ਐਕਸਿਸ ਸਕਿਓਰਿਟੀਜ਼ ਨੇ 2-3-5 ਦਿਨ ਦਾ ''ਵਰਕ ਫਰਾਮ ਹੋਮ'' ਮਾਡਲ ਪੇਸ਼ ਕੀਤਾ

Saturday, May 30, 2020 - 03:03 PM (IST)

ਐਕਸਿਸ ਸਕਿਓਰਿਟੀਜ਼ ਨੇ 2-3-5 ਦਿਨ ਦਾ ''ਵਰਕ ਫਰਾਮ ਹੋਮ'' ਮਾਡਲ ਪੇਸ਼ ਕੀਤਾ

ਨਵੀਂ ਦਿੱਲੀ (ਭਾਸ਼ਾ) : ਬ੍ਰੋਕਰੇਜ ਕੰਪਨੀ ਐਕਸਿਸ ਸਕਿਓਰਿਟੀਜ਼ ਨੇ 2-3-5 ਦਿਨ ਦਾ ਘਰੋਂ ਕੰਮ (ਵਰਕ ਫਰਾਮ ਹੋਮ) ਕਰਨ ਦਾ ਮਾਡਲ ਪੇਸ਼ ਕੀਤਾ ਹੈ। ਇਸ ਨਾਲ ਕੰਪਨੀ ਇਹ ਯਕੀਨੀ ਕਰ ਸਕੇਗੀ ਕਿ ਕੋਵਿਡ-19 ਮਹਾਮਾਰੀ ਦੌਰਾਨ ਘੱਟ ਤੋਂ ਘੱਟ ਗਿਣਤੀ ਵਿਚ ਲੋਕਾਂ ਨੂੰ ਦਫ਼ਤਰ ਆਉਣਾ ਪਏ। ਇਸ ਮਾਡਲ ਦੇ ਤਹਿਤ ਕਰਮਚਾਰੀ ਹਫ਼ਤੇ ਵਿਚ 2, 3 ਜਾਂ 5 ਦਿਨ ਦਫ਼ਤਰ ਆਉਣਗੇ। ਇਹ ਉਨ੍ਹਾਂ ਦੇ ਕੰਮ ਦੀ ਮਹੱਤਤਾ, ਜਟਿਲਤਾ ਅਤੇ ਉਨ੍ਹਾਂ ਦੀ ਭੂਮਿਕਾ 'ਤੇ ਨਿਰਭਰ ਕਰੇਗਾ।

ਐਕਸਿਸ ਸਕਿਓਰਿਟੀਜ਼ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬੀ ਗੋਪਕੁਮਾਰ ਨੇ ਕਿਹਾ ,'ਲੋੜ ਅਨੁਸਾਰ ਅਸੀਂ ਲੋਕਾਂ ਨੂੰ 2ਡੀ-3ਡੀ-5ਡੀ ਵਿਚ ਵਰਗੀਕ੍ਰਿਤ ਕੀਤਾ ਹੈ। ਅਸੀਂ ਇਹ ਵੀ ਵਿਵਸਥਾ ਕੀਤੀ ਹੈ ਕਿ ਜਿਨ੍ਹਾਂ ਕਾਮਿਆਂ ਦੇ ਘਰ-ਪਰਿਵਾਰ ਵਿਚ ਬਜ਼ੁਰਗ ਅਤੇ ਛੋਟੇ ਬੱਚੇ ਹਨ ਉਨ੍ਹਾਂ ਨੂੰ ਦਫ਼ਤਰ ਨਾ ਆਉਣਾ ਪਏ।' ਉਨ੍ਹਾਂ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਐਕਸਿਸ ਸਕਿਓਰਿਟੀਜ਼ ਆਪਣੇ ਦਫ਼ਤਰ 3 ਪੜਾਵਾਂ ਵਿਚ ਖੋਲ੍ਹੇਗੀ। ਇਹ ਸਥਿਤੀ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਿਰਭਰ ਕਰੇਗਾ। ਕੰਪਨੀ ਨੇ ਕਿਹਾ ਕਿ ਪਹਿਲੇ ਪੜਾਅ ਵਿਚ 10 ਫੀਸਦੀ ਕਾਮੇ ਦਫਤਰ ਆਣਉਗੇ। ਇਨ੍ਹਾਂ ਵਿਚ ਟੀਮ ਲੀਡਰ ਅਤੇ ਵਿਭਾਗ ਮੁਖੀ ਸ਼ਾਮਲ ਹੋਣਗੇ। ਦੂਜੇ ਪੜਾਅ ਵਿਚ 30 ਫੀਸਦੀ ਅਤੇ ਤੀਜੇ ਪੜਾਅ ਵਿਚ 60 ਫੀਸਦੀ ਕਾਮਿਆਂ ਨੂੰ ਦਫਤਰ ਸੱਦਿਆ ਜਾਵੇਗਾ।


author

cherry

Content Editor

Related News