ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ ''ਤੇ ਇੰਨੀ ਹੋਵੇਗੀ ਕਮਾਈ

03/30/2021 9:15:07 AM

ਨਵੀਂ ਦਿੱਲੀ- ਕੋਟਕ ਮਹਿੰਦਰਾ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ ਵਿਚ ਬਦਲਾਅ ਕਰ ਦਿੱਤਾ ਹੈ। ਬੈਂਕ ਹੁਣ 2.50 ਫ਼ੀਸਦੀ ਤੋਂ ਲੈ ਕੇ 5.30 ਫ਼ੀਸਦੀ ਵਿਆਜ ਦੇ ਰਿਹਾ ਹੈ। ਇਸ ਤੋਂ ਪਹਿਲਾਂ ਐਕਸਿਸ ਬੈਂਕ ਨੇ ਵੀ ਐੱਫ. ਡੀ. 'ਤੇ ਵਿਆਜ ਦਰਾਂ ਵਿਚ ਤਬਦੀਲੀ ਕੀਤੀ ਸੀ। ਕੋਟਕ ਬੈਂਕ ਨੇ ਇਕ ਸਾਲ ਤੋਂ 389 ਦਿਨਾਂ ਤੱਕ ਦੀ ਐੱਫ. ਡੀ. ਲਈ ਵਿਆਜ ਦਰ 4.50 ਫ਼ੀਸਦੀ ਕਰ ਦਿੱਤੀ ਹੈ। ਇੱਥੇ ਦੇਖੋ ਹੁਣ ਤੁਹਾਨੂੰ ਐੱਫ. ਡੀ. 'ਤੇ ਕਿੰਨਾ ਵਿਆਜ ਮਿਲੇਗਾ।

ਕੋਟਕ ਮਹਿੰਦਰਾ ਬੈਂਕ ਵਿਚ ਇਕ ਸਾਲ ਦੀ ਐੱਫ. ਡੀ. 'ਤੇ 4.50 ਫ਼ੀਸਦੀ ਵਿਆਜ ਦੇ ਹਿਸਾਬ ਨਾਲ 1 ਲੱਖ ਰੁਪਏ 'ਤੇ ਤੁਹਾਨੂੰ ਮਿਆਦ ਪੂਰੀ ਹੋਣ 'ਤੇ 4,576 ਰੁਪਏ ਦੀ ਵਿਆਜ ਆਮਦਨ ਹੋਵੇਗੀ। ਦੋ ਸਾਲ ਦੀ ਐੱਫ. ਡੀ. 'ਤੇ ਬੈਂਕ 5 ਫ਼ੀਸਦੀ ਵਿਆਜ ਦੇ ਰਿਹਾ ਹੈ, ਯਾਨੀ 10,448 ਰੁਪਏ ਦੀ ਵਿਆਜ ਆਮਦਨ ਹੋਵੇਗੀ। ਪੰਜ ਸਾਲ ਦੀ ਐੱਫ. ਡੀ. 'ਤੇ ਵਿਆਜ ਦਰ 5.30 ਫ਼ੀਸਦੀ ਹੈ, ਇਸ ਹਿਸਾਬ ਨਾਲ 1 ਲੱਖ ਰੁਪਏ ਪਿੱਛੇ 30,116 ਰੁਪਏ ਦਾ ਵਿਆਜ ਪ੍ਰਾਪਤ ਹੋਵੇਗਾ।

ਸਮਾਂ ਨਵੀਂ ਵਿਆਜ ਦਰ (% ਵਿਚ)
7 ਤੋਂ 30 ਦਿਨ 2.50
31 ਤੋਂ 90 ਦਿਨ 2.75
91 ਤੋਂ 179 ਦਿਨ 3.25
180 ਤੋਂ 364 ਦਿਨ 4.40
365 ਦਿਨ ਤੋਂ 389 ਦਿਨ 4.50
390 ਦਿਨ (12 ਮਹੀਨੇ 25 ਦਿਨ) 4.90
23 ਮਹੀਨੇ ਤੋਂ 3 ਸਾਲ 5.00
3 ਸਾਲ ਅਤੇ ਇਸ ਤੋਂ ਵੱਧ ਪਰ 4 ਸਾਲ ਤੋਂ ਘੱਟ 5.10
4 ਸਾਲ ਅਤੇ ਇਸ ਤੋਂ ਵੱਧ ਪਰ 5 ਸਾਲ ਤੋਂ ਘੱਟ 5.25
5 ਸਾਲ ਤੋਂ 10 ਸਾਲ 5.30

