ਐਕਸਿਸ ਬੈਂਕ ਨੇ FD ਦੀਆਂ ਵਿਆਜ ਦਰਾਂ ''ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ

03/22/2021 5:59:03 PM

ਨਵੀਂ ਦਿੱਲੀ : ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ FD 'ਤੇ ਵਿਆਜ ਦਰਾਂ ਵਿਚ ਸੋਧ ਕੀਤੀ ਹੈ। ਨਵੀਂਆਂ ਵਿਆਜ ਦਰਾਂ 18 ਮਾਰਚ ਤੋਂ ਲਾਗੂ ਹੋ ਗਈਆਂ ਹਨ। ਖ਼ਾਤਾਧਾਰਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ ਐਫ.ਡੀ. ਲੈ ਸਕਦੇ ਹਨ। ਵਿਆਜ ਦਰਾਂ ਵਿਚ ਸੋਧ ਤੋਂ ਬਾਅਦ ਐਕਸਿਸ ਬੈਂਕ 7 ਦਿਨਾਂ ਅਤੇ 29 ਦਿਨਾਂ ਦੀ ਐਫਡੀਜ਼ 'ਤੇ 2.50 ਪ੍ਰਤੀਸ਼ਤ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ 30 ਦਿਨਾਂ ਤੋਂ ਲੈ ਕੇ 3 ਮਹੀਨਿਆਂ ਤੱਕ ਦੀਆਂ ਐਫ.ਡੀਜ਼. ਉੱਤੇ 3% ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 3 ਮਹੀਨਿਆਂ ਤੋਂ 6 ਮਹੀਨਿਆਂ ਤੱਕ ਦੀਆਂ ਐਫ.ਡੀਜ਼. 'ਤੇ 3.5% ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ

ਐਕਸਿਸ ਬੈਂਕ ਛੇ ਮਹੀਨਿਆਂ ਤੋਂ 11 ਮਹੀਨੇ 25 ਦਿਨ ਤੋਂ ਘੱਟ ਸਮੇਂ ਵਿਚ ਮੈਚਿਓਰ ਹੋਣ ਵਾਲੀਆਂ ਐਫਡੀਜ਼ ਲਈ 4.40 ਫ਼ੀਸਦੀ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ 11 ਮਹੀਨੇ 25 ਦਿਨ ਤੋਂ 1 ਸਾਲ 5 ਦਿਨਾਂ ਦੀ ਐਫ.ਡੀ. ਉੱਤੇ ਵਿਆਜ ਦਰ 5.15 ਪ੍ਰਤੀਸ਼ਤ ਹੈ ਅਤੇ 1 ਸਾਲ ਤੋਂ 5 ਦਿਨ ਤੋਂ 18 ਮਹੀਨੇ ਤੋਂ ਘੱਟ ਐਫਡੀਜ਼ ਲਈ ਵਿਆਜ ਦਰ 5.10 ਪ੍ਰਤੀਸ਼ਤ ਹੈ। ਐਕਸਿਸ ਬੈਂਕ 18 ਮਹੀਨਿਆਂ ਤੋਂ ਲੈ ਕੇ 2 ਸਾਲ ਤੋਂ ਘੱਟ ਦੀ ਮਿਆਦ ਦੀ ਜਮ੍ਹਾਂ ਰਕਮ 'ਤੇ 5.25% ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਰਿਟਰਨ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ DGCA ਸਖ਼ਤ, ਨਵੇਂ ਦਿਸ਼ਾ ਨਿਰਦੇਸ਼ ਜਾਰੀ

ਐਕਸਿਸ ਬੈਂਕ ਦੀਆਂ ਤਾਜ਼ਾ ਐਫਡੀ ਦੀਆਂ ਦਰਾਂ 18 ਮਾਰਚ ਤੋਂ ਲਾਗੂ ਹੋ ਗਈਆਂ ਹਨ

  • 7 ਦਿਨ ਤੋਂ 29 ਦਿਨ - 2.50%
  • 30 ਦਿਨ ਤੋਂ 90 ਦਿਨ - 3%
  • 3 ਮਹੀਨੇ ਤੋਂ 6 ਮਹੀਨੇ - 3.5%
  • 6 ਮਹੀਨੇ ਤੋਂ 11 ਮਹੀਨੇ 25 ਦਿਨ  - 4.40%
  • 11 ਮਹੀਨੇ 25 ਦਿਨ ਤੋਂ 1 ਸਾਲ 5 ਦਿਨ - 5.15%
  • 1 ਸਾਲ 5 ਦਿਨ ਤੋਂ 18 ਮਹੀਨੇ - 5.10 %  
  • 18 ਮਹੀਨੇ ਤੋਂ 2 ਸਾਲ - 5.25 % 
  • 2 ਸਾਲ ਤੋਂ 5 ਸਾਲ - 5.40%
  • 5 ਸਾਲ ਤੋਂ 10 ਸਾਲ - 5.75%

ਇਹ ਵੀ ਪੜ੍ਹੋ : Apple 'ਤੇ ਲੱਗਾ 2235 ਕਰੋੜ ਰੁਪਏ ਦਾ ਜੁਰਮਾਨਾ, ਕੰਪਨੀ ਨੇ ਆਪਣੀ ਸਫ਼ਾਈ 'ਚ ਦਿੱਤਾ ਇਹ ਬਿਆਨ

ਸੀਨੀਅਰ ਸਿਟੀਜ਼ਨ ਲਈ ਵਿਆਜ ਦਰ

ਜੇ ਤੁਸੀਂ ਬਜ਼ੁਰਗ ਨਾਗਰਿਕਾਂ ਦੀ ਗੱਲ ਕਰਦੇ ਹੋ, ਤਾਂ ਉਹ ਬੈਂਕ ਤੋਂ ਐੱਫ ਡੀ 'ਤੇ ਵਧੇਰੇ ਵਿਆਜ ਪ੍ਰਾਪਤ ਕਰ ਸਕਦੇ ਹਨ ਬਜ਼ੁਰਗ ਨਾਗਰਿਕਾਂ ਨੂੰ 2.5% ਤੋਂ 6.50% ਤੱਕ ਦੀਆਂ ਵਿਆਜ ਦਰਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਐਫਡੀ ਦੀ ਸਹੂਲਤ 7 ਦਿਨਾਂ ਤੋਂ 10 ਸਾਲਾਂ ਲਈ ਉਪਲਬਧ ਹੈ।

ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News