ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ
Monday, Jan 25, 2021 - 06:35 PM (IST)
ਨਵੀਂ ਦਿੱਲੀ — ਕੋਰੋਨਾ ਆਫ਼ਤ ਖ਼ਿਲਾਫ ਬਚਾਅ ਲਈ 16 ਜਨਵਰੀ ਤੋਂ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਪੜਾਅ ’ਚ ਸਿਹਤ ਕਾਮਿਆਂ ਅਤੇ ਫਰੰਟਲਾਈਨ ਮੁਲਾਜ਼ਮਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਇਹ ਟੀਕਾ ਸੀਨੀਅਰ ਨਾਗਰਿਕਾਂ ਨੂੰ ਦਿੱਤਾ ਜਾਣਾ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਕੋਵਿਡ-19 ਟੀਕਾਕਰਨ ਦੇ ਨਾਮ ’ਤੇ ਧੋਖਾਧੜੀ ਕਰਨ ਵਾਲਿਆਂ ਤੋਂ ਚੌਕਸ ਰਹਿਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਕੁਝ ਧੋਖੇਬਾਜ਼ ਫ਼ੋਨ ਕਰਕੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਕੋਵਿਡ ਟੀਕਾ ਲਗਵਾਉਣ ਲਈ ਬੁਲਾ ਰਹੇ ਹਨ। ਟੀਕੇ ਦੇ ਨਾਂ ਉੱਤੇ ਬਜ਼ੁਰਗਾਂ ਜਾਂ ਭੋਲੇ-ਭਾਲੇ ਲੋਕਾਂ ਕੋਲੋਂ ਆਧਾਰ ਕਾਰਡ, ਓਟੀਪੀ ਵਰਗੀ ਨਿੱਜੀ ਜਾਣਕਾਰੀ ਮੰਗ ਰਹੇ ਹਨ। ਇਹ ਸ਼ਰਾਰਤੀ ਅਨਸਰ ਇਸ ਤਰੀਕੇ ਨਾਲ ਧੋਖਾਧਡ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਲਈ ਅਜਿਹੀ ਕਿਸੇ ਵੀ ਕਾਲ ਦੇ ਆਉਣ ’ਤੇ ਆਪਣਾ ਆਧਾਰ ਕਾਰਡ ਅਤੇ ਓਟੀਪੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
ਇਹ ਵੀ ਪਡ਼੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੋਂ ਪੈਸਿਆਂ ਦੇ ਲੈਣਦੇਣ ਲਈ ਕਰਨਾ ਹੋਵੇਗਾ ਇਹ ਕੰਮ
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ
ਕੋਵਿਡ -19 ਵਿਰੁੱਧ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੈ। ਹੁਣ ਤੱਕ ਕੋਵਿਡ -19 ਟੀਕਾ ਲਗਭਗ 15 ਲੱਖ ਸਿਹਤ ਕਾਮਿਆਂ ਨੂੰ ਦਿੱਤਾ ਜਾ ਚੁੱਕਾ ਹੈ। ਪਿਛਲੇ ਸ਼ਨੀਵਾਰ ਤੱਕ 15,37,190 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੇਂਦਰ ਸਰਕਾਰ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਇਹ ਟੀਕਾ ਕਦੋਂ ਦਿੱਤਾ ਜਾਵੇਗਾ। ਹੁਣ ਲੋਕ ਕੋ-ਵਿਨ(Co-WIN ) ’ਤੇ ਟੀਕੇ ਨੂੰ ਲੈ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਕੋ-ਵਿਨ ’ਤੇ ਰਜਿਸਟਰ ਹੋਣ ਲਈ ਤੁਹਾਨੂੰ ਡੀ-ਐਲ, ਪੈਨ ਕਾਰਡ, ਬੈਂਕ ਪਾਸਬੁੱਕ, ਪਾਸਪੋਰਟ ਵਰਗੇ ਦਸਤਾਵੇਜ਼ਾਂ ਦੀ ਜ਼ਰੂਰਤ ਹੋਏਗੀ।
ਇਹ ਵੀ ਪਡ਼੍ਹੋ : National Girl Child Day: ਪਿਤਾ ਦੀ ਜਾਇਦਾਦ ’ਤੇ ਕਿੰਨਾ ਹੱਕ ? ਇਹ ਕਾਨੂੰਨੀ ਸਲਾਹ ਹਰ ਧੀ ਲਈ ਜਣਨਾ ਜ਼ਰੂਰੀ
ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 14,849 ਨਵੇਂ ਕੇਸ ਦਰਜ ਕੀਤੇ ਗਏ
ਮਹੱਤਵਪੂਰਣ ਗੱਲ ਇਹ ਹੈ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 14,849 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 155 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਕੋਰੋਨਾ ਦੇ ਕੁਲ ਮਾਮਲੇ 1 ਕਰੋੜ 6 ਲੱਖ ਤੋਂ ਵੱਧ ਹੋਏ ਹਨ। ਨਮੂਨਿਆਂ ਦੀ ਜਾਂਚ ਦੀ ਗੱਲ ਕਰੀਏ ਤਾਂ ਹੁਣ ਤੱਕ ਦੇਸ਼ ਵਿਚ 19 ਕਰੋੜ 17 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਇਹ ਵੀ ਪਡ਼੍ਹੋ : Amazon-Flipkart ’ਤੇ ਦਿਨ-ਦਿਹਾੜੇ ‘ਲੁੱਟ’ ਕਰਨ ਦਾ ਲੱਗਾ ਦੋਸ਼, ਸਖਤ ਕਾਰਵਾਈ ਦੀ ਕੀਤੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।