨਗੇ।


Related News