ਬਾਬਾ ਰਾਮਦੇਵ ਨੇ ਲਾਂਚ ਕੀਤਾ ''ਪਤੰਜਲੀ ਪਰਿਧਾਨ'', ਦੀਵਾਲੀ ''ਤੇ ਮਿਲੇਗੀ 25% ਦੀ ਛੋਟ

11/06/2018 8:44:21 AM

ਨਵੀਂ  ਦਿੱਲੀ - ਯੋਗ ਗੁਰੂ ਬਾਬਾ ਰਾਮਦੇਵ ਨੇ ਧਨਤੇਰਸ  ਦੇ ਖਾਸ  ਮੌਕੇ ਗਾਰਮੈਂਟਸ ਇੰਡਸਟਰੀ ’ਚ ਕਦਮ   ਰੱਖ ਦਿੱਤਾ ਹੈ।  ਸਵਾਮੀ ਰਾਮਦੇਵ ਨੇ  ਅੱਜ ਪਤੰਜਲੀ ‘ਪਰਿਧਾਨ’ ਨਾਂ ਨਾਲ ਇਕ ਐਕਸਕਲੂਸਿਵ ਸ਼ੋਅਰੂਮ ਦਾ ਉਦਘਾਟਨ ਕੀਤਾ।  ਧਨਤੇਰਸ   ਦੇ ਦਿਨ ਪਤੰਜਲੀ ‘ਪਰਿਧਾਨ’ ਦਾ ਪਹਿਲਾ ਸ਼ੋਅਰੂਮ ਦਿੱਲੀ  ਦੇ ਪੀਤਮਪੁਰਾ ’ਚ ਸਥਿਤ ਨੇਤਾਜੀ  ਸੁਭਾਸ਼ ਪਲੇਸ  ਦੇ ਅਗਰਵਾਲ ਸਾਈਬਰ ਪਲਾਜ਼ਾ ’ਚ ਖੋਲ੍ਹਿਆ ਗਿਆ ਹੈ।  ਪਤੰਜਲੀ  ਦੇ ਇਸ  ਸ਼ੋਅਰੂਮ ’ਚ ਡੈਨਿਮ ਤੋਂ ਲੈ ਕੇ ਏਥਨਿਕ ਵੀਅਰ ਤੱਕ ਸਭ ਕੁਝ ਵਿਕੇਗਾ।  

‘ਪਤੰਜਲੀ ਪਰਿਧਾਨ’ ਸ਼ੋਅਰੂਮ ’ਚ 3,000 ਨਵੇਂ ਪ੍ਰੋਡਕਟ ਵਿਕਣਗੇ।  ਇਨ੍ਹਾਂ ’ਚ ਭਾਰਤੀ ਕੱਪੜਿਆਂ  ਤੋਂ ਲੈ ਕੇ ਵੈਸਟਰਨ ਕੱਪੜੇ,  ਅਸੈੱਸਰੀਜ਼ ਅਤੇ ਗਹਿਣਿਆਂ ਤੱਕ ਦੀ ਵਿਕਰੀ ਹੋਵੇਗੀ।   ਦੀਵਾਲੀ ’ਤੇ ਇਸ ਸ਼ੋਅਰੂਮ ’ਚ 25 ਫੀਸਦੀ ਤੱਕ ਦਾ ਡਿਸਕਾਊਂਟ ਵੀ ਮਿਲੇਗਾ। 

PunjabKesari

ਦੇਸ਼ ’ਚ ਖੁੱਲ੍ਹਣਗੇ 25 ਨਵੇਂ ਸਟੋਰ 

ਬਾਬਾ  ਰਾਮਦੇਵ ਨੇ ਦੱਸਿਆ ਕਿ ਦਸੰਬਰ ਤੱਕ ਉਹ ਦੇਸ਼ ’ਚ ਕਰੀਬ 25 ਨਵੇਂ ਸਟੋਰ ਖੋਲ੍ਹਣਗੇ।  ਅਜੇ ਦਿੱਲੀ ’ਚ ਹੀ ਇਹ ਸਟੋਰ ਹੈ,  ਇੱਥੇ ਜੀਨਸ 1100 ਰੁਪਏ ਦੀ ਮਿਲ ਰਹੀ ਹੈ।  ‘ਪਰਿਧਾਨ’ ਸ਼ੋਅਰੂਮ ’ਚ ਲਿਵ ਫਿਟ ਸਪੋਰਟਸ ਵੀਅਰ,  ਏਥਨਿਕ ਵੀਅਰ,  ਅਾਸਥਾ ਵੂਮੈਨਸ ਵੀਅਰ  ਅਤੇ ਸੰਸਕਾਰ ਮੈਨਸ ਵੀਅਰ ਨਾਂ ਨਾਲ ਵੱਖ-ਵੱਖ ਕੈਟਾਗਰੀ ’ਚ ਕੱਪੜੇ ਵਿਕਣਗੇ।   ਮੈਨਸ ਵੀਅਰ ’ਚ ਜੀਨਸ ਵੀ ਵਿਕਣਗੀਆਂ। 

3000 ਪ੍ਰੋਡਕਟ ਹੋਣਗੇ ਲਾਂਚ

ਕੰਪਨੀ  ਦਾ ਦਾਅਵਾ ਹੈ ਕਿ ਸਵਦੇਸ਼ੀ ਜੀਨਸ ਭਾਰਤੀਆਂ,  ਖਾਸ ਕਰ ਕੇ ਔਰਤਾਂ ਲਈ ਬਹੁਤ ਹੀ ਆਰਾਮਦਾਇਕ  ਹੋਵੇਗੀ।  ‘ਪਰਿਧਾਨ’ ਤਹਿਤ ਕਰੀਬ 3000 ਪ੍ਰੋਡਕਟ ਲਾਂਚ ਹੋਣਗੇ।  ਪਰਿਧਾਨ  ਦੇ ਹੋਰ  ਉਤਪਾਦਾਂ ’ਚ ਬੈੱਡ ਸ਼ੀਟਸ,  ਯੋਗ ਵੀਅਰ,  ਸਪੋਟਰਸ ਵੀਅਰ ਵੀ ਭਾਰਤੀ ਸੰਸਕ੍ਰਿਤੀ ਤੋਂ ਪ੍ਰੇਰਿਤ ਹੋਣਗੇ।  ਪਤੰਜਲੀ ਕਈ ਖੇਤਰਾਂ ’ਚ ਆਪਣੇ ਉਤਪਾਦ ਉਤਾਰ ਚੁੱਕੀ ਹੈ।  ਪਤੰਜਲੀ   ਦੇ ਐੱਮ. ਡੀ.  ਤੇ ਕੋ-ਫਾਊਂਡਰ ਬਾਲਕ੍ਰਿਸ਼ਨ ਅਨੁਸਾਰ ਹੁਣ ‘ਪਰਿਧਾਨ’  ਤਹਿਤ  ਕੰਪਨੀ ਮੈਟਰੋ ਅਤੇ ਨਾਨ-ਮੈਟਰੋ ਸ਼ਹਿਰਾਂ ’ਚ ਕਰੀਬ 100 ਸਟੋਰ ਖੋਲ੍ਹੇਗੀ।  ਨੋਇਡਾ  ’ਚ ਕੱਪੜੇ  ਦੇ ਕੰਮ ਲਈ ਪਹਿਲਾਂ ਹੀ ਵੱਖ ਤੋਂ ਇਕ ਟੀਮ ਬਣਾ ਦਿੱਤੀ ਗਈ ਹੈ। 
 


Related News