ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ ਦਾਨੀ ਬਣੇ ਅਜ਼ੀਮ ਪ੍ਰੇਮਜੀ, 52750 ਕਰੋੜ ਰੁਪਏ ਦੇ ਸ਼ੇਅਰ ਕੀਤੇ ਦਾਨ

Thursday, Mar 14, 2019 - 11:49 AM (IST)

ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ ਦਾਨੀ ਬਣੇ ਅਜ਼ੀਮ ਪ੍ਰੇਮਜੀ, 52750 ਕਰੋੜ ਰੁਪਏ ਦੇ ਸ਼ੇਅਰ ਕੀਤੇ ਦਾਨ

ਨਵੀਂ ਦਿੱਲੀ—ਆਈ.ਟੀ. ਦਿੱਗਜ ਅਤੇ ਵਿਪਰੋ ਦੇ ਪ੍ਰਧਾਨ ਅਜ਼ੀਮ ਪ੍ਰੇਮਜੀ ਨੇ ਵਿਪਰੋ ਲਿਮਟਿਡ ਦੇ 34 ਫੀਸਦੀ ਸ਼ੇਅਰ ਭਾਵ 52.750 ਕਰੋੜ ਰੁਪਏ ਬਾਜ਼ਾਰ ਮੁੱਲ ਦੇ ਸ਼ੇਅਰ ਪਰੋਉਪਕਾਰ ਕੰਮ ਲਈ ਦਾਨ 'ਚ ਦੇ ਦਿੱਤੇ ਹਨ। ਫਾਊਂਡੇਸਨ ਨੇ ਆਪਣੇ ਬਿਆਨ 'ਚ ਕਿਹਾ ਕਿ ਅਜ਼ੀਮ ਪ੍ਰੇਮਜੀ ਨੇ ਆਪਣੀਆਂ ਨਿੱਜੀ ਸੰਪਤੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਤਿਆਗ ਕਰ ਅਤੇ ਚੈਰਿਟੀ ਕੰਮ ਲਈ ਉਸ ਨੂੰ ਦਾਨ ਦੇ ਕੇ ਪਰੋਉਪਕਾਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਧਾਈ ਹੈ, ਜਿਸ ਨਾਲ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਦੇ ਪਰੋਉਪਕਾਰ ਕੰਮਾਂ ਨੂੰ ਸਹਿਯੋਗ ਮਿਲੇਗਾ। ਬਿਆਨ ਮੁਤਾਬਕ ਇਸ ਪਹਿਲਾਂ ਨਾਲ, ਪ੍ਰੇਮਜੀ ਵਲੋਂ ਪਰੋਉਪਕਾਰ ਕੰਮ ਲਈ ਦਾਨ ਕੀਤੀ ਗਈ ਕੁੱਲ ਰਕਮ 145,000 ਕਰੋੜ ਰੁਪਏ (21 ਅਰਬ ਡਾਲਰ) ਹੋ ਗਈ ਹੈ, ਜੋ ਵਿਰਪੋ ਲਿਮਡਿਟ ਦੀ ਆਰਥਿਕ ਅਗਵਾਈ ਦਾ 67 ਫੀਸਦੀ ਹੈ। 
ਦੱਸ ਦੇਈਏ ਕਿ ਪ੍ਰੇਮਜੀ ਨੂੰ ਫਰਾਂਸ ਦਾ ਸਰਵ ਉੱਚ ਨਾਗਰਿਕ ਸਨਮਾਨ 'ਸ਼ੇਵੇਲੀਅਰ ਡੀ ਲਾਅ ਲੀਜਨ ਡੀ ਆਨਰ' ਵੀ ਦਿੱਤਾ ਗਿਆ ਸੀ। ਆਈ.ਟੀ. ਵਿਭਾਗ ਵਿਕਸਿਤ ਕਰਨ ਫਰਾਂਸ 'ਚ ਆਰਥਿਕ ਦਖਲ ਦੇਣ ਅਤੇ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਅਤੇ ਯੂਨੀਵਰਸਿਟੀਆਂ ਦੇ ਰਾਹੀਂ ਇਕ ਸਮਾਜਸੇਵੀ ਦੇ ਰੂਪ 'ਚ ਸਮਾਜ 'ਚ ਉਨ੍ਹਾਂ ਦੇ ਯੋਗਦਾਨ ਨੂੰ ਲੈ ਕੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਪ੍ਰੇਮਜੀ ਤੋਂ ਪਹਿਲਾਂ ਇਹ ਸਨਮਾਨ ਪਾਉਣ ਵਾਲੇ ਭਾਰਤੀ ਲੋਕਾਂ 'ਚੋਂ ਬੰਗਾਲੀ ਅਭਿਨੇਤਾ ਸੌਮਿਤਰ ਚੈਟਰਜੀ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਸ਼ਾਮਲ ਹਨ। 
ਵਰਣਨਯੋਗ ਹੈ ਕਿ ਪਾਕਿਸਤਾਨ ਦੇ ਵੱਖ ਹੋਣ ਦੇ ਬਾਅਦ ਜਿੰਨਾ ਨੇ ਪ੍ਰੇਮ ਦੇ ਪਿਤਾ ਹਾਸ਼ਿਮ ਪ੍ਰੇਮਜੀ ਨੂੰ ਪਾਕਿਸਤਾਨ ਦਾ ਵਿੱਤ ਮੰਤਰੀ ਬਣਾਉਣ ਦਾ ਆਫਰ ਦਿੱਤਾ ਸੀ ਪਰ ਉਨ੍ਹਾਂ ਨੇ ਭਾਰਤ 'ਚ ਰਹਿਣਾ ਪਸੰਦ ਕੀਤਾ। ਉਹ ਆਪਣੇ ਸਮੇਂ 'ਚ ਮਸ਼ਹੂਰ ਵਪਾਰੀ ਸਨ।


author

Aarti dhillon

Content Editor

Related News