ਇਹ ਵੀ ਪੜ੍ਹੋ- 15 ਸਾਲ ਪੁਰਾਣੀ ਗੱਡੀ 'ਤੇ ਲੱਗੇਗਾ ਗ੍ਰੀਨ ਟੈਕਸ, ਸਰਕਾਰ ਨੇ ਖਿੱਚੀ ਤਿਆਰੀ

ਉੱਥੇ ਹੀ, ਐਕਸਿਸ ਬੈਂਕ ਹੁਣ ਇਕ ਸਾਲ ਦੀ ਐੱਫ. ਡੀ. 'ਤੇ 5.15 ਫ਼ੀਸਦੀ ਵਿਆਜ ਦੇ ਰਿਹਾ ਹੈ। ਐਕਸਿਸ ਬੈਂਕ ਵਿਚ ਸਭ ਤੋਂ ਉੱਚੀ ਵਿਆਜ ਦਰ 5 ਸਾਲ ਤੋਂ ਵੱਧ ਅਤੇ 10 ਸਾਲ ਦੀ ਐੱਫ. ਡੀ. 'ਤੇ ਦਿੱਤੀ ਜਾ ਰਹੀ ਹੈ, ਜੋ ਕਿ 5.75 ਫ਼ੀਸਦੀ ਹੈ। ਉੱਥੇ ਹੀ, ਦੋ ਸਾਲ ਤੋਂ 5 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਇਹ ਬੈਂਕ 5.40 ਫ਼ੀਸਦੀ ਵਿਆਜ ਦੇ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਐਕਸਿਸ ਬੈਂਕ ਵਿਚ 5.15 ਫ਼ੀਸਦੀ ਦੀ ਵਿਆਜ ਦਰ 'ਤੇ 1 ਸਾਲ ਲਈ ਇਕ ਲੱਖ ਰੁਪਏ ਦੀ ਐੱਫ. ਡੀ. ਕਰਾਉਂਦੇ ਹੋ ਤਾਂ ਇਹ ਪੂਰੀ ਹੋਣ 'ਤੇ ਤੁਹਾਨੂੰ 5,250 ਰੁਪਏ ਦੀ ਵਿਆਜ ਆਮਦਨ ਹੋਵੇਗੀ, ਦੋ ਸਾਲ ਵਿਚ ਇਕ ਲੱਖ ਰੁਪਏ 'ਤੇ 11,324 ਰੁਪਏ ਦਾ ਰਿਟਰਨ ਪ੍ਰਾਪਤ ਹੋਵੇਗਾ।

ਐਕਸਿਸ ਬੈਂਕ FD 'ਤੇ ਕਿੰਨਾ ਵਿਆਜ ਦੇ ਰਿਹਾ

ਸਮਾਂ ਨਵੀਂ ਵਿਆਜ ਦਰ (% ਵਿਚ)
7 ਤੋਂ 29 ਦਿਨ 2.50
30 ਤੋਂ 90 ਦਿਨ 3.00
3 ਤੋਂ 6 ਮਹੀਨੇ 3.50
6 ਤੋਂ 11 ਮਹੀਨੇ 25 ਦਿਨ 4.40
11 ਮਹੀਨੇ 25 ਦਿਨ ਤੋਂ 1 ਸਾਲ 5 ਦਿਨ 5.15
1 ਸਾਲ 5 ਦਿਨ ਤੋਂ 18 ਮਹੀਨੇ 5.10
18 ਮਹੀਨੇ ਤੋਂ 2 ਸਾਲ 5.25
2 ਸਾਲ ਤੋਂ 5 ਸਾਲ 5.40
5 ਸਾਲ ਤੋਂ 10 ਸਾਲ 5.75

ਇਹ ਵੀ ਪੜ੍ਹੋ- HDFC ਬੈਂਕ ਦੀ ਸੌਗਾਤ, FD 'ਤੇ ਇਨ੍ਹਾਂ ਨੂੰ ਹੋਵੇਗੀ ਮੋਟੀ ਕਮਾਈ, ਜਾਣੋ ਸਕੀਮ

ਬੈਂਕ ਐੱਫ. ਡੀ. ਤੋਂ ਇਲਾਵਾ ਤੁਸੀਂ ਡਾਕਘਰ ਸਕੀਮਾਂ ਵਿਚ ਵੀ ਨਿਵੇਸ਼ ਕਰ ਸਕਦੇ ਹੋ ਜਿੱਥੇ ਪੀ. ਪੀ. ਐੱਫ., ਕਿਸਾਨ ਵਿਕਾਸ ਪੱਤਰ, ਨੈਸ਼ਨਲ ਸੇਵਿੰਗ ਸਰਟੀਫਿਕੇਟ 'ਤੇ ਵਿਆਜ ਦਰ ਜ਼ਿਆਦਾ ਮਿਲ ਰਹੀ ਹੈ। ਗੌਰਤਲਬ ਹੈ ਕਿ ਪਿਛਲੇ 10 ਸਾਲਾਂ ਵਿਚ ਐੱਫ. ਡੀ. 'ਤੇ ਵਿਆਜ ਦਰਾਂ ਵਿਚ ਕਾਫ਼ੀ ਕਮੀ ਆਈ ਹੈ। 2011 ਵਿਚ ਦੇਸ਼ ਦਾ ਸਭ ਤੋਂ ਵੱਡਾ ਬੈਂਕ ਐੱਸ. ਬੀ. ਆਈ. ਵੱਧ ਤੋਂ ਵੱਧ 9.25 ਫ਼ੀਸਦੀ ਤੱਕ ਵਿਆਜ ਦੇ ਰਿਹਾ ਸੀ, ਜੋ ਹੁਣ 5.40 ਫ਼ੀਸਦੀ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਦੇ ਜ਼ਿਆਦਾਤਰ ਬੈਂਕ ਐੱਫ. ਡੀ. 'ਤੇ ਵੱਧ ਤੋਂ ਵੱਧ 5 ਤੋਂ 6 ਫ਼ੀਸਦੀ ਤੱਕ ਦਾ ਵਿਆਜ ਦੇ ਰਹੇ ਹਨ।

 


Sanjeev

Content Editor

Related News