ਰਿਫੰਡ ਪਾਉਣ ਲਈ ਰਿਟਰਨ ’ਚ ਵਧਾ-ਚੜ੍ਹਾ ਕੇ, ਫਰਜ਼ੀ ਦਾਅਵੇ ਕਰਨ ਤੋਂ ਬਚਣ ਕਰਦਾਤਾ : ਆਮਦਨ ਕਰ ਵਿਭਾਗ

Monday, Jul 29, 2024 - 04:15 PM (IST)

ਨਵੀਂ ਦਿੱਲੀ (ਭਾਸ਼ਾ) - ਆਮਦਨ ਕਰ ਵਿਭਾਗ ਨੇ ਰਿਟਰਨ ਦਾਖਲ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਉਹ ਖਰਚਿਆਂ ਲਈ ਫਰਜ਼ੀ ਦਾਅਵੇ ਨਾ ਕਰਨ ਅਤੇ ਆਪਣੀ ਕਮਾਈ ਨੂੰ ਘੱਟ ਕਰ ਕੇ ਨਾ ਦਿਖਾਉਣ। ਵਿਭਾਗ ਨੇ ਕਿਹਾ ਕਿ ਵਧਾ-ਚੜ੍ਹਾ ਕੇ ਅਤੇ ਫਰਜ਼ੀ ਦਾਅਵੇ ਕਰਨਾ ਸਜ਼ਾਯੋਗ ਦੋਸ਼ ਹੈ ਅਤੇ ਇਸ ਨਾਲ ਰਿਫੰਡ ਜਾਰੀ ਕਰਨ ’ਚ ਦੇਰੀ ਹੁੰਦੀ ਹੈ। ਸਾਰੇ ਕਰਦਾਤਿਆਂ ਲਈ ਮੁਲਾਂਕਣ ਸਾਲ 2024-25 ਲਈ ਆਈ. ਟੀ. ਆਰ. ਦਾਖਲ ਕਰਣ ਦੀ ਆਖਰੀ ਤਰੀਕ 31 ਜੁਲਾਈ ਹੈ, ਜਿਸ ਤੋਂ ਬਾਅਦ ਖਾਤਿਆਂ ਦਾ ਆਡਿਟ ਨਹੀਂ ਕੀਤਾ ਜਾਵੇਗਾ।

ਆਮਦਨ ਕਰ ਵਿਭਾਗ ਅਤੇ ਉਸ ਦੇ ਪ੍ਰਬੰਧਕੀ ਬਾਡੀਜ਼ ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਅਨੁਸਾਰ, 26 ਜੁਲਾਈ ਤੱਕ 5 ਕਰੋਡ਼ ਤੋਂ ਜ਼ਿਆਦਾ ਆਈ. ਟੀ. ਆਰ. ਦਾਖਲ ਕੀਤੇ ਜਾ ਚੁੱਕੇ ਹਨ। ਆਮਦਨ ਕਰ ਵਿਭਾਗ ਨੇ ਹਾਲ ਹੀ ’ਚ ਦੱਸਿਆ ਸੀ ਕਿ ਕਰਦਾਤਿਆਂ ਵੱਲੋਂ ਸਮੇਂ ’ਤੇ ਰਿਫੰਡ ਪਾਉਣ ਲਈ ਆਪਣੇ ਰਿਟਰਨ ਠੀਕ ਢੰਗ ਨਾਲ ਦਾਖਲ ਕਰਨੇ ਚਾਹੀਦੇ ਹਨ। ਵਿਭਾਗ ਨੇ ਕਿਹਾ ਕਿ ਰਿਫੰਡ ਦੇ ਦਾਅਵਿਆਂ ਦੀ ਜਾਂਚ ਤਸਦੀਕ ਅਧੀਨ ਹੁੰਦੀ ਹੈ, ਜਿਸ ਨਾਲ ਦੇਰੀ ਹੋ ਸਕਦੀ ਹੈ।

ਆਈ. ਟੀ. ਆਰ. ਠੀਕ ਤਰੀਕੇ ਨਾਲ ਦਾਖਲ ਕਰਨ ਨਾਲ ਰਿਫੰਡ ਦੀ ਪ੍ਰਕਿਰਿਆ ’ਚ ਤੇਜ਼ੀ ਆਉਂਦੀ ਹੈ। ਕੀਤੇ ਗਏ ਦਾਅਵਿਆਂ ’ਚ ਕੋਈ ਵੀ ਫਰਕ ਹੋਣ ’ਤੇ ਸੋਧ ਕੇ ਰਿਟਰਨ ਲਈ ਅਪੀਲ ਕੀਤੀ ਜਾਵੇਗੀ। ਆਮਦਨ ਕਰ ਵਿਭਾਗ ਨੇ ਆਈ. ਟੀ. ਆਰ. ਦਾਖਲ ਕਰਨ ਵਾਲੇ ਕਰਦਾਤਿਆਂ ਨੂੰ ਗਲਤ ਸਰੋਤ ’ਤੇ ਟੈਕਸ ਕਟੌਤੀ (ਟੀ. ਡੀ. ਐੱਸ.) ਰਾਸ਼ੀ ਦਾ ਦਾਅਵਾ ਨਾ ਕਰਨ, ਆਪਣੀ ਕਮਾਈ ਨੂੰ ਘੱਟ ਨਾ ਦੱਸਣ ਜਾਂ ਕਟੌਤੀ ਨੂੰ ਵਧਾ-ਚੜ੍ਹਾ ਕੇ ਨਾ ਦੱਸਣ ਦੀ ਅਪੀਲ ਕੀਤੀ ਹੈ।


Harinder Kaur

Content Editor

Related News