ਔਸਤਨ 9.4 ਫ਼ੀਸਦੀ ਵਧ ਸਕਦੀ ਹੈ ਕਰਮਚਾਰੀਆਂ ਦੀ ਤਨਖਾਹ

Wednesday, Feb 28, 2018 - 02:17 AM (IST)

ਨਵੀਂ ਦਿੱਲੀ— ਦੇਸ਼ 'ਚ ਕਰਮਚਾਰੀਆਂ ਦੀ ਤਨਖਾਹ 'ਚ ਇਸ ਸਾਲ ਸਿਰਫ 9.4 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਹ ਪਿਛਲੇ ਸਾਲ ਦੇ ਬਰਾਬਰ ਹੀ ਹੈ, ਜਦੋਂ ਕਿ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ 15.4 ਫ਼ੀਸਦੀ ਇਨਾਮ ਮਿਲਣ ਦੀ ਉਮੀਦ ਹੈ ਕਿਉਂਕਿ ਕੰਪਨੀਆਂ ਪ੍ਰਦਰਸ਼ਨ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀਆਂ ਹਨ।
ਐੱਚ. ਆਰ. ਸਬੰਧੀ ਸਲਾਹ ਦੇਣ ਵਾਲੀ ਕੰਪਨੀ ਏਆਨ ਹੇਵਿਟ ਦੇ ਸਾਲਾਨਾ ਤਨਖਾਹ ਵਾਧਾ ਸਰਵੇਖਣ ਮੁਤਾਬਕ ਭਾਰਤੀ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਦੀ ਤਨਖਾਹ ਔਸਤਨ 9.4 ਫ਼ੀਸਦੀ ਵਧਾਏ ਜਾਣ ਦੀ ਉਮੀਦ ਹੈ। ਸਰਵੇਖਣ 'ਚ 20 ਤੋਂ ਜ਼ਿਆਦਾ ਉਦਯੋਗਾਂ ਨਾਲ ਜੁੜੀਆਂ 1,000 ਤੋਂ ਜ਼ਿਆਦਾ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਏਆਨ ਦਾ ਮੰਨਣਾ ਹੈ ਕਿ ਭਾਰਤ 'ਚ ਤਨਖਾਹ ਵਾਧਾ ਔਸਤਨ 9.4 ਤੋਂ 9.6 ਫ਼ੀਸਦੀ ਦੇ ਵਿਚਾਲੇ ਰਹੇਗਾ। 2017 ਦੌਰਾਨ ਔਸਤਨ ਤਨਖਾਹ ਵਾਧਾ 9.3 ਫ਼ੀਸਦੀ ਸੀ।
ਸਰਵੇਖਣ ਮੁਤਾਬਕ ਸਾਲਾਨਾ ਆਧਾਰ 'ਤੇ ਤਨਖਾਹ ਵਾਧੇ ਦੇ ਪਹਿਲੇ ਪੱਧਰ 'ਚ ਬਣੇ ਰਹਿਣ ਦੇ ਬਾਵਜੂਦ ਭਾਰਤ ਏਸ਼ੀਆ ਪ੍ਰਸ਼ਾਂਤ 'ਚ ਮੋਹਰੀ ਬਣਿਆ ਹੋਇਆ ਹੈ।


Related News