ਬਾਇਜੂ ਦੇ ਆਡਿਟਰ ਨੇ ਰਿਪੋਰਟ ਨੂੰ ਪਿਛਲੀ ਤਰੀਕ ਤੋਂ ਜਾਰੀ ਕਰਨ ਦਾ ਸੁਝਾਅ ਦਿੱਤਾ, ਅਸਤੀਫਾ ਸਿਰਫ ਦਿਖਾਵਾ
Sunday, Sep 08, 2024 - 11:43 AM (IST)
ਨਵੀਂ ਦਿੱਲੀ (ਭਾਸ਼ਾ) - ਸਿੱਖਿਆ ਤਕਨੀਕੀ ਕੰਪਨੀ ਬਾਇਜੂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਬਾਇਜੂ ਰਵਿੰਦਰਨ ਨੇ ਦੋਸ਼ ਲਾਇਆ ਕਿ ਕੰਪਨੀ ਦੀ ਆਡਿਟ ਕੰਪਨੀ ਬੀ. ਡੀ. ਓ. ਨੇ ਰਿਪੋਰਟ ਨੂੰ ਪਿਛਲੀ ਤਰੀਕ ਤੋਂ ਪ੍ਰਕਾਸ਼ਿਤ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਕੰਪਨੀ ਨੇ ਅਪ੍ਰਵਾਨ ਕਰ ਦਿੱਤਾ ਅਤੇ ਉਨ੍ਹਾਂ ਦਾ ਅਸਤੀਫਾ ਦਿਖਾਵੇ ਵਾਲਾ ਹੈ।
ਆਡਿਟ ਫਰਮ ਦੇ ਤੌਰ ’ਤੇ ਬੀ. ਡੀ. ਓ. ਦੇ ਅਸਤੀਫੇ ’ਤੇ ਰਵਿੰਦਰਨ ਨੇ ਦੱਸਿਆ ਕਿ ਆਡਿਟਰ ਦਿਵਾਲਾ ਕਾਰਵਾਈ ਬਾਰੇ ਸਭ ਤੋਂ ਪਹਿਲਾਂ ਜਾਣਦੇ ਹਨ ਪਰ ਉਨ੍ਹਾਂ ਨੇ ਇਸ ਬਾਰੇ ਅਦਾਲਤ ਵੱਲੋਂ ਨਿਯੁਕਤ ਦਿਵਾਲਾ ਹੱਲ ਪੇਸ਼ੇਵਰ (ਆਈ. ਆਰ. ਪੀ.) ਨੂੰ ਸੂਚਿਤ ਨਹੀਂ ਕੀਤਾ।
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਸਾਨੂੰ ਕਈ ਵਾਰ ਪਿਛਲੀਆਂ ਤਰੀਕਾਂ ’ਚ ਰਿਪੋਰਟ ਕਰਨ ਲਈ ਕਿਹਾ ਹੈ। ਇਹ ਸਭ ਹਾਲ ਹੀ ’ਚ ਹੋਇਆ ਹੈ। ਅਸੀਂ ਸਹਿਮਤ ਨਹੀਂ ਸੀ। ਸਾਡੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।