AXIS ਬੈਂਕ ਗਾਹਕਾਂ ਨੂੰ ਝਟਕਾ, FD ਦਰਾਂ ਵਿਚ ਇੰਨੀ ਕਟੌਤੀ ਹੋਈ ਲਾਗੂ

Wednesday, Sep 25, 2019 - 03:55 PM (IST)

AXIS ਬੈਂਕ ਗਾਹਕਾਂ ਨੂੰ ਝਟਕਾ, FD ਦਰਾਂ ਵਿਚ ਇੰਨੀ ਕਟੌਤੀ ਹੋਈ ਲਾਗੂ

ਨਵੀਂ ਦਿੱਲੀ— FD ਗਾਹਕਾਂ ਨੂੰ ਲਗਾਤਾਰ ਨਿਰਾਸ਼ਾ ਹੱਥ ਲੱਗ ਰਹੀ ਹੈ। ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਕਟੌਤੀ ਜਾਰੀ ਹੈ। ਹਾਲ ਹੀ 'ਚ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਫਿਕਸਡ ਡਿਪਾਜ਼ਿਟ ਦਰਾਂ 'ਚ ਕੀਤੀ ਗਈ ਕਟੌਤੀ ਮਗਰੋਂ ਨਿੱਜੀ ਖੇਤਰ ਦੀ ਐਕਿਸਸ ਬੈਂਕ ਨੇ ਵੀ ਮਹੀਨੇ 'ਚ ਦੂਜੀ ਵਾਰ ਐੱਫ. ਡੀ. ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਬੈਂਕ ਵੱਲੋਂ ਐੱਫ. ਡੀ. ਦਰਾਂ 'ਚ ਕੀਤੀ ਗਈ ਕਮੀ ਬੁੱਧਵਾਰ ਯਾਨੀ 25 ਸਤੰਬਰ ਤੋਂ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਬੈਂਕ ਨੇ 9 ਸਤੰਬਰ 2019 ਨੂੰ ਕਟੌਤੀ ਕੀਤੀ ਸੀ।

PunjabKesari

 

3 ਤੋਂ 6 ਮਹੀਨਿਆਂ ਵਿਚਕਾਰ ਵਾਲੀ ਐੱਫ. ਡੀ. 'ਤੇ ਐਕਸਿਸ ਬੈਂਕ ਹੁਣ 5.75 ਫੀਸਦੀ ਵਿਆਜ ਦੇਵੇਗਾ। 6 ਤੋਂ 9 ਮਹੀਨੇ ਵਿਚਕਾਰ ਦੀ ਐੱਫ. ਡੀ. 'ਤੇ 6.25 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ।

PunjabKesari

ਉੱਥੇ ਹੀ, ਇਕ ਸਾਲ ਵਾਲੀ ਐੱਫ. ਡੀ. 'ਤੇ ਹੁਣ ਸਿਰਫ 6.60 ਫੀਸਦੀ ਵਿਆਜ ਹੀ ਮਿਲੇਗਾ, ਜੋ ਪਹਿਲਾਂ 7 ਫੀਸਦੀ ਦਿੱਤਾ ਜਾ ਰਿਹਾ ਸੀ। ਜੇਕਰ ਤੁਸੀਂ 1 ਸਾਲ 25 ਦਿਨ ਤੋਂ 18 ਮਹੀਨੇ ਵਿਚਕਾਰ ਵਾਲੀ ਐੱਫ. ਡੀ. ਬੁੱਕ ਕਰਦੇ ਹੋ ਤਾਂ 6.70 ਫੀਸਦੀ ਦੀ ਦਰ ਨਾਲ ਵਿਆਜ ਲੈ ਸਕਦੇ ਹੋ। ਪਹਿਲਾਂ 1 ਸਾਲ 25 ਦਿਨ ਤੋਂ 14 ਮਹੀਨੇ ਵਿਚਕਾਰ ਵਾਲੀ ਐੱਫ. ਡੀ. 'ਤੇ 7.10 ਫੀਸਦੀ ਵਿਆਜ ਦਿੱਤਾ ਜਾ ਰਿਹਾ ਸੀ ਅਤੇ 18 ਮਹੀਨੇ ਦੀ ਐੱਫ. ਡੀ. 'ਤੇ 6.85 ਫੀਸਦੀ ਇੰਟਰਸਟ ਰੇਟ ਸੀ।

ਹਾਲਾਂਕਿ, ਹੁਣ 2 ਸਾਲ ਤੋਂ 3 ਸਾਲ ਵਿਚਕਾਰ ਵਾਲੀ ਐੱਫ. ਡੀ. 'ਤੇ ਤੁਹਾਨੂੰ 7 ਫੀਸਦੀ ਇੰਟਰਸਟ ਰੇਟ ਮਿਲੇਗਾ, ਜੋ ਪਹਿਲਾਂ 6.85 ਫੀਸਦੀ ਸੀ। 3 ਤੋਂ 5 ਸਾਲ ਵਿਚਕਾਰ ਵਾਲੀ ਐੱਫ. ਡੀ. 'ਤੇ ਵਿਆਜ ਦਰ 0.10 ਫੀਸਦੀ ਘਟਾ ਕੇ 6.75 ਫੀਸਦੀ ਕਰ ਦਿੱਤੀ ਗਈ ਹੈ।

PunjabKesari


Related News